ਪੰਜਾਬ ਦੇ ਸ਼ਹਿਰ ਬਟਾਲਾ ਵਿੱਚ ਇੱਕ ਹਫਤੇ ਵਿੱਚ ਚੋਰੀ ਦੀ ਅਠਵੀਂ ਘਟਨਾ ਹੋਈ ਹੈ। ਲੋਕਾਂ ਦੀ ਸੁਰੱਖਿਆ ਦੇ ਪੁਖਤੇ ਇੰਤਜਾਮ ਕਰਨ ਵਾਲੀ ਪੁਲਿਸ ਰਾਤ ਨੂੰ ਹੋਣ ਵਾਲੀਆਂ ਚੋਰੀਆਂ ਨੂੰ ਰੋਕਣ ਵਿੱਚ ਨਾਕਾਮ ਹੋ ਰਹੀ ਹੈ। ਇਸ ਲਈ ਲੋਕ ਹੁਣ ਸਿਟੀ ਪੁਲਿਸ ਤੇ ਸਵਾਲ ਚੁੱਕਣ ਲੱਗੇ ਹਨ। ਇਕ ਤਾਜ਼ਾ ਮਾਮਲੇ ਵਿੱਚ ਐਤਵਾਰ ਦੀ ਰਾਤ ਨੂੰ ਔਹਰੀ ਚੌਕ ਵਿੱਚ ਸਥਿਤ ਜਨਰਲ ਸਟੋਰ ਦੇ ਸ਼ਟਰ ਨੂੰ ਤੋੜ ਕੇ ਨਗਦੀ ਚੋਰੀ ਹੋ ਗਈ। ਇਸ ਮਾਮਲੇ ਦੀ ਸ਼ਿਕਾਇਤ ਥਾਣਾ ਸਿਟੀ ਪੁਲਿਸ ਨੂੰ ਦੇ ਦਿੱਤੀ ਗਈ ਹੈ। ਇਸ ਤੋਂ ਪਹਿਲਾਂ ਵੀ ਇਸ ਜਨਰਲ ਸਟੋਰ ਦਾ ਸ਼ਟਰ ਤੋਡ਼ਨ ਦੀ ਕੋਸ਼ਿਸ਼ ਕੀਤੀ ਗਈ ਸੀ।
ਇਸ ਘਟਨਾ ਤੇ ਜੋਗਿਦਰ ਸੇਲਜ ਦੇ ਮਾਲਿਕ ਹਰੀਸ਼ ਨੇ ਦੱਸਿਆ ਕਿ ਐਤਵਾਰ ਦੀ ਰਾਤ ਨੂੰ ਉਹ ਆਪਣੀ ਦੁਕਾਨ ਬੰਦ ਕਰ ਕੇ ਘਰ ਚਲੇ ਗਏ ਸਨ। ਸੋਮਵਾਰ ਨੂੰ ਸਵੇਰੇ ਕਿਸੇ ਨੇ ਫੋਨ ਕਰਕੇ ਦੱਸਿਆ ਕਿ ਉਨ੍ਹਾਂ ਦੀ ਦੁਕਾਨ ਦਾ ਸ਼ਟਰ ਤੋੜਿਆ ਹੋਇਆ ਹੈ। ਜਦੋਂ ਉਹ ਦੁਕਾਨ ਤੇ ਗਿਆ ਤਾਂ ਦੇਖਿਆ ਕਿ ਅਣਪਛਾਤੇ ਲੋਕਾਂ ਨੇ ਦੁਕਾਨ ਦੇ ਸ਼ਟਰ ਨੂੰ ਤੋਡ਼ ਕੇ ਅੰਦਰ ਰੱਖੇ 30 ਹਜਾਰ ਰੁਪਏ ਚੁਰਾ ਲਏ ਹਨ।
ਹਰੀਸ਼ ਨੇ ਦੱਸਿਆ ਕਿ ਐਤਵਾਰ ਨੂੰ ਦੁਕਾਨ ਤੇ ਕਾਫ਼ੀ ਜ਼ਿਆਦਾ ਰੁਪਏ ਸਨ। ਜਿਨ੍ਹਾਂ ਨੂੰ ਉਹ ਰਾਤ ਨੂੰ ਆਪਣੇ ਘਰ ਲੈ ਗਿਆ ਸੀ। ਲੇਕਿਨ ਗ਼ੱਲੇ ਵਿੱਚ ਸਿਰਫ 30 ਹਜਾਰ ਰੁਪਏ ਹੀ ਛੱਡ ਕੇ ਗਿਆ ਸੀ। ਇਸ ਕਰਕੇ ਜ਼ਿਆਦਾ ਨੁਕਸਾਨ ਹੋਣ ਤੋਂ ਬਚ ਗਿਆ। ਹਰੀਸ਼ ਨੇ ਦੱਸਿਆ ਕਿ ਕੁਝ ਹਫਤੇ ਪਹਿਲਾਂ ਵੀ ਅਣਪਛਾਤੇ ਲੋਕਾਂ ਨੇ ਉਨ੍ਹਾਂ ਦੇ ਸ਼ਟਰ ਨੂੰ ਤੋਡ਼ਨ ਦੀ ਕੋਸ਼ਿਸ਼ ਕੀਤੀ ਸੀ। ਥਾਣਾ ਸਿਟੀ ਦੇ ਇੰਚਾਰਜ ਵਿਕਰਾਂਤ ਸ਼ਰਮਾ ਨੇ ਦੱਸਿਆ ਹੈ ਕਿ ਮਾਮਲੇ ਦੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ।
ਬਟਾਲਾ ਦੇ ਵਿੱਚ ਪੁਲਿਸ ਪ੍ਰਸ਼ਾਸਨ ਪੁਖਤਾ ਪ੍ਰਬੰਧਾਂ ਦਾ ਦਾਅਵਾ ਕਰਦਾ ਆ ਰਿਹਾ ਹੈ। ਪਰ ਪੁਲਿਸ ਦੇ ਪੁਖਤੇ ਪ੍ਰਬੰਧਾਂ ਨੂੰ ਅਪਰਾਧੀ ਨਕਾਮ ਦੱਸਦੇ ਆ ਰਹੇ ਹਨ। ਪਿਛਲੇ ਹਫਤੇ ਹੀ ਚੋਰਾਂ ਨੇ ਚੱਕਰੀ ਬਾਜ਼ਾਰ ਵਿੱਚ ਛੇ ਦੁਕਾਨਾਂ ਵਿੱਚ ਚੋਰੀ ਕੀਤੀ ਸੀ ਅਤੇ ਦੋ ਦਿਨ ਬਾਅਦ ਹੀ ਭੂਸ਼ਣ ਦੀ ਹੱਟੀ ਦੀ ਛੱਤ ਤੋਂ ਏਸੀ ਪਲਾਂਟ ਦੀ ਤਾਂਬੇ ਦੀ ਪਾਇਪ ਅਤੇ ਤਾਰਾਂ ਚੁਰਾ ਲਈਆਂ ਸਨ। ਇਸ ਤੋਂ ਬਾਅਦ ਵੀ ਪੁਲਿਸ ਸਿਵਾਏ ਸ਼ਿਕਾਇਤ ਦਰਜ ਕਰਨ ਦੇ ਕੁੱਝ ਨਹੀਂ ਕਰ ਸਕੀ।