ਸ਼ਹੀਦੀ ਤੋਂ ਪਹਿਲਾਂ ਫੌਜੀ ਜਵਾਨ ਨੇ, ਮਾਂ ਨੂੰ ਕਾਲ ਕਰਕੇ ਕਿਹਾ ਸੀ, ਮਾਂ ਆਪਣਾ ਧਿਆਨ ਰੱਖੀਂ, ਫੋਨ ਵਿਚੋਂ ਕੱਟਿਆ ਗਿਆ, ਪੜ੍ਹੋ ਖ਼ਬਰ

Punjab

ਭਾਰਤ ਵਿੱਚ ਅਰੁਣਾਚਲ ਪ੍ਰਦੇਸ਼ ਦੇ ਇੰਡੋ ਚਾਇਨਾ ਬਾਰਡਰ ਉੱਤੇ ਗਸ਼ਤ ਦੇ ਦੌਰਾਨ ਫੌਜ ਦੀ 19 ਜੈਕ ਰਾਇਫਲਸ ਯੂਨਿਟ ਵਿੱਚ ਤੈਨਾਤ ਦੇਸ਼ ਦੇ 7 ਬਹਾਦਰ ਫੌਜੀ ਐਤਵਾਰ ਨੂੰ ਬਰਫੀਲੇ ਤੂਫਾਨ ਦੀ ਲਪੇਟ ਵਿੱਚ ਆਉਣ ਦੇ ਕਾਰਨ ਸ਼ਹਾਦਤ ਦਾ ਜਾਮ ਪੀ ਗਏ। ਉਨ੍ਹਾਂ ਵਿਚੋਂ ਇੱਕ ਨੌਜਵਾਨ ਪੰਜਾਬ ਦੇ ਜਿਲ੍ਹਾ ਪਠਾਨਕੋਟ ਦੇ ਪਿੰਡ ਚੱਕੜ ਵਾਸੀ 24 ਸਾਲ ਦਾ ਰਾਇਫਲ ਮੈਨ ਅਕਸ਼ੈ ਪਠਾਨੀਆ ਵੀ ਸਨ। ਸੋਮਵਾਰ ਦੇਰ ਸ਼ਾਮ ਨੂੰ ਸ਼ਹੀਦ ਦੇ ਪਿਤਾ ਸਾਬਕਾ ਫੌਜੀ ਹਵਲਦਾਰ ਸਾਗਰ ਸਿੰਘ ਪਠਾਨੀਆ ਨੂੰ ਪੁੱਤਰ ਦੀ ਯੂਨਿਟ ਤੋਂ ਉਸ ਦੀ ਸ਼ਹਾਦਤ ਦੀ ਖਬਰ ਮਿਲੀ ਤਾਂ ਪਰਿਵਾਰ ਦੇ ਨਾਲ ਪੂਰੇ ਪਿੰਡ ਵਿੱਚ ਸੋਗ ਦੀ ਲਹਿਰ ਛਾ ਗਈ।

ਸਾਰੇ ਪਿੰਡ ਦੇ ਲਾਡਲੇ ਅਕਸ਼ੈ ਪਠਾਨੀਆ ਦੀ ਸ਼ਹਾਦਤ ਦੇ ਕਾਰਨ ਉਦਾਸ ਮਾਹੌਲ ਕਾਰਨ ਪੂਰੇ ਪਿੰਡ ਦੇ ਕਿਸੇ ਵੀ ਘਰ ਵਿੱਚ ਚੁੱਲ੍ਹਾ ਨਹੀਂ ਬਲਿਆ। ਉਹ ਆਪਣੇ ਵੱਡੇ ਭਰਾ ਸਿਪਾਹੀ ਅਮਿਤ ਪਠਾਨੀਆ ਜੋ ਕਿ ਫੌਜ ਦੀ 14 ਜੈਕ ਰਾਇਫਲ ਯੂਨਿਟ ਤੀੱਬੜੀ ਵਿੱਚ ਤੈਨਾਤ ਹੈ ਅਤੇ ਭੈਣ ਰਵੀਨਾ ਪਠਾਨੀਆ ਵਿੱਚੋਂ ਸਭ ਤੋਂ ਛੋਟਾ ਹੋਣ ਦੇ ਨਾਲ ਸਭ ਨੂੰ ਪਿਆਰਾ ਵੀ ਸੀ।

ਪੁੱਤਰ ਦੇ ਜਾਣ ਦਾ ਦੁੱਖ, ਪਰ ਸ਼ਹਾਦਤ ਤੇ ਮਾਣ

ਸ਼ਹੀਦ ਰਾਇਫਲ ਮੈਨ ਅਕਸ਼ੈ ਪਠਾਨੀਆ ਦੇ ਪਿਤਾ ਸੇਵਾਮੁਕਤ ਹੌਲਦਾਰ ਸਾਗਰ ਸਿੰਘ ਪਠਾਨੀਆ ਨੇ ਨਮ ਅੱਖਾਂ ਨਾਲ ਦੱਸਿਆ ਕਿ ਉਨ੍ਹਾਂ ਦੀ ਤੀਜੀ ਪੀੜ੍ਹੀ ਭਾਰਤੀ ਫੌਜ ਵਿੱਚ ਆਪਣੀਆਂ ਸੇਵਾਵਾਂ ਦੇ ਰਹੀ ਹੈ। ਘਰ ਵਿੱਚ ਛੋਟਾ ਹੋਣ ਦੇ ਕਾਰਨ ਰਿਸ਼ਤੇਦਾਰ ਕਹਿੰਦੇ ਸਨ ਕਿ ਅਕਸ਼ੈ ਨੂੰ ਫੌਜ ਵਿੱਚ ਨਾ ਭੇਜੋ। ਪਰ ਉਨ੍ਹਾਂ ਨੇ ਆਪਣੇ ਪਰਿਵਾਰ ਦੇ ਪੁਰਾਣੇ ਫੌਜੀ ਪਿਛੋਕੜ ਨੂੰ ਅੱਗੇ ਵਧਾਉਂਦੇ ਦਿੰਦੇ ਹੋਏ ਕਿਸੇ ਦੀ ਵੀ ਗੱਲ ਨਾ ਮੰਣਦੇ ਹੋਏ ਅਕਸ਼ੈ ਨੂੰ ਫੌਜ ਵਿੱਚ ਭਰਤੀ ਕਰਵਾ ਦਿੱਤਾ। ਉਨ੍ਹਾਂ ਨੇ ਕਿਹਾ ਕਿ ਬੇਟੇ ਦੇ ਜਾਣ ਦਾ ਉਨ੍ਹਾਂ ਨੂੰ ਦੁੱਖ ਤਾਂ ਬਹੁਤ ਹੈ। ਪਰ ਉਸ ਦੀ ਸ਼ਹਾਦਤ ਉੱਤੇ ਗਰਵ ਵੀ ਹੈ ਕਿ ਉਹ ਦੇਸ਼ ਲਈ ਆਪਣੇ ਪ੍ਰਾਣ ਨਿਸਾਵਰ ਕਰਕੇ ਆਪਣੇ ਫੌਜੀ ਧਰਮ ਨੂੰ ਨਿਭਾ ਗਿਆ।

ਮਾਂ ਨੂੰ ਵੀਡੀਓ ਕਾਲ ਕਰਕੇ ਕਿਹਾ ਸੀ ਆਪਣਾ ਧਿਆਨ ਰੱਖਣਾ 

ਸ਼ਹੀਦ ਅਕਸ਼ੈ ਦੀ ਮਾਂ ਰਿਤੂ ਪਠਾਨੀਆ ਨੇ ਰੋਂਦਿਆ ਹੋਇਆਂ ਦੱਸਿਆ ਕਿ ਅਕਸ਼ੈ ਬੇਸ਼ੱਕ ਫੌਜ ਵਿੱਚ ਭਰਤੀ ਸੀ। ਲੇਕਿਨ ਉਹ ਉਸ ਨੂੰ ਹਰ ਰੋਜ ਵੀਡੀਓ ਕਾਲ ਕਰਕੇ ਉਸਦਾ ਹਾਲ ਪੁੱਛਦਾ ਸੀ ਅਤੇ 2 ਫਰਵਰੀ ਨੂੰ ਵੀ ਅਕਸ਼ੈ ਨੇ ਉਨ੍ਹਾਂ ਨੂੰ ਵੀਡੀਓ ਕਾਲ ਕੀਤੀ ਅਤੇ ਜਿਉਂ ਹੀ ਉਸ ਨੇ ਹੈਲੋ ਕਿਹਾ ਤਾਂ ਅਕਸ਼ੈ ਨੇ ਕਿਹਾ ਕਿ ਮਾਂ ਆਪਣਾ ਧਿਆਨ ਰੱਖਣਾ। ਇੰਨੀ ਗੱਲ ਕਹਿੰਦੇ ਹੀ ਫੋਨ ਕੱਟ ਗਿਆ ਅਤੇ ਉਸ ਤੋਂ ਬਾਅਦ ਉਸ ਦਾ ਫੋਨ ਨਹੀਂ ਆਇਆ।

ਮਾਂ ਰਿਤੂ ਪਠਾਨੀਆ ਨੇ ਦੱਸਿਆ ਕਿ ਬੇਟੇ ਦੀ ਫੂਨ ਲਾਇਨ ਕੀ ਕੱਟੀ ਮੰਨ ਲਉ ਉਨ੍ਹਾਂ ਦੀ ਤਾਂ ਦੁਨੀਆ ਹੀ ਉਜੜ ਗਈ। ਸ਼ਹੀਦ ਦੀ ਮਾਂ ਨੇ ਦੱਸਿਆ ਕਿ ਅਕਸ਼ੈ ਕਹਿੰਦਾ ਸੀ ਕਿ ਉਹ ਛੇਤੀ ਹੀ ਛੁੱਟੀ ਉੱਤੇ ਆਵੇਗਾ। ਪਰ ਉਨ੍ਹਾਂ ਨੂੰ ਕੀ ਪਤਾ ਸੀ ਕਿ ਹੁਣ ਉਨ੍ਹਾਂ ਦਾ ਪੁੱਤਰ ਲੰਮੀ ਛੁੱਟੀ ਉੱਤੇ ਚਲਿਆ ਗਿਆ ਹੈ। ਜਿੱਥੋਂ ਉਹ ਕਦੇ ਵਾਪਸ ਨਹੀਂ ਆ ਸਕੇਗਾ।

ਫੌਜ ਵਿਚ 90 ਫੀਸਦੀ ਦੇ ਰਹੇ ਸੇਵਾਵਾਂ

ਇਸ ਸ਼ਹੀਦ ਪਰਿਵਾਰ ਦੇ ਨਾਲ ਦੁੱਖ ਵੰਡਾਉਣ ਪਹੁੰਚੇ ਸ਼ਹੀਦ ਫੌਜੀ ਪਰਿਵਾਰ ਸੁਰੱਖਿਆ ਪ੍ਰੀਸ਼ਦ ਦੇ ਜਰਨਲ ਸਕੱਤਰ ਕੁੰਵਰ ਰਵਿੰਦਰ ਸਿੰਘ ਵਿੱਕੀ ਨੇ ਦੱਸਿਆ ਕਿ ਪਿੰਡ ਚੱਕੜ ਇੱਕ ਅਜਿਹਾ ਪਿੰਡ ਹੈ ਜੋ ਸੈਨਿਕਾਂ ਅਤੇ ਅਜ਼ਾਦੀ ਸੈਨਾਨੀਆਂ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਜਿੱਥੇ ਇਸ ਪਿੰਡ ਵਿੱਚ 90 ਫ਼ੀਸਦੀ ਫੌਜੀ ਦੇਸ਼ ਦੀ ਸੇਵਾ ਕਰ ਚੁੱਕੇ ਹਨ ਅਤੇ ਕਰ ਰਹੇ ਹਨ। ਉਥੇ ਹੀ ਇਸ ਪਿੰਡ ਨੇ ਦੇਸ਼ ਨੂੰ ਦੋ ਅਜਾਦੀ ਸੈਨਾਪਤੀ ਵੀ ਦਿੱਤੇ ਹਨ। ਇਸ ਪਿੰਡ ਦੇ ਸੈਨਿਕਾਂ ਨੇ ਜਿੱਥੇ 1965 ਅਤੇ 1971 ਦੀ ਭਾਰਤ ਪਾਕਿਸਤਾਨ ਜੰਗ ਵਿੱਚ ਆਪਣੇ ਬਹਾਦਰੀ ਦੇ ਜੌਹਰ ਦਿਖਾਏ। ਉਥੇ ਹੀ ਕਸ਼ਮੀਰ ਵਿੱਚ ਪਾਕਿਸਤਾਨ ਦੁਆਰਾ ਛੇੜੇ ਅਘੋਸ਼ਿਤ ਲੜਾਈ ਵਿੱਚ ਵੀ ਇਸ ਪਿੰਡ ਦੇ ਜਵਾਨ ਦੁਸ਼ਮਣ ਨੂੰ ਕਰਾਰੀ ਹਾਰ ਦੇ ਰਹੇ ਹਨ। ਦੇਸ਼ ਉੱਤੇ ਕੁਰਬਾਨ ਹੋਣ ਵਾਲੇ ਅਕਸ਼ੈ ਇਸ ਪਿੰਡ ਦੇ ਪਹਿਲੇ ਅਜਿਹੇ ਫੌਜੀ ਹਨ। ਜਿਨ੍ਹਾਂ ਨੇ ਆਪਣਾ ਨਾਮ ਸ਼ਹੀਦਾਂ ਦੀ ਲੜੀ ਵਿੱਚ ਅੰਕਿਤ ਕਰਵਾ ਲਿਆ ਹੈ। ਰਾਜ ਕੁਮਾਰ ਵਿੱਕੀ ਨੇ ਦੱਸਿਆ ਕਿ ਸ਼ਹੀਦ ਰਾਇਫਲ ਮੈਨ ਅਕਸ਼ੈ ਪਠਾਨੀਆ ਦੀ ਮ੍ਰਿਤਕ ਦੇਹ ਵੀਰਵਾਰ 10 ਫਰਵਰੀ ਨੂੰ ਪਿੰਡ ਚੱਕੜ ਵਿੱਚ ਪਹੁੰਚੇਗੀ ਜਿੱਥੇ ਪੂਰੇ ਫੌਜੀ ਸਨਮਾਨ ਦੇ ਨਾਲ ਉਨ੍ਹਾਂ ਦਾ ਅੰਤਮ ਸੰਸਕਾਰ ਕਰਿਆ ਜਾਵੇਗਾ।

Leave a Reply

Your email address will not be published. Required fields are marked *