ਖੌਫਨਾਕ ਹਾਦਸਾ, ਬਿਜਲੀ ਬੋਰਡ ਅਧਿਕਾਰੀਆਂ ਦੀ ਨਲਾਇਕੀ, 2 ਸਕੇ ਭਰਾਵਾਂ ਦੀ ਨਿਗਲ ਗਈ ਜਾਨ, ਦੇਖੋ ਪੂਰੀ ਖ਼ਬਰ

Punjab

ਪੰਜਾਬ ਸਟੇਟ ਵਿੱਚ ਬਿਜਲੀ ਬੋਰਡ ਦੀਆਂ ਨਲਾਇਕੀਆਂ ਦੇ ਕਾਰਨ ਲਗਾਤਾਰ ਕਈ ਵਾਰ ਕਈ ਕੀਮਤੀ ਜਾਨਾਂ ਜਾ ਚੁੱਕੀਆਂ ਹਨ। ਬਿਜਲੀ ਬੋਰਡ ਦੀ ਅਜਿਹੀ ਹੀ ਇੱਕ ਹੋਰ ਨਲਾਇਕੀ ਉਸ ਸਮੇਂ ਸਾਹਮਣੇ ਆਈ ਹੈ ਜਦੋਂ ਨਾਭਾ ਬਲਾਕ ਦੇ ਪਿੰਡ ਲੁਬਾਨਾ ਦੇ ਖੇਤਾਂ ਵਿੱਚ ਬਿਜਲੀ ਦੀ ਇਕ ਤਾਰ ਜ਼ਮੀਨ ਉੱਤੇ ਡਿੱਗੀ ਪਈ ਸੀ। ਇਸ ਦੌਰਾਨ ਦੋ ਸਕੇ ਭਰਾ ਜਿਹੜੇ ਕਿ ਆਪਣੇ ਖੇਤ ਵਿੱਚ ਖਾਦ ਪਾ ਰਹੇ ਸਨ ਉਨ੍ਹਾਂ ਦੀ ਇਸ ਤਾਰ ਤੋਂ ਕਰੰਟ ਲੱਗਣ ਦੇ ਕਾਰਨ ਮੌਤ ਹੋ ਗਈ। ਵੀਡੀਓ ਰਿਪੋਰਟ ਪੋਸਟ ਦੇ ਥੱਲੇ ਜਾ ਦੇਖੋ।

ਇਸ ਘਟਨਾ ਤੇ ਪ੍ਰਾਪਤ ਹੋਈ ਜਾਣਕਾਰੀ ਦੇ ਅਨੁਸਾਰ ਜਦੋਂ ਇਹ ਦੋਵੇਂ ਭਰਾ ਆਪਣੇ ਖੇਤਾਂ ਵਿੱਚ ਖਾਦ ਪਾ ਰਹੇ ਸੀ ਤਾਂ ਇਸ ਦੌਰਾਨ ਇੱਕ ਭਰਾ ਨੂੰ ਜ਼ਮੀਨ ਉੱਤੇ ਡਿੱਗੀ ਤਾਰ ਵਿੱਚ ਆਏ ਕਰੰਟ ਨੇ ਆਪਣੀ ਲਪੇਟ ਦੇ ਵਿੱਚ ਲੈ ਲਿਆ ਅਤੇ ਦੂਜੇ ਭਰਾ ਨੇ ਜਦੋਂ ਆਪਣੇ ਭਰਾ ਨੂੰ ਬਚਾਉਣ ਦੇ ਲਈ ਕੋਸ਼ਿਸ਼ ਕੀਤੀ ਤਾਂ ਕਰੰਟ ਨੇ ਉਸ ਨੂੰ ਵੀ ਆਪਣੀ ਲਪੇਟ ਵਿੱਚ ਲੈ ਲਿਆ। ਕਰੰਟ ਲੱਗਣ ਦੇ ਨਾਲ ਦੋਵੇਂ ਭਰਾਵਾਂ ਦੀ ਮੌਕੇ ਉੱਤੇ ਹੀ ਮੌਤ ਹੋ ਗਈ। ਇਸ ਘਟਨਾ ਤੋਂ ਬਾਅਦ ਪੂਰੇ ਪਿੰਡ ਵਿੱਚ ਡਰ ਦਾ ਮਾਹੌਲ ਫੈਲ ਗਿਆ।

ਤੁਹਾਨੂੰ ਦੱਸ ਦੇਈਏ ਕਿ ਇਹ ਦੋਵੇਂ ਮ੍ਰਿਤਕ ਭਰਾ ਇੱਕ ਹੀ ਘਰ ਵਿੱਚ ਵਿਆਹੇ ਹੋਏ ਸਨ। ਇਸ ਘਟਨਾ ਦੇ ਨਾਲ ਜਿੱਥੇ ਉਨ੍ਹਾਂ ਦੀਆਂ ਪਤਨੀਆਂ ਵਿਧਵਾ ਹੋ ਗਈਆਂ, ਉਥੇ ਹੀ ਬੱਚੇ ਵੀ ਯਤੀਮ ਹੋ ਗਏ। ਇਸ ਘਰ ਵਿਚ ਦੋ ਭਰਾ ਹੀ ਕਮਾਉਣ ਵਾਲੇ ਸਨ। ਜਿਸ ਨਾਲ ਪਰਿਵਾਰ ਦੀ ਰੋਜ਼ੀ ਰੋਟੀ ਚੱਲੀ ਜਾਂਦੀ ਸੀ। ਉਨ੍ਹਾਂ ਦੇ ਮਾਤਾ ਪਿਤਾ ਵੀ ਹੁਣ ਕਿਸੇ ਦੇ ਸਹਾਰੇ ਆਪਣੀ ਜਿੰਦਗੀ ਨੂੰ ਬਤੀਤ ਕਰਨਗੇ। 2 ਨੌਜਵਾਨਾਂ ਦੀ ਮੌਤ ਹੋ ਜਾਣ ਕਾਰਨ ਪਰਿਵਾਰਕ ਦੇ ਮੈਬਰਾਂ ਦਾ ਰੋ ਰੋ ਕੇ ਬੁਰਾ ਹਾਲ ਹੈ।

ਪਿੰਡ ਵਾਲਿਆਂ ਨੇ ਇਸ ਦੁਖਦ ਘਟਨਾ ਤੋਂ ਬਾਅਦ ਕਿਹਾ ਹੈ ਕਿ ਹਰਵੀਰ ਸਿੰਘ ਅਤੇ ਜਸਬੀਰ ਸਿੰਘ ਦੀ ਜੋ ਮੌਤ ਹੋਈ ਹੈ ਇਸ ਦੇ ਲਈ ਬਿਜਲੀ ਬੋਰਡ ਦੇ ਅਧਿਕਾਰੀ ਜ਼ਿੰਮੇਦਾਰ ਹਨ। ਜਿਨ੍ਹਾਂ ਨੇ ਇਸ ਟੁੱਟੀ ਹੋਈ ਤਾਰ ਨੂੰ ਠੀਕ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਅਤੇ ਇਹ ਭਿਆਨਕ ਹਾਦਸੇ ਦਾ ਕਾਰਨ ਬਣ ਗਈ।

ਵੀਡੀਓ ਰਿਪੋਰਟ 

Leave a Reply

Your email address will not be published. Required fields are marked *