ਦੁਖਦਾਈ ਖ਼ਬਰ, ਸ਼ਹੀਦ ਹੋਇਆ ਦੋ ਭੈਣਾਂ ਦਾ ਇਕਲੌਤਾ ਭਰਾ, ਪੰਜਾਬ ਦਾ ਇਹ ਫੌਜੀ ਨੌਜਵਾਨ ਭਾਰਤ ਚੀਨ ਸਰਹੱਦ ਤੇ ਤਾਇਨਾਤ ਸੀ

Punjab

ਆਪਣੇ ਪਿਤਾ ਦੇ ਵਾਂਗ ਗੁਰਬਾਜ ਸਿੰਘ ਵੀ ਫੌਜ ਵਿੱਚ ਭਰਤੀ ਹੋਕੇ ਦੇਸ਼ ਦੀ ਸੇਵਾ ਕਰਨਾ ਚਾਹੁੰਦਾ ਸੀ, ਪਰ ਕਿਸਮਤ ਨੂੰ ਕੁਝ ਹੋਰ ਮਨਜੂਰ ਸੀ। ਭਾਰਤ ਵਿਚ ਅਰੁਣਾਚਲ ਪ੍ਰਦੇਸ਼ ਦੇ ਕਾਮੇਂਗ ਸੈਕਟਰ ਦੀ ਉਚਾਈ ਵਾਲੇ ਹਿੱਸੇ ਵਿੱਚ ਹਿਮਸਖਲਨ (ਬਰਫ਼ਬਾਰੀ) ਵਿੱਚ ਦੱਬੇ ਭਾਰਤੀ ਫੌਜ ਦੇ ਸ਼ਹੀਦ ਹੋਏ 7 ਨੌਜਵਾਨਾਂ ਵਿਚੋਂ ਬਟਾਲੇ ਦੇ ਪਿੰਡ ਮਸਾਨੀਆ ਦੇ 62 ਮੀਡੀਅਮ ਰੈਜੀਮੈਂਟ ਵਿੱਚ ਤੈਨਾਤ ਗੁਰਬਾਜ ਸਿੰਘ ਸ਼ਹੀਦ ਹੋ ਗਏ। 22 ਸਾਲ ਉਮਰ ਦਾ ਗੁਰਬਾਜ ਸਿੰਘ ਉਸ ਸਮੇਂ ਆਪਣੇ ਸਾਥੀ ਜਵਾਨਾਂ ਦੇ ਨਾਲ ਪੈਟ੍ਰੋਲਿੰਗ ਕਰ ਰਿਹਾ ਸੀ।

ਗੁਰਬਾਜ ਸਿੰਘ ਆਪਣੇ ਪਰਿਵਾਰ ਦਾ ਇਕਲੌਤਾ ਪੁੱਤਰ ਸੀ। ਗੁਰਬਾਜ ਸਿੰਘ ਦਾ ਪਾਰਥਿਵ ਸਰੀਰ ਸ਼ੁੱਕਰਵਾਰ ਸ਼ਾਮ ਨੂੰ ਉਨ੍ਹਾਂ ਦੇ ਜੱਦੀ ਪਿੰਡ ਵਿੱਚ ਆਉਣ ਦੀ ਸੰਭਾਵਨਾ ਹੈ। ਇਸ ਤੋਂ ਬਾਅਦ ਸਰਕਾਰੀ ਸਨਮਾਨ ਦੇ ਨਾਲ ਉਨ੍ਹਾਂ ਦਾ ਅੰਤਮ ਸੰਸਕਾਰ ਕੀਤਾ ਜਾਵੇਗਾ। ਗੁਰਬਾਜ ਸਿੰਘ ਦੇ ਪਿਤਾ ਗੁਰਮੀਤ ਸਿੰਘ ਫੌਜ ਵੀ ਫੌਜ ਤੋਂ ਰਿਟਾਇਰਡ ਹਨ। ਜਦੋਂ ਕਿ ਚਾਚਾ ਗੁਰਦੀਪ ਸਿੰਘ ਫੌਜ ਵਿੱਚ ਹੀ ਜੰਮੂ ਦੇ ਇਲਾਕੇ ਵਿੱਚ ਤੈਨਾਤ ਹਨ।

ਉਨ੍ਹਾਂ ਦੇ ਚਾਚਾ ਗੁਰਦੀਪ ਸਿੰਘ ਨੇ ਦੱਸਿਆ ਕਿ ਗੁਰਬਾਜ ਸਿੰਘ ਪਰਿਵਾਰ ਦਾ ਇਕਲੌਤਾ ਪੁੱਤਰ ਸੀ। ਜਿਸ ਦਾ ਜਨਮ 23 ਅਗਸਤ 1999 ਵਿੱਚ ਹੋਇਆ ਸੀ । ਆਪਣੇ ਪਿਤਾ ਦੇ ਕਾਰਨ ਗੁਰਬਾਜ ਸਿੰਘ ਵੀ ਫੌਜ ਵਿੱਚ ਭਰਤੀ ਹੋ ਕੇ ਦੇਸ਼ ਦੀ ਸੇਵਾ ਕਰਨਾ ਚਾਹੁੰਦਾ ਸੀ । ਆਪਣੇ ਇਸ ਜਜਬੇ ਦੇ ਕਾਰਨ ਗੁਰਬਾਜ ਸਿੰਘ 18 ਅਕਤੂਬਰ 2018 ਨੂੰ ਫੌਜ ਦੇ ਵਿੱਚ ਭਰਤੀ ਹੋਇਆ ਸੀ । ਇਸ ਸਮੇਂ ਉਹ ਅਰੁਣਾਚਲ ਪ੍ਰਦੇਸ਼ ਦੇ ਕਾਮੇਂਗੇ ਸੈਕਟਰ ਵਿੱਚ ਤੈਨਾਤ ਸੀ । ਨੈੱਟਵਰਕ ਦੀ ਵਜ੍ਹਾ ਦੇ ਕਾਰਨ ਇੱਕ ਹਫਤੇ ਵਿੱਚ ਪਰਿਵਾਰ ਨਾਲ ਇੱਕ ਹੀ ਵਾਰ ਗੱਲ ਕੀਤੀ ਸੀ । 1 ਫਰਵਰੀ ਨੂੰ ਉਸਦਾ ਆਖਰੀ ਵਾਰ ਫੋਨ ਆਇਆ ਸੀ।

ਉਸ ਨੇ ਪਰਿਵਾਰ ਦੇ ਨਾਲ ਗੱਲ ਕੀਤੀ ਅਤੇ ਸਾਰੇ ਦਾ ਹਾਲ ਚਾਲ ਜਾਣਿਆ । ਗੁਰਬਾਜ ਸਿੰਘ ਨੇ ਫੋਨ ਉੱਤੇ ਕਿਹਾ ਸੀ ਕਿ ਮਾਰਚ ਵਿੱਚ ਆਉਣ ਵਾਲੇ ਮੇਲੇ ਵਿੱਚ ਪਿੰਡ ਆਵੇਗਾ । ਸਿਤੰਬਰ 2021 ਵਿੱਚ ਹੋਏ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਵਿਆਹ ਪਰਵ ਵਿੱਚ ਸ਼ਾਮਿਲ ਹੋਣ ਲਈ ਲਈ ਗੁਰਬਾਜ ਛੁੱਟੀ ਤੇ ਆਇਆ ਸੀ । ਗੁਰਬਾਜ ਸਿੰਘ ਆਪਣੇ ਪਿੱਛੇ ਪਿਤਾ ਗੁਰਮੀਤ ਸਿੰਘ ਮਾਂ ਹਰਜੀਤ ਕੌਰ ਵੱਡੀ ਭੈਣ ਜਸਪਿੰਦਰ ਕੌਰ ਅਤੇ ਦਾਦਾ ਦਾਦੀ ਨੂੰ ਛੱਡ ਗਿਆ ਹੈ।

ਇਸ ਖਬਰ ਦੀ ਵੀਡੀਓ ਰਿਪੋਰਟ 

Leave a Reply

Your email address will not be published. Required fields are marked *