ਪੰਜਾਬ ਵਿਚ ਜਿਲ੍ਹਾ ਅੰਮ੍ਰਿਤਸਰ ਦੇ ਥਾਣਾ ਛੇਹਰਟਾ ਅਧੀਨ ਆਉਂਦੇ ਭੱਟਾ ਅਰਜੁਨ ਨਗਰ ਵਿੱਚ ਮੰਗਲਵਾਰ ਸ਼ਾਮ ਨੂੰ ਨਸ਼ੇੜੀਆਂ ਨੇ ਲੁੱਟ ਦੀ ਨੀਅਤ ਨਾਲ ਕਬਾੜ ਦਾ ਕੰਮ ਕਰਨ ਵਾਲੇ 75 ਸਾਲ ਦੇ ਬੁਜੁਰਗ ਜਗੀਰ ਸਿੰਘ ਨੂੰ ਕਿਡਨੈਪ ਕਰ ਲਿਆ ਅਤੇ ਫਿਰ ਉਸ ਦਾ ਕਤਲ ਕਰਕੇ ਲਾਸ਼ ਨੂੰ ਜ਼ਮੀਨ ਵਿੱਚ ਦੱਬ ਦਿੱਤਾ। ਪੁਲਿਸ ਨੇ ਸਨਿਫਰ ਡੌਗ (ਸੁੰਘਣ ਵਾਲਾ ਕੁੱਤਾ) ਦੀ ਮਦਦ ਨਾਲ 12 ਘੰਟਿਆਂ ਵਿੱਚ ਆਰੋਪੀ ਨਸ਼ੇੜੀ ਨੂੰ ਗ੍ਰਿਫਤਾਰ ਕਰ ਉਸ ਦੇ ਘਰ ਦੇ ਨੇੜੇ ਖਾਲੀ ਪਈ ਜ਼ਮੀਨ ਵਿਚ ਬਜ਼ੁਰਗ ਦੀ ਲਾਸ਼ ਨੂੰ ਬਰਾਮਦ ਕਰ ਲਿਆ ਹੈ ।
ਪੋਸਟ ਦੇ ਦੇਖੋ ਵੀਡੀਓ ਰਿਪੋਰਟ
ਪੁਲਿਸ ਵਲੋਂ ਤਹਿਸੀਲਦਾਰ ਦੀ ਹਾਜ਼ਰੀ ਦੇ ਵਿੱਚ ਫੋਰੈਂਸਿਕ ਲੈਬ ਅਫਸਰਾਂ ਦੀ ਮਦਦ ਨਾਲ ਨੂੰ ਜ਼ਮੀਨ ਵਿਚੋਂ ਕੱਢਿਆ ਗਿਆ । ਇਸ ਦੌਰਾਨ ਵੀਡੀਓਗ੍ਰਾਫੀ ਕਰਾਈ ਗਈ । ਪੁਲਿਸ ਨੇ ਪੋਸਟਮਾਰਟਮ ਤੋਂ ਆਈ ਬਾਅਦ ਕਬਾੜੀਏ ਜਗੀਰ ਸਿੰਘ ਦੀ ਲਾਸ਼ ਨੂੰ ਪਰਿਵਾਰਕ ਮੈਂਬਰਾਂ ਦੇ ਹਵਾਲੇ ਕਰ ਦਿੱਤਾ । ਮ੍ਰਿਤਕ ਜਗੀਰ ਸਿੰਘ ਦੇ ਵੱਡੇ ਪੁੱਤਰ ਅਮਰੀਕ ਸਿੰਘ ਨੇ ਦੱਸਿਆ ਕਿ 75 ਸਾਲ ਦਾ ਉਨ੍ਹਾਂ ਦਾ ਪਿਤਾ ਪਹਿਲਾਂ ਛਾਉਣੀ ਵਿੱਚ ਕੰਮ ਕਰਨ ਜਾਂਦੇ ਸਨ । ਕੋਰੋਨਾ ਕਾਲ ਵਿੱਚ ਉਨ੍ਹਾਂ ਨੇ ਕਬਾੜ ਦਾ ਕੰਮ ਸ਼ੁਰੂ ਕੀਤਾ ਸੀ । ਮੰਗਲਵਾਰ ਸਵੇਰੇ ਰੇਹੜੀ ਲੈ ਕੇ ਕਬਾੜ ਦੀ ਫੇਰੀ ਲਾਉਣ ਗਏ ਪ੍ਰੰਤੂ ਸ਼ਾਮ ਤੱਕ ਵਾਪਸ ਨਹੀਂ ਆਏ ।
ਪੁਲਿਸ ਦੇ ਨਾਲ ਰਾਤ ਦੇ 1 ਵਜੇ ਤੱਕ ਪਿਤਾ ਨੂੰ ਲੱਭਿਆ
ਪਰਿਵਾਰਕ ਮੈਂਬਰਾਂ ਨੇ ਕਾਫ਼ੀ ਦੇਰ ਤੱਕ ਖੋਜ ਪੜਤਾਲ ਕੀਤੀ ਪਰ ਜਗੀਰ ਸਿੰਘ ਦਾ ਕਿਤੇ ਵੀ ਪਤਾ ਨਹੀਂ ਲੱਗਿਆ । ਜਿਸ ਤੋਂ ਬਾਅਦ ਪਰਿਵਾਰਕ ਮੈਂਬਰਾਂ ਨੇ ਪੁਲਿਸ ਨੂੰ ਖਬਰ ਦਿੱਤੀ ਅਤੇ ਫਿਰ ਰਾਤ 1 ਵਜੇ ਤੱਕ ਪੁਲਿਸ ਦੇ ਨਾਲ ਸਾਰੇ ਜਗੀਰ ਸਿੰਘ ਨੂੰ ਲੱਭਦੇ ਰਹੇ । ਬੁੱਧਵਾਰ ਸਵੇਰੇ ਪਿਤਾ ਦੀ ਤਾਲਾਸ਼ ਵਿੱਚ ਜਦੋਂ ਅਮਰੀਕ ਸਿੰਘ ਭੱਟਾ ਅਰਜੁਨ ਨਗਰ ਰੇਲਵੇ ਲਾਈਨ ਦੇ ਕੋਲ ਪਹੁੰਚੇ ਤਾਂ ਉੱਥੇ ਪਿਤਾ ਦੀ ਰੇਹੜੀ ਖੜੀ ਸੀ ਪਰ ਕਬਾੜ ਦਾ ਸਾਮਾਨ ਨਹੀਂ ਸੀ ।
ਦੋਸ਼ੀ ਨਸ਼ੇ ਲਈ ਵੇਚ ਚੁੱਕਿਆ ਘਰ ਦਾ ਸਾਰਾ ਸਾਮਾਨ
ਇਸ ਮਾਮਲੇ ਤੇ ਪੁਲਿਸ ਦੇ ਅਨੁਸਾਰ ਜਗੀਰ ਸਿੰਘ ਦੀ ਹੱਤਿਆ ਦਾ ਦੋਸ਼ੀ ਅਰਜੁਨ ਸਿੰਘ ਪਹਿਲਾਂ ਵਿਦੇਸ਼ ਵਿੱਚ ਰਹਿੰਦਾ ਸੀ । ਭਾਰਤ ਵਾਪਸ ਆਇਆ ਤਾਂ ਉਸ ਨੂੰ ਇੱਥੇ ਨਸ਼ੇ ਦੀ ਭੈੜੀ ਆਦਤ ਪੈ ਗਈ । ਪ੍ਰੇਸ਼ਾਨ ਹੋਕੇ ਪਰਵਾਰ ਦੇ ਮੈਂਬਰ ਅਰਜੁਨ ਸਿੰਘ ਨੂੰ ਛੱਡਕੇ ਚਲੇ ਗਏ । ਦੋਸ਼ੀ ਅਰਜੁਨ ਸਿੰਘ ਦੀ ਕੋਠੀ ਉਸ ਦੀ ਧੀ ਦੇ ਨਾਮ ਹੈ । ਨਸ਼ੇ ਲਈ ਕੋਠੀ ਵਿੱਚ ਲੱਗਿਆ ਲੋਹੇ ਦਾ ਗੇਟ ਪਾਣੀ ਵਾਲੀਆਂ ਟੂਟੀਆਂ ਗਰਿਲਾਂ ਅਤੇ ਬੀਮ ਦੇ ਲੋਹੇ ਦੇ ਸਰੀਏ ਤੋੜ ਕੇ ਵੇਚ ਦਿੱਤੇ । ਹੁਣ ਦੋਸ਼ੀ ਖੰਡਰ ਹੋ ਚੁੱਕੀ ਕੋਠੀ ਵਿੱਚ ਹੀ ਰਹਿੰਦਾ ਹੈ ।
ਖਾਲੀ ਪਏ ਪਲਾਟ ਵਿੱਚ ਮ੍ਰਿਤਕ ਦੀ ਜੁੱਤੀ ਮਿਲਣ ਤੋਂ ਬਾਅਦ ਲੱਭਿਆ ਸੁਰਾਗ
ਪੁਲਿਸ ਨੂੰ ਜਾਂਚ ਪੜਤਾਲ ਵਿੱਚ ਜਗੀਰ ਸਿੰਘ ਦੀ ਜੁੱਤੀ ਖਾਲੀ ਪਲਾਟ ਵਿੱਚ ਮਿਲੀ । ਜਿਸ ਤੋਂ ਬਾਅਦ ਸਨੀਫਰ ਡੌਗ ਲਿਆਂਦੇ ਗਏ ਅਤੇ ਫਿਰ ਉਨ੍ਹਾਂ ਦੀ ਮਦਦ ਨਾਲ ਪੁਲਿਸ ਪਲਾਟ ਵਿੱਚ ਉਸ ਜਗ੍ਹਾ ਤੱਕ ਪਹੁੰਚ ਗਈ ਜਿੱਥੇ ਕਤਲ ਕਰਨ ਤੋਂ ਬਾਅਦ ਕਾਤਲ ਨੇ ਲਾਸ਼ ਨੂੰ ਦਫਨਾਇਆ ਸੀ । ਪੁਲਿਸ ਕੋਲ ਵਿੱਚ ਬਣੀ ਖੋਲਾ ਕੋਠੀ ਦੇ ਵਿੱਚ ਪਹੁੰਚੀ ਜਿੱਥੇ ਖੂਨ ਦੇ ਨਿਸ਼ਾਨ ਮਿਲੇ । ਜਿਸਦੇ ਆਧਾਰ ਤੇ ਪੁਲਿਸ ਨੇ ਕੋਠੀ ਵਿੱਚ ਰਹਿਣ ਵਾਲੇ ਸ਼ਖਸ ਅਰਜੁਨ ਸਿੰਘ ਨੂੰ ਪੁੱਛਗਿਛ ਲਈ ਹਿਰਾਸਤ ਦੇ ਵਿੱਚ ਲੈ ਲਿਆ । ਅਮਰੀਕ ਸਿੰਘ ਨੇ ਦੱਸਿਆ ਕਿ ਪਿਤਾ ਜਗੀਰ ਸਿੰਘ ਦੇ ਸਿਰ ਤੇ ਕਸੀ ਅਤੇ ਇੱਟ ਪੱਥਰਾਂ ਨਾਲ ਹਮਲਾ ਕਰਕੇ ਹੱਤਿਆ ਕੀਤੀ ਗਈ । ਉਥੇ ਹੀ ਥਾਣਾ ਇੰਚਾਰਜ ਸੁਖਬੀਰ ਸਿੰਘ ਦਾ ਕਹਿਣਾ ਹੈ ਕਿ ਦੋਸ਼ੀ ਨੇ ਕਬਾੜ ਦੇਣ ਦੇ ਬਹਾਨੇ ਜਗੀਰ ਸਿੰਘ ਨੂੰ ਅਗਵਾਹ ਕੀਤਾ ਅਤੇ ਫਿਰ 3 ਤੋਂ 4 ਹਜਾਰ ਰੁਪਏ ਲੁੱਟਣ ਤੋਂ ਬਾਅਦ ਮਾਰ ਦਿੱਤਾ । ਪੁਲਿਸ ਨੇ ਦੋਸ਼ੀ ਅਰਜੁਨ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਹੈ। ਪਰ ਉਸਦੇ ਸਾਥੀ ਅਜੇ ਤੱਕ ਫਰਾਰ ਹਨ ।
ਦੇਖੋ ਇਸ ਖਬਰ ਦੀ ਵੀਡੀਓ ਰਿਪੋਰਟ