ਪੰਜਾਬ ਦੇ ਇਸ ਹਲਕੇ ਵਿੱਚ ਨਰਕ ਤੋਂ ਵੀ ਮਾੜੀ ਜਿੰਦਗੀ ਜਿਉਣ ਨੂੰ, ਮਜਬੂਰ ਹਨ ਕਈ ਪਰਿਵਾਰ, ਪੜ੍ਹੋ ਪੂਰੀ ਖ਼ਬਰ

Punjab

ਪੰਜਾਬ ਰਾਜ ਦੇ ਜਿਲ੍ਹਾ ਅੰਮ੍ਰਿਤਸਰ ਵਿੱਚ ਹਲਕਾ ਪੂਰਵੀ ਦੇ ਵਾਰਡ ਨੰਬਰ 22 ਤੁੰਗ ਪਾਈ ਖੇਮ ਸਿੰਘ ਮਹੱਲਾ ਇਲਾਕੇ ਵਿੱਚ ਕਈ ਪਰਿਵਾਰ ਨਰਕ ਤੋਂ ਵੀ ਮਾੜੀ ਜਿੰਦਗੀ ਜਿਉਣ ਦੇ ਲਈ ਮਜਬੂਰ ਹਨ। ਇਨ੍ਹਾਂ ਪਰਿਵਾਰਾਂ ਦੇ ਹਾਲਾਤ ਅਜਿਹੇ ਹਨ ਕਿ ਰੋਜੀ ਰੋਟੀ ਦਾ ਗੁਜਾਰਾ ਵੀ ਬਹੁਤ ਮੁਸ਼ਕਲ ਨਾਲ ਚੱਲਦਾ ਹੈ। ਹਾਲਾਂਕਿ ਕੇਂਦਰ ਸਰਕਾਰ ਵਲੋਂ ਪ੍ਰਧਾਨ ਮੰਤਰੀ ਆਵਾਸ ਯੋਜਨਾ ਚਲਾਈ ਗਈ ਹੈ ਪਰ ਪੰਜਾਬ ਦੀ ਸਰਕਾਰ ਵਲੋਂ ਅਤੇ ਹਲਕੇ ਦੇ ਵਿਧਾਇਕ ਅਤੇ ਸੇਵਾਦਾਰਾਂ ਵਲੋਂ ਲੋਕਾਂ ਨੂੰ ਮੁੱਢਲੀਆਂ ਸੁਵਿਧਾਵਾਂ ਮੁਹੱਈਆ ਨਹੀਂ ਕਰਵਾਈਆਂ ਗਈਆਂ। ਉਨ੍ਹਾਂ ਨੂੰ ਇਨ੍ਹਾਂ ਯੋਜਨਾਵਾਂ ਦਾ ਲਾਭ ਵੀ ਨਹੀਂ ਦਿਵਾਇਆ। ਹਰ ਇੱਕ ਸਾਲ ਦੇਖਣ ਵਿੱਚ ਆਉਂਦਾ ਹੈ ਕਿ ਅਕਸਰ ਬਰਸਾਤਾਂ ਦੇ ਵਿੱਚ ਬਾਰਿਸ਼ਾਂ ਕਹਰ ਬਣਕੇ ਵਰ੍ਹਦੀਆਂ ਹਨ ਤੇ ਕੱਚੇ ਘਰਾਂ ਦੀਆਂ ਛੱਤਾਂ ਡਿੱਗਣ ਨਾਲ ਲੋਕਾਂ ਦੀ ਜਾਨ ਤੱਕ ਚੱਲੀ ਜਾਂਦੀ ਹੈ। ਇਨ੍ਹਾਂ ਘਟਨਾਵਾਂ ਨੂੰ ਦੇਖਦਿਆਂ ਹੋਇਆਂ ਵੀ ਹਲਕੇ ਦੇ ਵਿਧਾਇਕਾਂ ਵਲੋਂ ਕਦੇ ਆਪਣੇ ਹਲਕੇ ਵਿੱਚ ਅਜਿਹੇ ਘਰਾਂ ਦੀ ਛਾਣਬੀਣ ਨਹੀਂ ਕੀਤੀ ਗਈ। ਹਲਕਾ ਪੂਰਵੀ ਵਿੱਚ ਇਸ ਸਮੇਂ ਵੱਡੇ ਲੀਡਰ ਆਹਮਣੇ ਸਾਹਮਣੇ ਹਨ ਪਰ ਅਸਲ ਵਿੱਚ ਜਿਨ੍ਹਾਂ ਲੋਕਾਂ ਨੂੰ ਫਾਇਦਾ ਮਿਲਣਾ ਚਾਹੀਦਾ ਹੈ। ਉਨ੍ਹਾਂ ਨੂੰ ਲੈ ਕੇ ਮੰਚਾਂ ਉੱਤੇ ਕੋਈ ਗੱਲ ਨਹੀਂ ਕੀਤੀ ਜਾ ਹੈ। ਹਰ ਵਾਰ ਚੋਣਾਂ ਵਿੱਚ ਇਨ੍ਹਾਂ ਲੋਕਾਂ ਨੂੰ ਭਰੋਸਾ ਹੀ ਮਿਲਦਾ ਹੈ ਅਤੇ ਵੋਟ ਲੈਣ ਤੋਂ ਬਾਅਦ ਸਭ ਕੁਝ ਭੁੱਲ ਜਾਂਦੇ ਹਨ।

ਯੋਜਨਾ ਦਾ ਨਹੀਂ ਮਿਲਿਆ ਲਾਭ

ਇਥੇ ਹਲਕਾ ਪੂਰਵੀ ਵਿੱਚ ਨੇਤਾਵਾਂ ਤੋਂ ਦੁਖੀ ਹੋਕੇ ਲੋਕਾਂ ਨੇ ਆਪਣੀ ਅਵਾਜ ਨੂੰ ਚੁੱਕਿਆ ਅਤੇ ਮੀਡੀਆ ਨੂੰ ਦੱਸਿਆ ਹੈ ਕਿ ਪਿਛਲੇ ਕਈ ਸਾਲਾਂ ਤੋਂ ਉਨ੍ਹਾਂ ਦੇ ਨਾਲ ਧੋਖਾ ਹੁੰਦਾ ਆ ਰਿਹਾ ਹੈ। ਹਰ ਵਾਰ ਉਨ੍ਹਾਂ ਦੇ ਘਰਾਂ ਵਿੱਚ ਆਕੇ ਉਨ੍ਹਾਂ ਨੂੰ ਭਰੋਸਾ ਤਾਂ ਦਿੱਤਾ ਜਾਂਦਾ ਹੈ ਪਰ ਕੋਈ ਉਨ੍ਹਾਂ ਦੀ ਸੁਣਦਾ ਨਹੀਂ। ਵੋਟਾਂ ਲੈਣ ਤੋਂ ਬਾਅਦ ਕੋਈ ਨੇਤਾ ਵਾਪਸ ਮੁੜਕੇ ਨਹੀਂ ਆਇਆ। ਉਨ੍ਹਾਂ ਨੇ ਕਿਹਾ ਕਿ ਤੁੰਗ ਪਾਈ ਇਲਾਕੇ ਤੋਂ ਕੁੱਝ ਦੂਰੀ ਉੱਤੇ ਹੀ ਇੰਪ੍ਰੂਵਮੈਂਟ ਟਰੱਸਟ ਦੇ ਚੇਅਰਮੈਨ ਦਾ ਘਰ ਵੀ ਹੈ ਲੇਕਿਨ ਉਨ੍ਹਾਂ ਨੇ ਵੀ ਉਨ੍ਹਾਂ ਦੀ ਇੱਕ ਨਹੀਂ ਸੁਣੀ ਸਗੋਂ ਉਨ੍ਹਾਂ ਨੂੰ ਸਭ ਪਤਾ ਹੈ ਕਿ ਲੋਕ ਇੱਥੇ ਕਿਵੇਂ ਰਹਿ ਰਹੇ ਹਨ। ਇਲਾਕੇ ਦੀ ਨਰਿੰਦਰ ਕੌਰ ਰਣਜੀਤ ਕੌਰ ਗੁਰਨਾਮ ਸਿੰਘ ਜੀਤਾ ਪਰਮਜੀਤ ਜਗੀਰੋ ਆਦਿ ਨੇ ਕਿਹਾ ਕਿ ਇਸ ਵਾਰ ਇਹ ਲੀਡਰ ਆਕੇ ਉਨ੍ਹਾਂ ਤੋਂ ਵੋਟਾਂ ਤਾਂ ਮੰਗਣ ਉਨ੍ਹਾਂ ਨੂੰ ਕਹਿਣਗੇ ਕਿ ਉਹ ਇੱਕ ਦਿਨ ਉਨ੍ਹਾਂ ਦੇ ਨਾਲ ਰਹਿਕੇ ਦੇਖਣ ।

ਆਵਾਸ ਯੋਜਨਾ ਨੂੰ ਲੈ ਕੇ ਹਮੇਸ਼ਾ ਉਂਗਲੀਆਂ ਉੱਠਦੀਆਂ ਰਹੀਆਂ ਹਨ ਅਤੇ ਇਸ ਪਰੋਜੈਕਟ ਵਿੱਚ ਕਈ ਅਧਿਕਾਰੀ ਲੱਖਾਂ ਰੂਪਏ ਦੀ ਤਨਖਾਹ ਲੈ ਰਹੇ ਹਨ। ਪਰ ਹਕੀਕਤ ਵਿੱਚ ਤਾਂ ਜਿਨ੍ਹਾਂ ਲੋਕਾਂ ਨੂੰ ਇਸ ਗਰਾਂਟ ਦੀ ਜ਼ਰੂਰਤ ਹੈ ਉਨ੍ਹਾਂ ਲੋਕਾਂ ਦੇ ਕੋਲ ਇਹ ਗਰਾਂਟ ਪਹੁੰਚ ਹੀ ਨਹੀਂ ਰਹੀ। ਇਸ ਨ੍ਹੂੰ ਲੈ ਕੇ ਇੱਕ ਵੱਡੀ ਜਾਂਚ ਪੜਤਾਲ ਹੋਣੀ ਚਾਹੀਦੀ ਹੈ ਕਿ ਆਖ਼ਿਰਕਾਰ ਕਿਨ੍ਹਾਂ ਲੋਕਾਂ ਨੂੰ ਇਸ ਯੋਜਨਾ ਦਾ ਫਾਇਦਾ ਮਿਲ ਰਿਹਾ ਹੈ। ਕਿਤੇ ਇਸ ਵਿੱਚ ਵੀ ਕੋਈ ਗੋਲਮਾਲ ਤਾਂ ਨਹੀਂ ਹੈ ।

ਲੋਕਾਂ ਨੇ ਮੀਡੀਆ ਕਰਮੀਆਂ ਨੂੰ ਦੱਸੀਆਂ ਤਕਲੀਫਾਂ 

ਇਥੇ ਮੀਡੀਆ ਕਰਮੀਆਂ ਨੇ ਜਦੋਂ ਜਾਕੇ ਇਸ ਪਰਿਵਾਰਾਂ ਦੀ ਇੰਟਰਵਿਊ ਕੀਤੀ ਤਾਂ ਉਨ੍ਹਾਂ ਦਾ ਵੀ ਦਿਲ ਪਸੀਜ ਗਿਆ ਕਿ ਇਨ੍ਹਾਂ ਪਰਿਵਾਰਾਂ ਦੀ ਰੋਜੀ ਰੋਟੀ ਬਹੁਤ ਮੁਸ਼ਕਲ ਦੇ ਨਾਲ ਚੱਲ ਰਹੀ ਹੈ। ਇਨ੍ਹਾਂ ਦੇ ਕੋਲ ਘਰ ਨੂੰ ਰਿਪੇਅਰ ਕਰਵਾਉਣ ਲਈ ਵੀ ਪੈਸੇ ਨਹੀਂ ਹਨ। ਉਥੇ ਹੀ ਇਕ ਵਿਕਲਾਂਗ ਲੜਕੀ ਨੇ ਕਿਹਾ ਕਿ ਉਨ੍ਹਾਂ ਦੀ ਤਾਂ ਕਿਸੇ ਨੇ ਪੈਨਸ਼ਨ ਤੱਕ ਨਹੀਂ ਲਵਾਈ । ਲੋਕਾਂ ਨੇ ਸਰਕਾਰ ਨੂੰ ਜਮਕੇ ਕੋਸਿਆ ਅਤੇ ਕਿਹਾ ਕਿ ਇਹ ਸਿਰਫ ਮੰਚਾਂ ਤੱਕ ਹੀ ਬੋਲਣ ਵਾਲੇ ਹਨ। ਲੋਕਾਂ ਨੂੰ ਕੁਝ ਨਹੀਂ ਮਿਲਦਾ। ਇਹ ਜੋ ਬੋਲਦੇ ਹਨ ਸਭ ਝੂਠ ਹੈ। ਉਨ੍ਹਾਂ ਨੇ ਦੱਸਿਆ ਕਿ ਜਦੋਂ ਕਦੇ ਮੀਂਹ ਪੈਂਦੇ ਹਨ ਤਾਂ ਉਹ ਡਰ ਵਿੱਚ ਹੀ ਰਹਿੰਦੇ ਹਨ ਕਿ ਕਿਤੇ ਛੱਤ ਉਨ੍ਹਾਂ ਦੇ ਉਪਰ ਹੀ ਨਾ ਡਿੱਗ ਪਵੇ।

Leave a Reply

Your email address will not be published. Required fields are marked *