ਪੰਜਾਬ ਵਿਚ ਨਸ਼ੇ ਨੂੰ ਖਤਮ ਕਰਨ ਦੇ ਮੁੱਦੇ ਤੇ ਚੋਣ ਮੈਦਾਨ ਵਿੱਚ ਉਤਰੀਆਂ ਪਾਰਟੀਆਂ ਦੇ ਦਾਅਵੇ ਪਤਾ ਨਹੀਂ ਕਦੋਂ ਪੂਰੇ ਹੋਣਗੇ ਪਰ ਬਲਾਕ ਮਮਦੋਟ ਦੇ ਸਰਹੱਦੀ ਪਿੰਡ ਪੋਜੋ ਦੇ ਉਤਾੜ ਵਿੱਚ ਮੈਡੀਕਲ ਨਸ਼ੇ ਨਾਲ ਮੰਗਲਵਾਰ ਨੂੰ ਇੱਕ 18 ਸਾਲ ਦੇ ਨੌਜਵਾਨ ਜਵਾਨ ਦੀ ਮੌਤ ਹੋਣ ਦੀ ਖ਼ਬਰ ਸਾਹਮਣੇ ਆਈ ਹੈ।
ਇਸ ਖਬਰ ਨਾਲ ਸਬੰਧਤ ਵੀਡੀਓ ਪੋਸਟ ਦੇ ਹੇਠਾਂ ਹੈ
ਪੰਜਾਬ ਰਾਜ ਵਿਚ ਨਸ਼ੇ ਖਤਮ ਕਰਨ ਦੇ ਮੁੱਦੇ ਤੇ ਚੋਣ ਮੈਦਾਨ ਵਿੱਚ ਉਤਰੀਆਂ ਪਾਰਟੀਆਂ ਦੇ ਦਾਅਵੇ ਪਤਾ ਨਹੀਂ ਕਦੋਂ ਪੂਰੇ ਹੋਣਗੇ। ਲੇਕਿਨ ਬਲਾਕ ਮਮਦੋਟ ਦੇ ਸਰਹੱਦੀ ਪਿੰਡ ਪੋਜੋ ਦੇ ਉਤਾੜ ਵਿੱਚ ਮੈਡੀਕਲ ਨਸ਼ੇ ਦੇ ਨਾਲ ਮੰਗਲਵਾਰ ਨੂੰ ਇੱਕ 18 ਸਾਲ ਦੇ ਨੌਜਵਾਨ ਦੀ ਮੌਤ ਹੋ ਗਈ। ਨਸ਼ੇ ਨਾਲ ਨੌਜਵਾਨ ਦੀ ਮੌਤ ਹੋਣ ਤੋਂ ਬਾਅਦ ਮ੍ਰਿਤਕ ਕੰਵਲਜੀਤ ਦੇ ਪਰਿਵਾਰ ਅਤੇ ਰਿਸ਼ਤੇਦਾਰਾਂ ਨੇ ਨੌਜਵਾਨ ਦਾ ਲਾਸ਼ ਨੂੰ ਨਸ਼ਾ ਵੇਚਣ ਵਾਲੇ ਦੇ ਘਰ ਸਾਹਮਣੇ ਰੱਖ ਕੇ ਸਵੇਰੇ ਸੱਤ ਵਜੇ ਤੋਂ ਦੁਪਹਿਰ 12 ਵਜੇ ਤੱਕ ਰੋਸ ਪ੍ਰਦਰਸ਼ਨ ਕੀਤਾ। ਜਿਸ ਤੋਂ ਬਾਅਦ ਮੌਕੇ ਉੱਤੇ ਪਹੁੰਚੀ ਪੁਲਿਸ ਨੇ ਨਸ਼ਾ ਕਾਰੋਬਾਰੀਆਂ ਤੇ ਕਾਰਵਾਈ ਦਾ ਭਰੋਸੇ ਦੇ ਕੇ ਧਰਨਾ ਪ੍ਰਦਰਸ਼ਨ ਨੂੰ ਖਤਮ ਕਰਵਾਇਆ।
ਇਸ ਮਾਮਲੇ ਤੇ ਮ੍ਰਿਤਕ ਕੰਵਲਜੀਤ ਸਿੰਘ ਦੇ ਪਿਤਾ ਪਿਤਾ ਬੋਹੜ ਸਿੰਘ ਨੇ ਦੱਸਿਆ ਕਿ ਉਨ੍ਹਾਂ ਦਾ ਛੋਟਾ ਪੁੱਤਰ ਕਮਲਜੀਤ ਸਿੰਘ ਸਵੇਰੇ ਉੱਠ ਕੇ ਬਾਥਰੂਮ ਦੀ ਤਰਫ ਗਿਆ ਜਿੱਥੇ ਉਹ ਡਿੱਗ ਪਿਆ ਅਤੇ ਖੂਨ ਦੀਆਂ ਉਲਟੀਆਂ ਕਰਨ ਤੋਂ ਬਾਅਦ ਉਸਦੀ ਮੌਤ ਹੋ ਗਈ। ਪਿਤਾ ਨੇ ਦੱਸਿਆ ਕਿ ਉਨ੍ਹਾਂ ਦਾ ਪੁੱਤਰ ਨਸ਼ੇ ਦਾ ਆਦੀ ਸੀ ਅਤੇ ਉਨ੍ਹਾਂ ਦੇ ਪਿੰਡ ਵਿੱਚ ਨਸ਼ਾ ਸਰੇਆਮ ਵੇਚਿਆ ਜਾ ਰਿਹਾ ਹੈ।
ਇੱਕ ਸਾਲ ਪਹਿਲਾਂ ਕੰਵਲਜੀਤ ਦੇ ਵੱਡੇ ਭਰਾ ਦੀ ਵੀ ਨਸ਼ੇ ਨਾਲ ਮੌਤ ਹੋ ਗਈ ਸੀ ਹੋਈ ਸੀ
ਮਰਨ ਵਾਲੇ ਨੌਜਵਾਨ ਕੰਵਲਜੀਤ ਦੇ ਪਿਤਾ ਬੋਹੜ ਸਿੰਘ ਨੇ ਦੱਸਿਆ ਕਿ ਪਿਛਲੇ ਸਾਲ ਫਰਵਰੀ ਵਿੱਚ ਵੀ ਉਨ੍ਹਾਂ ਦੇ ਪੁੱਤਰ ਜੋਨਾ ਸਿੰਘ ਦੀ ਵੀ ਨਸ਼ੇ ਦੇ ਨਾਲ ਮੌਤ ਹੋ ਗਈ ਸੀ ਅਤੇ ਹੁਣ ਛੋਟਾ ਪੁੱਤਰ ਵੀ ਨਸ਼ੇ ਦੀ ਭੇਂਟ ਚੜ੍ਹ ਗਿਆ ਹੈ। ਬੋਹੜ ਸਿੰਘ ਨੇ ਦੱਸਿਆ ਕਿ ਜੇਕਰ ਮੈਡੀਕਲ ਨਸ਼ਾ ਵੇਚਣ ਵਾਲੇ ਲੋਕਾਂ ਖਿਲਾਫ ਪੁਲਿਸ ਕਾਰਵਾਈ ਨਹੀਂ ਕਰਦੀ ਤਾਂ ਉਹ ਹਾਈਵੇ ਜਾਮ ਕਰਨਗੇ। ਉਨ੍ਹਾਂ ਨੇ ਦੱਸਿਆ ਕਿ ਸਭ ਤੋਂ ਜ਼ਿਆਦਾ ਮੌਤਾਂ ਮਮਦੋਟ ਬਲਾਕ ਵਿੱਚ ਨਸ਼ੇ ਦਾ ਸੇਵਨ ਕਰਨ ਦੇ ਨਾਲ ਹੋਈਆਂ ਹਨ।
ਨਸ਼ੇ ਵੇਚਣ ਵਾਲਿਆਂ ਤੇ ਕੀਤੀ ਜਾਵੇਗੀ ਕਾਰਵਾਈ
ਇਸ ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ ਥਾਣਾ ਮਮਦੋਟ ਦੇ ਇੰਚਾਰਜ ਮਲਕੀਤ ਸਿੰਘ ਪੁਲਿਸ ਪਾਰਟੀ ਦੇ ਨਾਲ ਪਿੰਡ ਪੋਜੋ ਕਿ ਉਤਾੜ ਵਿੱਚ ਪਹੁੰਚੇ। ਥਾਣਾ ਇੰਚਾਰਜ ਨੇ ਕਿਹਾ ਕਿ ਮਾਮਲੇ ਦੀ ਬਰੀਕੀ ਨਾਲ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਅਤੇ ਨਸ਼ਾ ਵੇਚਣ ਵਾਲਿਆਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ।
ਖਬਰ ਨਾਲ ਸਬੰਧਤ ਵੀਡੀਓ