80 ਫੁੱਟ ਡੂੰਘੇ ਖੂਹ ਵਿੱਚੋਂ ਔਰਤ ਨੂੰ ਸੁਣਾਈ ਦਿੱਤੀ ਬੱਚੇ ਦੀ ਆਵਾਜ, ਪਿੰਡ ਵਾਲਿਆਂ ਨੇ ਜਦੋਂ ਨੇੜੇ ਜਾ ਕੇ ਦੇਖਿਆ ਤਾਂ ਉੱਡ ਗਏ ਹੋਸ਼

Punjab

ਇਹ ਖ਼ਬਰ ਭਾਰਤ ਦੀ ਸਟੇਟ ਰਾਜਸਥਾਨ ਤੋਂ ਹੈ ਇਥੋਂ ਦੇ ਰਾਜਸਮੰਦ ਸਥਿਤ ਧੋਇੰਦਾ ਵਿੱਚ ਇੱਕ ਅਜੀਬ ਕਿਸਮ ਦੀ ਘਟਨਾ ਹੋਈ ਹੈ। ਅੱਸੀ ਫੁੱਟ ਡੂੰਘੇ ਖੂਹ ਵਿਚ ਗਲੇ ਤੱਕ ਡੁੱਬੀ ਪੰਜ ਸਾਲ ਦੀ ਬੱਚੀ ਜਿਸ ਦਾ ਨਾਮ ਜਿਨਾਲੁ ਹੈ। ਇਹ ਬੱਚੀ ਘੰਟਿਆਂ ਤੱਕ ਪਾਇਪ ਫੜ ਕੇ ਖੂਹ ਖੜੀ ਰਹੀ। ਇਸ ਖੂਹ ਵਿਚੋਂ ਬੱਚੀ ਦੀ ਆਵਾਜ ਸੁਣਕੇ ਖੇਤਾਂ ਵਿੱਚ ਕੰਮ ਕਰ ਰਹੀ ਇਕ ਮਹਿਲਾ ਨੇ ਪਿੰਡ ਵਾਲਿਆਂ ਦੀ ਮਦਦ ਨਾਲ ਬੱਚੀ ਨੂੰ ਬਾਹਰ ਕੱਢਿਆ। ਸੱਕ ਕੀਤੀ ਜਾ ਰਹੀ ਹੈ ਕਿ ਬੱਚੀ ਨੂੰ ਕਿਸੇ ਨੇ ਇਸ ਖੂਹ ਵਿਚ ਸੁੱਟਿਆ ਹੈ। ਪੁਲਿਸ ਇਸ ਮਾਮਲੇ ਦੀ ਜਾਂਚ ਪੜਤਾਲ ਕਰ ਰਹੀ ਹੈ।

ਇਸ ਖੂਹ ਵਿੱਚ 50 ਫੁੱਟ ਤੱਕ ਭਰਿਆ ਹੈ ਪਾਣੀ

ਪਿੰਡ ਵਾਲਿਆਂ ਦੇ ਦੱਸਣ ਅਨੁਸਾਰ ਇਹ ਖੂਹ 80 ਫੁੱਟ ਡੂੰਘਾ ਹੈ। ਇਸ ਵਿੱਚ 50 ਫੁੱਟ ਤੱਕ ਪਾਣੀ ਭਰਿਆ ਹੋਇਆ ਹੈ। ਅਜਿਹੇ ਵਿੱਚ ਬੱਚੀ ਦਾ ਬਚਣਾ ਲੋਕ ਇਕ ਤਰ੍ਹਾਂ ਦਾ ਚਮਤਕਾਰ ਮੰਨ ਰਹੇ ਹਨ। ਬੱਚੀ ਨੂੰ ਬਚਾਉਣ ਵਾਲੀ ਮਹਿਲਾ ਨੇ ਦੱਸਿਆ ਕਿ ਉਸ ਨੇ ਪਹਿਲਾਂ ਉੱਥੋਂ ਦੀ ਇੱਕ ਮੋਟਰਸਾਈਕਲ ਨੂੰ ਜਾਂਦੇ ਹੋਇਆਂ ਦੇਖਿਆ ਸੀ। ਉਹ ਖੂਹ ਦੇ ਕੋਲ ਮੋਟਰ ਬੰਦ ਕਰਨ ਗਈ ਤਾਂ ਉਸ ਨੂੰ ਖੂਹ ਦੇ ਅੰਦਰੋਂ ਬੱਚੀ ਦੀ ਆਵਾਜ ਸੁਣਾਈ ਦਿੱਤੀ। ਬੱਚੀ ਆਪਣੇ ਪਾਪਾ ਨੂੰ ਪੁਕਾਰ ਰਹੀ ਸੀ। ਮਹਿਲਾ ਨੇ ਦੇਖਿਆ ਤਾਂ ਬੱਚੀ ਗਲੇ ਤੱਕ ਡੁੱਬੀ ਹੋਈ ਸੀ।

ਇਸ ਤਰ੍ਹਾਂ ਬਚਾਇਆ ਗਿਆ

ਇਸ ਖੂਹ ਦੇ ਅੰਦਰ ਉੱਤਰਨ ਲਈ ਕੁੱਝ ਸਟਿਪ ਬਣੇ ਹੋਏ ਹਨ। ਮਹਿਲਾ ਨੇ ਮਦਦ ਲਈ ਇੱਕ ਸ਼ਖਸ ਨੂੰ ਬੁਲਾਇਆ। ਦੋਵੇਂ ਸਟਿਪ ਦੇ ਜਰੀਏ ਖੂਹ ਵਿਚ ਉਤਰੇ। ਮਹਿਲਾ ਨੇ ਆਪਣੀ ਸਾੜ੍ਹੀ ਬੱਚੀ ਤੱਕ ਲਮਕਾ ਦਿੱਤੀ। ਬੱਚੀ ਨੇ ਸਾੜ੍ਹੀ ਨੂੰ ਫੜਿਆ ਤੇ ਮਹਿਲਾ ਅਤੇ ਸ਼ਖਸ ਨੇ ਬੱਚੀ ਨੂੰ ਉੱਪਰ ਵੱਲ ਖਿੱਚ ਲਿਆ। ਇਹ ਬੱਚੀ ਡਰੀ ਹੋਈ ਸੀ ਪਰ ਪਿੰਡ ਵਾਲਿਆਂ ਨੇ ਉਸ ਨੂੰ ਚਾਕਲੇਟ ਦਿੱਤੀ ਅਤੇ ਮੋਬਾਇਲ ਉੱਤੇ ਕਾਰਟੂਨ ਫਿਲਮ ਦਿਖਾਈ ਤੱਦ ਜਾਕੇ ਬੱਚੀ ਇਕ ਸਥਿਰ ਹਾਲਤ ਵਿੱਚ ਆਈ। ਇਸ ਤੋਂ ਬਾਅਦ ਪੁਲਿਸ ਨੂੰ ਸੂਚਨਾ ਦਿੱਤੀ ਗਈ ।

ਖੇਡਦੇ ਹੋਇਆਂ ਘਰ ਤੋਂ ਗਾਇਬ ਹੋ ਗਈ ਬੱਚੀ, ਦਾਦਾ ਲੱਭਦਾ ਹੋਇਆ ਪਹੁੰਚਿਆ

ਪੁਲਿਸ ਨੇ ਇਸ ਬੱਚੀ ਦੇ ਬਾਰੇ ਵਿੱਚ ਪੁੱਛਗਿਛ ਸ਼ੁਰੂ ਕੀਤੀ ਤਾਂ ਬੱਚੀ ਦਾ ਦਾਦਾ ਮਾਂਗੀਲਾਲ ਰੇਗਰ ਮੌਕੇ ਉੱਤੇ ਪਹੁੰਚ ਗਿਆ। ਦਾਦਾ ਰਿਟਾਇਰਡ ਟੀਚਰ ਹੈ। ਉਨ੍ਹਾਂ ਦਾ ਘਰ ਰਾਜਨਗਰ ਵਿੱਚ ਰੇਗਰ ਮੁਹੱਲੇ ਦੇ ਵਿੱਚ ਹੈ। ਉਨ੍ਹਾਂ ਨੇ ਪੁਲਿਸ ਨੂੰ ਦੱਸਿਆ ਕਿ ਬੱਚੀ ਖੇਡਦੇ ਹੋਏ ਗਾਇਬ ਹੋ ਗਈ ਸੀ। ਸਾਨੂੰ ਸੂਚਨਾ ਮਿਲੀ ਕਿ ਉਹ ਕਿਸੇ ਖੂਹ ਵਿੱਚੋਂ ਮਿਲੀ ਹੈ। ਪੁਲਿਸ ਨੇ ਬੱਚੀ ਨੂੰ ਬਰਾਮਦ ਕਰਕੇ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤਾ ਹੈ। ਪੁਲਿਸ ਵਲੋਂ ਜਾਂਚ ਕੀਤੀ ਜਾ ਰਹੀ ਹੈ ਕਿ ਕਿਤੇ ਕਿਸੇ ਨੇ ਇਸ ਬੱਚੀ ਨੂੰ ਖੂਹ ਦੇ ਵਿੱਚ ਸੁੱਟਿਆ ਤਾਂ ਨਹੀਂ ਸੀ।

Leave a Reply

Your email address will not be published. Required fields are marked *