ਦਾਜ ਦੀ ਬਲੀ ਚੜ੍ਹੀ ਇੱਕ ਹੋਰ ਧੀ, 2 ਮਹੀਨੇ ਪਹਿਲਾਂ ਸੀ ਵਿਆਹ, ਪੇਕੇ ਪਰਿਵਾਰ ਦਾ ਇਲਜ਼ਾਮ ਸਹੁਰੇ ਮੰਗਦੇ ਸੀ ਕਾਰ

Punjab

ਪੰਜਾਬ ਰਾਜ ਦੇ ਪੱਟੀ ਵਿਚ ਸਹੁਰੇ ਪਰਿਵਾਰ ਵਲੋਂ ਦਹੇਜ ਲਈ ਨਵੀਂ ਵਿਆਹੀ ਮਹਿਲਾ ਦੀ ਸ਼ੱਕੀ ਹਾਲਾਤ ਵਿੱਚ ਹੱਤਿਆ ਕਰ ਦੇਣ ਦੀ ਖ਼ਬਰ ਸਾਹਮਣੇ ਆਇਆ ਹੈ । ਇਸ ਮ੍ਰਿਤਕਾ ਦੀ ਪਹਿਚਾਣ ਸ਼ਰਨਪ੍ਰੀਤ ਕੌਰ ਉਮਦ 22 ਸਾਲ ਪੁਤਰੀ ਸੁਰਿੰਦਰ ਸਿੰਘ ਵਾਸੀ ਮਾਹਲਾ ਤਹਸੀਲ ਸ਼ਾਹਕੋਟ ਜਿਲ੍ਹਾ ਜਲੰਧਰ ਦੇ ਰੂਪ ਵਿੱਚ ਹੋਈ ਹੈ। ਮੀਡੀਆ ਦੇ ਨਾਲ ਗੱਲ ਕਰਦਿਆਂ ਹੋਇਆਂ ਮ੍ਰਿਤਕਾ ਸ਼ਰਨਪ੍ਰੀਤ ਕੌਰ ਦੇ ਪਿਤਾ ਨੇ ਕਿਹਾ ਹੈ ਕਿ ਢਾਈ ਮਹੀਨੇ ਪਹਿਲਾਂ 20 ਨਵੰਬਰ 2021 ਨੂੰ ਉਨ੍ਹਾਂ ਦੀ ਧੀ ਦਾ ਵਿਆਹ ਦਵਿੰਦਰ ਸਿੰਘ ਪੁੱਤਰ ਕੁਲਦੀਪ ਸਿੰਘ ਨਾਲ ਹੋਇਆ ਸੀ । ਉਨ੍ਹਾਂ ਵਲੋਂ ਆਪਣੀ ਧੀ ਨੂੰ ਵਿਆਹ ਵਿੱਚ ਇੱਕ ਬੁਲਟ ਮੋਟਰਸਾਇਕਲ ਫਰਿਜ ਵਾਸ਼ਿੰਗ ਮਸ਼ੀਨ ਐਲ. ਸੀ. ਡੀ. ਅਤੇ ਹੋਰ ਦਹੇਜ ਦਾ ਸਾਰਾ ਸਾਮਾਨ ਦਿੱਤਾ ਗਿਆ ਸੀ। ਲੇਕਿਨ ਕੁੱਝ ਦੇਰ ਤੋਂ ਮੁੰਡੇ ਦੇ ਪਰਿਵਾਰ ਵਲੋਂ ਕਾਰ ਦੀ ਮੰਗ ਕੀਤੀ ਜਾ ਰਹੀ ਸੀ। ਜਿਸ ਨੂੰ ਲੈ ਕੇ ਕੁੜੀ ਨੂੰ ਪ੍ਰੇਸ਼ਾਨ ਕੀਤਾ ਜਾ ਰਿਹਾ ਸੀ ।

ਅੱਗੇ ਸੁਰਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਪੁੱਤਰ ਦਮਨਪ੍ਰੀਤ ਸਿੰਘ ਦਾ ਅੱਜ 14 ਫਰਵਰੀ ਨੂੰ ਜਨਮ ਦਿਨ ਸੀ। ਇਸ ਲਈ ਉਨ੍ਹਾਂ ਦੇ ਪਰਿਵਾਰ ਨੇ 13 ਫਰਵਰੀ ਨੂੰ ਸਵੇਰੇ 9 ਵਜੇ ਜਨਮ ਦਿਨ ਦੀ ਪਾਰਟੀ ਵਿੱਚ ਸ਼ਾਮਿਲ ਹੋਣ ਦੇ ਬਾਰੇ ਵਿੱਚ ਸ਼ਰਨਪ੍ਰੀਤ ਕੌਰ ਨਾਲ ਗੱਲ ਕੀਤੀ ਸੀ ਲੇਕਿਨ ਉਸ ਤੋਂ ਬਾਅਦ ਸ਼ਾਮ 7 ਵਜੇ ਜੁਆਈ ਦਵਿੰਦਰ ਸਿੰਘ ਦਾ ਫੋਨ ਆਇਆ ਕਿ ਸ਼ਰਨਜੀਤ ਕੌਰ ਦੀ ਅਟੈਕ ਨਾਲ ਮੌਤ ਹੋ ਗਈ ਹੈ। ਇਸ ਤੋਂ ਬਾਅਦ ਉਨ੍ਹਾਂ ਦੇ ਪਰਿਵਾਰ ਦੇ ਮੈਂਬਰ ਕੁੜੀ ਦੇ ਸਹੁਰੇ ਘਰ ਪਹੁੰਚੇ, ਜਿੱਥੇ ਉਨ੍ਹਾਂ ਨੇ ਸ਼ਰਨਪ੍ਰੀਤ ਕੌਰ ਦੇ ਚਿਹਰੇ ਅਤੇ ਸਰੀਰ ਉੱਤੇ ਨਿਸ਼ਾਨ ਦੇਖੇ।

ਮ੍ਰਿਤਕਾ ਦੇ ਪੇਕੇ ਪਰਿਵਾਰ ਨੇ ਦੱਸਿਆ ਕਿ ਸ਼ਰਨਪ੍ਰੀਤ ਕੌਰ ਦੇ ਸਹੁਰੇ ਪਰਿਵਾਰ ਵਾਲਿਆਂ ਨੇ ਉਨ੍ਹਾਂ ਦੀ ਧੀ ਦੀ ਕੁੱਟਮਾਰ ਕਰਕੇ ਹੱਤਿਆ ਕਰ ਦਿੱਤੀ ਹੈ । ਇਸ ਬਾਰੇ ਪੁਲਿਸ ਥਾਣੇ ਵਿੱਚ ਸ਼ਕਾਇਤ ਦਰਜ ਕਰਾਈ ਗਈ ਹੈ । ਇਸ ਸਬੰਧੀ ਥਾਣੇ ਦੇ ਐਸ. ਐਚ. ਓ. SHO ਨੇ ਦੱਸਿਆ ਕਿ ਕੁੜੀ ਦੇ ਪਿਤਾ ਦੇ ਬਿਆਨਾਂ ਦੇ ਆਧਾਰ ਤੇ ਸਹੁਰੇ ਪਰਿਵਾਰ ਵਾਲਿਆਂ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਪੱਟੀ ਭੇਜ ਦਿੱਤਾ ਹੈ।

Leave a Reply

Your email address will not be published. Required fields are marked *