ਦਿਲੋਂ ਸੱਚੇ ਪਿਆਰ ਦੀ ਮਿਸਾਲ, ਪਤਨੀ ਨੂੰ ਬਚਾਉਣ ਲਈ, ਇਸ ਸ਼ਖਸ ਨੇ ਗਹਿਣੇ ਰੱਖ ਦਿੱਤੀ ਆਪਣੀ ਡਿਗਰੀ, ਪੜ੍ਹੋ ਖ਼ਬਰ

Punjab

ਇਹ ਖਬਰ ਭਾਰਤ ਵਿਚ ਰਾਜਸਥਾਨ ਦੇ ਪਾਲੀ ਤੋਂ ਹੈ। ਉਂਝ ਤਾਂ ਆਮਤੌਰ ਤੇ ਅਸੀਂ ਸਾਰੇ ਹੀ ਆਪਣੇ ਲਾਇਫ ਪਾਰਟਨਰ ਲਈ ਸੱਚੇ ਪਿਆਰ ਨੂੰ ਜਾਹਰ ਕਰਨ ਦੇ ਲਈ ਆਈ ਲਵ ਯੂ ਕਹਿ ਦਿੰਦੇ ਹਾਂ। ਲੇਕਿਨ ਸੱਚੇ ਪਿਆਰ ਦਾ ਅਸਲ ਮਤਲਬ ਕਿਸ ਨੂੰ ਕਹਿੰਦੇ ਹਨ ਇਸ ਦੀ ਮਿਸਾਲ ਇੱਕ ਰਾਜਸਥਾਨ ਦੇ ਪਾਲੀ ਵਿੱਚ ਇੱਕ ਡਾਕਟਰ ਨੇ ਦਿੱਤੀ ਹੈ। ਜਿਸ ਨ੍ਹੇ ਆਪਣੀ ਪਤਨੀ ਨੂੰ ਬਚਾਉਣ ਦੇ ਲਈ ਆਪਣੀ MBBS ਦੀ ਡਿਗਰੀ ਤੱਕ ਗਿਰਵੀ ਰੱਖ ਦਿੱਤੀ। ਸਿਰਫ ਇੰਨਾ ਹੀ ਨਹੀਂ ਪਤਨੀ ਦੀ ਜਾਨ ਬਚਾਉਣ ਲਈ 70 ਲੱਖ ਰੁਪਏ ਦਾ ਵੱਡਾ ਕਰਜ਼ਾ ਵੀ ਲਿਆ।

ਅਸਲ ਦੇ ਵਿਚ ਰਾਜਸਥਾਨ ਦੇ ਪਾਲੀ ਵਿੱਚ ਡਾਕਟਰ ਸੁਰੇਸ਼ ਚੌਧਰੀ ਨੇ ਆਪਣੀ ਪਤਨੀ ਨੂੰ ਬੀਮਾਰੀ ਤੋਂ ਠੀਕ ਕਰਨ ਲਈ ਆਪਣੀ MBBS ਦੀ ਡਿਗਰੀ ਨੂੰ ਗਿਰਵੀ ਰੱਖ ਕੇ 70 ਲੱਖ ਰੁਪਏ ਦਾ ਕਰਜ਼ਾ ਲਿਆ। ਉਨ੍ਹਾਂ ਦੀ ਪਤਨੀ ਦੇ ਇਲਾਜ ਵਿੱਚ 1. 25 ਕਰੋਡ਼ ਰੁਪਏ ਖਰਚ ਹੋਏ ਹਨ। ਤੁਹਾਨੂੰ ਦੱਸ ਦੇਈਏ ਕਿ ਪਿਛਲੇ ਸਾਲ 13 ਮਈ ਨੂੰ ਡਾਕਟਰ ਦੀ ਪਤਨੀ ਕੋਰੋਨਾ ਪੀੜਤ ਪਾਈ ਗਈ ਸੀ।

ਜਿਸ ਤੋਂ ਬਾਅਦ ਉਨ੍ਹਾਂ ਦੀ ਤਬੀਅਤ ਇੰਨੀ ਜਿਆਦਾ ਵਿਗੜ ਗਈ ਕਿ ਉਨ੍ਹਾਂ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਉਣਾ ਪੈ ਗਿਆ। ਇਥੇ ਇਲਾਜ ਦੇ ਦੌਰਾਨ ਡਾਕਟਰ ਦੀ ਪਤਨੀ ਨੂੰ ECMO ਸਪੋਰਟ ਦੇ ਉੱਤੇ ਵੀ ਰੱਖਣ ਦੀ ਲੋੜ ਪਈ।

ਇਹ 32 ਸਾਲ ਦੇ ਡਾਕਟਰ ਸੁਰੇਸ਼ ਚੌਧਰੀ ਪਾਲੀ ਦੇ ਖਿਰਵਾ ਪਿੰਡ ਦੇ ਰਹਿਣ ਵਾਲੇ ਹਨ। ਉਨ੍ਹਾਂ ਦਾ 5 ਸਾਲ ਦਾ ਇੱਕ ਪੁੱਤਰ ਵੀ ਹੈ। ਡਾਕਟਰ ਦੀ ਪਤਨੀ ਦੇ ਬੀਮਾਰ ਰਹਿਣ ਦੇ ਦੌਰਾਨ ਉਨ੍ਹਾਂ ਨੂੰ ਕਾਫ਼ੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਦਰਅਸਲ ਕੋਰੋਨਾ ਮਹਾਮਾਰੀ ਦੇ ਦੌਰਾਨ ਡਾਕਟਰ ਦੀ ਪਤਨੀ ਦੇ ਫੇਫੜੇ 95 ਫੀਸਦੀ ਤੱਕ ਖ਼ਰਾਬ ਹੋ ਗਏ ਸਨ। ਇਸ ਤੋਂ ਬਾਅਦ ਉਨ੍ਹਾਂ ਨੂੰ ਵੈਂਟੀਲੇਟਰ ਦੇ ਉੱਤੇ ਰੱਖਿਆ ਗਿਆ।

ਜਿਸ ਦੇ ਨਾਲ ਇਸ ਮਹਿਲਾ ਦੀ ਹਾਲਤ ਦਿਨ ਬ ਦਿਨ ਹੋਰ ਵਿਗੜਦੀ ਹੀ ਚਲੀ ਗਈ ਅਤੇ ਡਾਕਟਰ ਦੀ ਪਤਨੀ ਦਾ ਭਾਰ 20 ਕਿੱਲੋਗ੍ਰਾਮ ਘੱਟ ਹੋ ਗਿਆ ਅਤੇ ਉਨ੍ਹਾਂ ਦੇ ਸਰੀਰ ਵਿੱਚ ਸਿਰਫ 1. 5 ਯੂਨਿਟ ਖੂਨ ਹੀ ਬਚਿਆ ਸੀ। ਇਸ ਲਈ ਡਾਕਟਰ ਦੀ ਪਤਨੀ ਨੂੰ ECMO ਸਪੋਰਟ ਉੱਤੇ ਰੱਖਿਆ ਗਿਆ ਜਿਸ ਦਾ ਇਲਾਜ ਕਾਫ਼ੀ ਜਿਆਦਾ ਮਹਿੰਗਾ ਹੁੰਦਾ ਹੈ।

Leave a Reply

Your email address will not be published. Required fields are marked *