ਪੰਜਾਬ ਦੇ ਫਗਵਾੜਾ ਵਿਚ ਬੀਤੀ 10 ਜਨਵਰੀ ਨੂੰ ਪਿਸਟਲ ਤਾਣ ਕੇ ਇਕ ਐਨਆਰਆਈ NRI ਤੋਂ 50 ਤੋਲੇ ਸੋਨੇ ਦੇ ਗਹਿਣੇ ਮੋਬਾਇਲ ਅਤੇ ਇੱਕ ਲੱਖ ਰੁਪਏ ਦੀ ਨਗਦੀ ਲੁੱਟਣ ਵਾਲੇ ਤਿੰਨ ਦੋਸ਼ੀਆਂ ਨੂੰ ਮੰਗਲਵਾਰ ਨੂੰ ਥਾਣਾ ਸਤਨਾਮਪੁਰਾ ਪੁਲਿਸ ਨੇ ਕਾਬੂ ਕਰ ਲਿਆ ਹੈ। ਪੁਲਿਸ ਨੇ ਲੁਟੇਰਿਆਂ ਕੋਲੋਂ ਲੁੱਟਿਆ ਗਿਆ 40 ਤੋਲੇ ਤੋਂ ਜਿਆਦਾ ਸੋਨਾ ਅਤੇ ਮੋਬਾਇਲ ਫੋਨ ਬਰਾਮਦ ਕਰ ਲਿਆ ਹੈ। ਇਸ ਵਾਰਦਾਤ ਦੇ ਵਿੱਚ ਸ਼ਾਮਿਲ ਦੋ ਹੋਰ ਦੋਸ਼ੀਆਂ ਦੀ ਗ੍ਰਿਫਤਾਰੀ ਲਈ ਛਾਪਾਮਾਰੀ ਕੀਤੀ ਜਾ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਮਾਮਲੇ ਵਿੱਚ ਪੁਲਿਸ ਵਲੋਂ ਪੀਡ਼ਤ ਦੀ ਇੱਕ ਰਿਸ਼ਤੇਦਾਰ ਮਹਿਲਾ ਨੂੰ ਪਹਿਲਾਂ ਹੀ ਗ੍ਰਿਫਤਾਰ ਕੀਤਾ ਜਾ ਚੁੱਕਿਆ ਹੈ।
ਪੋਸਟ ਵਿਚ ਨੀਚੇ ਜਾ ਕੇ ਦੇਖੋ ਵੀਡੀਓ ਰਿਪੋਰਟ
SP ਐਸਪੀ ਫਗਵਾੜਾ ਹਰਿੰਦਰ ਸਿੰਘ ਪਰਮਾਰ ਨੇ ਦੱਸਿਆ ਹੈ ਕਿ ਪੀਡ਼ਤ ਹਰਵਿੰਦਰ ਸੰਧੂ ਜੋ ਕਿ ਅਮਰੀਕਾ ਤੋਂ ਆਇਆ ਹੈ। 10 ਜਨਵਰੀ ਨੂੰ ਉਹ ਆਪਣੀ ਪਤਨੀ ਅਤੇ ਭੂਆ ਕਮਲਜੀਤ ਕੌਰ ਦੇ ਨਾਲ ਪਿੰਡ ਮਹੇੜੂ ਆਇਆ ਸੀ। ਉੱਥੇ ਇਕ ਧਾਰਮਿਕ ਸਥਾਨ ਵਿੱਚ ਮੱਥਾ ਟੇਕਣ ਤੋਂ ਬਾਅਦ ਜਦੋਂ ਉਹ ਪਿੰਡ ਫਰਾਲਾ ਲਈ ਜਾਣ ਲੱਗੇ ਤਾਂ ਦੋ ਮੋਟਰਸਾਈਕਲਾਂ ਉੱਤੇ ਆਏ ਛੇ ਨੌਜਵਾਨਾਂ ਨੇ ਹਰਵਿੰਦਰ ਸੰਧੂ ਦੀ ਕਾਰ ਨੂੰ ਘੇਰ ਲਿਆ।
ਉਨ੍ਹਾਂ ਨੇ ਪਿਸਟਲ ਦਿਖਾ ਕੇ ਗਲੇ ਵਿੱਚ ਪਹਿਨੀ ਹੋਈ ਦੋ ਸੋਨੇ ਦੀਆਂ ਚੈਨਾ ਜੋ ਕਿ ਕਰੀਬ 23 ਤੋਲੇ ਦੀਆਂ ਸਨ ਝਪਟ ਲਈਆਂ। ਇਸ ਤੋਂ ਇਲਾਵਾ ਉਸ ਦਾ ਬਰੇਸਲੇਟ ਇੱਕ ਅੰਗੂਠੀ ਉਤਾਰ ਲਈ। ਇਸ ਤੋਂ ਬਾਅਦ ਉਸ ਨੂੰ ਕਾਰ ਤੋਂ ਉਤਾਰਿਆ ਅਤੇ ਉਸ ਦੀ ਪਤਨੀ ਦੇ ਗਲੇ ਵਿੱਚ ਪਾਇਆ ਸੋਨੇ ਦਾ ਸੈੱਟ ਜੋ ਕਿ 13 ਤੋਲੇ ਤਿੰਨ ਕੰਗਣ 7. 5 ਤੋਲੇ ਚਾਰ ਅੰਗੂਠੀਆਂ ਚਾਰ ਤੋਲੇ ਉਸ ਦੀ ਭੂਆ ਦਾ ਪੰਜ ਤੋਲੇ ਦਾ ਕੰਗਣ ਖੌਹ ਲਿਆ। ਇਸ ਤੋਂ ਇਲਾਵਾ ਕਾਰ ਵਿੱਚ ਪਿਆ ਬੈਗ ਜਿਸ ਵਿੱਚ ਇੱਕ ਲੱਖ ਨਗਦੀ ਅਤੇ ਇੱਕ ਮੋਬਾਇਲ ਲੈ ਕੇ ਫਰਾਰ ਹੋ ਗਏ। ਪੁਲਿਸ ਨੇ ਅਣਪਛਾਤੇ ਵਿਅਕਤੀਆਂ ਦੇ ਖਿਲਾਫ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ।
SP ਐਸਪੀ ਹਰਿੰਦਰ ਸਿੰਘ ਪਰਮਾਰ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਉਨ੍ਹਾਂ ਨੇ 17 ਜਨਵਰੀ ਨੂੰ ਐਨਆਰਆਈ NRI ਹਰਵਿੰਦਰ ਸੰਧੂ ਦੀ ਰਿਸ਼ਤੇਦਾਰ ਪ੍ਰਦੀਪ ਕੌਰ ਉਰਫ ਅਮਨ ਵਾਸੀ ਮਹੇੜੂ ਨੂੰ ਹਿਰਾਸਤ ਵਿੱਚ ਲਿਆ ਹੈ। ਕਿਉਂਕਿ ਉਸ ਨੂੰ ਹੀ ਪਤਾ ਸੀ ਪਿੰਡ ਮਹੇੜੂ ਵਿੱਚ ਹਰਵਿੰਦਰ ਸੰਧੂ ਆਉਣ ਵਾਲਾ ਹੈ। ਗਹਿਰਾਈ ਨਾਲ ਜਾਂਚ ਦੇ ਬਾਅਦ ਪਤਾ ਚਲਿਆ ਕਿ ਇਸ ਕੰਮ ਲਈ ਉਸ ਨੇ ਕੁਲਜੀਤ ਸਿੰਘ ਉਰਫ ਕਾਲੀ ਵਾਸੀ ਭੋਡੇ ਥਾਣਾ ਬਿਲਗਾ ਜਲੰਧਰ ਨੂੰ ਚੁਣਿਆ ਸੀ। ਕਾਲੀ ਪ੍ਰਦੀਪ ਕੌਰ ਦਾ ਵਾਕਫ਼ ਸੀ। ਕੁਲਜੀਤ ਨੇ ਇਸ ਵਾਰਦਾਤ ਨੂੰ ਅੰਜਾਮ ਦੇਣ ਲਈ ਸੁਖਵਿੰਦਰ ਸਿੰਘ ਉਰਫ ਕਿਦੀ ਵਾਸੀ ਭੋਡੇ ਬਿਲਗਾ ਸ਼ਿੰਦਰਪਾਲ ਸਿੰਘ ਉਰਫ ਮੇਜਰ ਵਾਸੀ ਪਿੰਡ ਭੋਡੇ ਬਿਲਗਾ ਮਨਪ੍ਰੀਤ ਸਿੰਘ ਉਰਫ ਬੱਬੂ ਵਾਸੀ ਗੋਰਸੀਆਂ ਨੂਰਮਹਲ ਅਤੇ ਮਣੀ ਵਾਸੀ ਗੋਰਸੀਆਂ ਨੂਰਮਹਲ ਨੂੰ ਨਾਲ ਲੈ ਲਿਆ।
SP ਐਸਪੀ ਹਰਿੰਦਰ ਸਿੰਘ ਨੇ ਦੱਸਿਆ ਹੈ ਕਿ ਪੁਲਿਸ ਨੇ ਛਾਪੇਮਾਰੀ ਦੇ ਦੌਰਾਨ ਕੁਲਜੀਤ ਸੁਖਵਿੰਦਰ ਸਿੰਘ ਅਤੇ ਛਿੰਦਰਪਾਲ ਨੂੰ ਗ੍ਰਿਫਤਾਰ ਕਰ ਲਿਆ ਹੈ। ਜਦੋਂ ਕਿ ਦੋ ਵਾਰਦਾਤ ਦੇ ਵਿੱਚ ਸ਼ਾਮਿਲ ਹੋਰ ਦੋਸ਼ੀਆਂ ਦੀ ਗ੍ਰਿਫਤਾਰੀ ਲਈ ਛਾਪਾਮਾਰੀ ਕੀਤੀ ਜਾ ਰਹੀ ਹੈ।
ਵੀਡੀਓ ਰਿਪੋਰਟ