ਭਾਰਤ ਦੀ ਸਟੇਟ ਰਾਜਸਥਾਨ ਦੇ ਅਜਮੇਰ ਵਿੱਚ ਇਕ ਵਿਦੇਸ਼ੀ ਮੁਟਿਆਰ ਅਤੇ ਦੇਸ਼ੀ ਨੌਜਵਾਨ ਦਾ ਵਿਆਹ ਬੜੀ ਧੂਮ ਧਾਮ ਨਾਲ ਹੋਇਆ ਹੈ। ਇਸ ਵਿਆਹ ਵਿੱਚ ਵਿਦੇਸ਼ੀ ਮੁਟਿਆਰ ਦੇ ਪਰਿਵਾਰਕ ਮੈਂਬਰਾਂ ਸਮੇਤ ਨੌਜਵਾਨ ਦੇ ਪਰਿਵਾਰ ਵਾਲੇ ਵੀ ਸ਼ਾਮਿਲ ਹੋਏ। ਇਹ ਵਿਆਹ ਹਿੰਦੂ ਰੀਤੀ ਰਿਵਾਜਾਂ ਅਨੁਸਾਰ ਹੋਇਆ ਹੈ। ਜਿਸ ਵਿੱਚ ਸਾਰੀਆਂ ਰਸਮਾਂ ਪੂਰੇ ਢੰਗ ਵਿਧਾਨ ਦੇ ਨਾਲ ਨਿਭਾਈਆਂ ਗਈਆਂ ਹਨ।
ਇਹ ਦੋਵੇਂ ਤਿੰਨ ਸਾਲ ਪਹਿਲਾਂ ਜਰਮਨੀ ਵਿੱਚ ਮਿਲੇ ਸਨ
ਦੱਸਿਆ ਜਾ ਰਿਹਾ ਹੈ ਕਿ ਸਾਗਰ ਗੁੱਜਰ ਸਾਲ 2015 ਦੇ ਵਿੱਚ ਐਮਬੀਏ ਦੀ ਪੜ੍ਹਾਈ ਕਰਨ ਦੇ ਲਈ ਜਰਮਨੀ ਗਏ ਸਨ। ਇਸ ਤੋਂ ਬਾਅਦ ਸਾਲ 2020 ਵਿੱਚ ਉਥੇ ਹੀ ਡਿਲਾਇਟ ਕੰਪਨੀ ਵਿੱਚ ਜੌਬ ਕਰਨ ਲੱਗੇ। ਉਥੇ ਹੀ ਕੰਪਨੀ ਦੀ ਇੱਕ ਮੀਟਿੰਗ ਵਿੱਚ ਸਾਗਰ ਦੀ ਮੇਲਿਨੀ ਨਾਮ ਦੀ ਮੁਟਿਆਰ ਨਾਲ ਮੁਲਾਕਾਤ ਹੋਈ ਸੀ। ਇਹ ਮੁਲਾਕਾਤ ਹੌਲੀ ਹੌਲੀ ਪਿਆਰ ਦੇ ਵਿੱਚ ਬਦਲ ਗਈ। 2020 ਵਿੱਚ ਸਾਗਰ ਨੇ ਮੇਲਿਨੀ ਨੂੰ ਪ੍ਰਪੋਜ ਕੀਤਾ ਜਿਸ ਤੋਂ ਬਾਅਦ ਮੇਲਿਨੀ ਵੀ ਵਿਆਹ ਦੇ ਲਈ ਰਾਜੀ ਹੋ ਗਈ। ਦੋਵਾਂ ਦੇ ਵਿੱਚ ਤੈਅ ਹੋਇਆ ਕਿ ਵਿਆਹ ਭਾਰਤ ਦੇ ਵਿੱਚ ਹੋਵੇਗਾ ਅਤੇ ਹਿੰਦੂ ਰੀਤੀ ਰਿਵਾਜਾਂ ਦੇ ਅਨੁਸਾਰ ਹੋਵੇਗਾ।
ਪਿਤਾ ਰਾਜੀ ਸਨ ਮਾਂ ਬਾਅਦ ਵਿੱਚ ਮੰਨੀ
ਜਦੋਂ ਸਾਗਰ ਗੁੱਜਰ ਨੇ ਮੇਲਿਨੀ ਦੇ ਨਾਲ ਵਿਆਹ ਕਰਨ ਦੀ ਗੱਲ ਆਪਣੇ ਪਿਤਾ ਚੰਦਰਭਾਨ ਗੁੱਜਰ ਨੂੰ ਦੱਸੀ ਤਾਂ ਉਹ ਰਾਜੀ ਹੋ ਗਏ। ਹਾਲਾਂਕਿ ਸਾਗਰ ਦੀ ਮਾਂ ਸ਼ੁਰੁਆਤ ਵਿੱਚ ਇਸ ਵਿਆਹ ਲਈ ਤਿਆਰ ਨਹੀਂ ਸੀ। ਬਾਅਦ ਵਿੱਚ ਮੇਲਿਨੀ ਨੇ ਆਪ ਸਾਗਰ ਦੀ ਮਾਂ ਨਾਲ ਗੱਲ ਕੀਤੀ ਤੱਦ ਜਾਕੇ ਉਹ ਵੀ ਰਾਜੀ ਹੋ ਗਈ। ਸ਼ੁੱਕਰਵਾਰ ਦੀ ਸ਼ਾਮ ਨੂੰ ਦੋਵਾਂ ਨੇ ਇੱਕ ਦੂਜੇ ਦਾ ਹੱਥ ਥੱਮ ਕੇ ਜੀਵਨ ਭਰ ਇਕੱਠੇ ਰਹਿਣ ਦੀ ਕਸਮ ਖਾਦੀ।
ਤੀਰਥਰਾਜ ਪੁਸ਼ਕਰ ਵਿੱਚ ਹੋਇਆ ਵਿਆਹ
ਅਜਮੇਰ ਦੇ ਮਸੂਦਾ ਕਸਬੇ ਦੇ ਕੋਲ ਸ਼ਿਵਨਗਰ ਪਿੰਡ ਦੇ ਰਹਿਣ ਵਾਲੇ ਸਾਗਰ ਗੁੱਜਰ ਅਤੇ ਜਰਮਨੀ ਦੀ ਰਹਿਣ ਵਾਲੀ ਮੇਲਿਨੀ ਨੇ ਸ਼ੁੱਕਰਵਾਰ ਨੂੰ ਪੁਸ਼ਕਰ ਦੇ ਇੱਕ ਹੋਟਲ ਵਿੱਚ ਸੱਤ ਫੇਰੇ ਲਏ। ਇਸ ਦੌਰਾਨ ਹਲਦੀ ਮਹਿੰਦੀ ਵਰਗੀਆਂ ਰਸਮਾਂ ਵੀ ਨਿਭਾਈਆਂ ਗਈਆਂ। ਹਿੰਦੂ ਰੀਤੀ ਰਿਵਾਜਾਂ ਨੂੰ ਦੇਖਕੇ ਦੁਲਹਨ ਮੇਲਿਨੀ ਅਤੇ ਉਸਦੇ ਪਰਿਵਾਰਕ ਮੈਂਬਰ ਕਾਫ਼ੀ ਖੁਸ਼ ਨਜ਼ਰ ਆਏ। ਉਨ੍ਹਾਂ ਨੇ ਭਾਰਤ ਦੇ ਰੀਤੀ ਰਿਵਾਜਾਂ ਨੂੰ ਸਭ ਤੋਂ ਬਿਹਤਰ ਦੱਸਿਆ ਹੈ।