ਇਹ ਖ਼ਬਰ ਪੰਜਾਬ ਦੇ ਜਿਲ੍ਹਾ ਲੁਧਿਆਣਾ ਤੋਂ ਹੈ। ਇਥੇ ਨਸ਼ਾ ਤਸਕਰਾਂ ਤੇ ਸ਼ਿੰਕਜਾ ਕਸਦਿਆਂ ਹੋਇਆਂ ਦਿਹਾਤੀ ਪੁਲਿਸ ਦੀ ਟੀਮ ਦੇ ਵਲੋਂ 3 ਨਸ਼ਾ ਤਸਕਰਾਂ ਨੂੰ ਉਸ ਸਮੇਂ ਗ੍ਰਿਫਤਾਰ ਕਰ ਲਿਆ ਗਿਆ ਜਦੋਂ ਉਹ ਨਸ਼ੇ ਦੀ ਸਪਲਾਈ ਕਰਨ ਦੇ ਲਈ ਜਾ ਰਹੇ ਸਨ। ਪੁਲਿਸ ਦੀ ਟੀਮ ਨੇ ਇਨ੍ਹਾਂ ਨਸ਼ਾ ਤਸਕਰਾਂ ਕੋਲੋਂ 13 ਕਿੱਲੋ ਅਫੀਮ ਡਰੱਗ ਮਨੀ ਬਰਾਮਦ ਕਰ ਕੇ ਉਨ੍ਹਾਂ ਦੇ ਟਰੱਕ ਨੂੰ ਵੀ ਆਪਣੇ ਕਬਜੇ ਵਿੱਚ ਲੈ ਲਿਆ ਹੈ। ਪੁਲਿਸ ਨੇ ਦੋਸ਼ੀਆਂ ਦੇ ਖਿਲਾਫ ਜਗਰਾਵਾਂ ਦੇ ਥਾਣਾ ਸਦਰ ਵਿੱਚ ਨਸ਼ਾ ਦੀ ਤਸਕਰੀ ਕਰਨ ਦੇ ਇਲਜ਼ਾਮ ਵਿੱਚ ਮਾਮਲਾ ਦਰਜ ਕੀਤਾ ਹੈ। ਪੁਲਿਸ ਨੇ ਇਨ੍ਹਾਂ ਦੋਸ਼ੀਆਂ ਦੀ ਪਹਿਚਾਣ ਦਲਜੀਤ ਸਿੰਘ ਹਰਜਿੰਦਰ ਸਿੰਘ ਅਤੇ ਜਗਤਾਰ ਸਿੰਘ ਉਰਫ ਜੱਗੀ ਦੇ ਰੂਪ ਵਿੱਚ ਕੀਤੀ ਹੈ। ਪੁਲਿਸ ਵਲੋਂ ਤਿੰਨੇ ਦੋਸ਼ੀਆਂ ਨੂੰ ਕੋਰਟ ਦੇ ਵਿੱਚ ਪੇਸ਼ ਕਰ ਕੇ ਪੁਲਿਸ ਰਿਮਾਂਡ ਤੇ ਲਿਆ ਗਿਆ ਹੈ ।
ਐਸ. ਐਸ. ਪੀ. SSP ਲੁਧਿਆਣਾ ਦਿਹਾਤੀ ਪਾਟਿਲ ਕੇਤਨ ਬਾਲੀਰਾਮ ਨੇ ਦੱਸਿਆ ਹੈ ਕਿ ਡੀ. ਐੱਸ. ਪੀ. DSP ਹਰਪ੍ਰੀਤ ਸਿੰਘ ਅਤੇ ਡੀ. ਐੱਸ. ਪੀ. DSP ਦਲਜੀਤ ਸਿੰਘ ਦੀ ਟੀਮ ਨੂੰ ਸੂਚਨਾ ਮਿਲੀ ਸੀ ਕਿ ਉਕਤ ਦੋਸ਼ੀ ਜਗਰਾਵਾਂ ਦੇ ਇਲਾਕੇ ਵਿੱਚ ਨਸ਼ਾ ਦੀ ਸਪਲਾਈ ਕਰਨ ਲਈ ਆ ਰਹੇ ਹਨ। ਜਿਸ ਤੇ ਪੁਲਿਸ ਟੀਮ ਦੇ ਵਲੋਂ ਸਿਧਵਾਂ ਖੁਰਦ ਦੇ ਬੱਸ ਸਟੈਂਡ ਦੇ ਨਜ਼ਦੀਕ ਨਾਕਾਬੰਦੀ ਕਰ ਕੇ ਉਕਤ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ।
ਮੁੱਢਲੀ ਪੁੱਛਗਿਛ ਦੇ ਦੌਰਾਨ ਪਤਾ ਚਲਿਆ ਹੈ ਕਿ ਦੋਸ਼ੀ ਜਗਤਾਰ ਸਿੰਘ ਦੇ ਖਿਲਾਫ 5 ਮਾਮਲੇ ਨਸ਼ਾ ਤਸਕਰੀ ਅਤੇ 2 ਮਾਮਲੇ ਐਕਸਾਇਜ ਐਕਟ ਦੇ ਅਧੀਨ ਅਤੇ ਦੋਸ਼ੀ ਹਰਜਿੰਦਰ ਸਿੰਘ ਤੇ ਦੋਸ਼ੀ ਦਲਜੀਤ ਸਿੰਘ ਦੇ ਖਿਲਾਫ ਵੀ ਨਸ਼ਾ ਤਸਕਰੀ ਦੇ ਮਾਮਲੇ ਦਰਜ ਹਨ। ਇਨ੍ਹਾਂ ਦੋਸ਼ੀਆਂ ਕੋਲੋਂ ਉਨ੍ਹਾਂ ਦੇ ਸਾਥੀਆਂ ਤੋਂ ਇਲਾਵਾ ਉਨ੍ਹਾਂ ਦੇ ਗਾਹਕਾਂ ਦੇ ਬਾਰੇ ਵਿੱਚ ਵੀ ਪਤਾ ਲਗਾਇਆ ਜਾ ਰਿਹਾ ਹੈ। ਇਨ੍ਹਾਂ ਦੋਸ਼ੀਆਂ ਤੋਂ ਇਸ ਗੱਲ ਨੂੰ ਲੈ ਕੇ ਵੀ ਪੁੱਛਗਿਛ ਕੀਤੀ ਜਾ ਰਹੀ ਹੈ ਕਿ ਇਹ ਦੋਸ਼ੀ ਇਸ ਅਫੀਮ ਦੀ ਖੇਪ ਨੂੰ ਕਿਥੋਂ ਲੈ ਕੇ ਆਏ ਸਨ। ਦੋਸ਼ੀਆਂ ਦੇ ਨੈਟਵਰਕ ਨੂੰ ਲੈ ਕੇ ਪੁਲਿਸ ਟੀਮ ਦੇ ਵਲੋਂ ਹੋਰ ਵੀ ਕਾਫੀ ਖੋਜ ਪੜਤਾਲ ਕੀਤੀ ਜਾ ਰਿਹਾ ਹੈ।