ਦਰਦਨਾਕ ਹਾਦਸਾ, ਨਦੀ ਵਿੱਚ ਡਿੱਗੀ ਬਰਾਤ ਲੈ ਕੇ ਜਾ ਰਹੀ ਕਾਰ, ਜਿਸ ਵਿਚ ਲਾੜੇ ਸਮੇਤ 9 ਲੋਕ ਸੀ ਸਵਾਰ, ਪੜ੍ਹੋ ਖ਼ਬਰ

Punjab

ਇਹ ਮੰਦਭਾਗੀ ਖ਼ਬਰ ਭਾਰਤ ਦੇ ਰਾਜਸਥਾਨ ਵਿਚ ਜਿਲ੍ਹਾ ਕੋਟਾ ਤੋਂ ਹੈ। ਇਥੇ ਬੀਤੇ ਦਿਨ ਸਵੇਰੇ ਇੱਕ ਵੱਡਾ ਹਾਦਸਾ ਹੋ ਗਿਆ। ਇੱਥੇ ਬਰਾਤ ਨੂੰ ਲੈ ਕੇ ਜਾ ਰਹੀ ਇੱਕ ਕਾਰ ਬੇਕਾਬੂ ਹੋ ਕੇ ਚੰਬਲ ਨਦੀ ਵਿੱਚ ਜਾ ਡਿੱਗੀ। ਇਸ ਹਾਦਸੇ ਦੇ ਵਿੱਚ 9 ਲੋਕਾਂ ਦੀ ਮੌਤ ਹੋ ਗਈ। ਮਰਨ ਵਾਲਿਆਂ ਵਿੱਚ ਲਾੜਾ ਵੀ ਸ਼ਾਮਿਲ ਹੈ।

ਰਾਜਸਥਾਨ ਦੇ ਕੋਟਾ ਜਿਲ੍ਹੇ ਵਿੱਚ ਐਤਵਾਰ ਨੂੰ ਸਵੇਰੇ ਇੱਕ ਬਹੁਤ ਵੱਡਾ ਹਾਦਸਾ ਹੋ ਗਿਆ। ਜਿਸ ਵਿੱਚ ਬਰਾਤ ਲੈ ਕੇ ਜਾ ਰਹੀ ਇੱਕ ਕਾਰ ਬੇਕਾਬੂ ਹੋਕੇ ਕੋਟੇ ਦੇ ਨਯਾਪੁਰਾ ਪੁਲ ਤੋਂ ਚੰਬਲ ਨਦੀ ਵਿੱਚ ਡਿੱਗ ਪਈ। ਇਸ ਹਾਦਸੇ ਵਿੱਚ 9 ਲੋਕਾਂ ਦੀ ਦਰਦਨਾਕ ਮੌਤ ਹੋ ਗਈ ਹੈ। ਇਸ ਘਟਨਾ ਦੀ ਜਾਣਕਾਰੀ ਮਿਲਣ ਤੇ ਪੁਲਿਸ ਅਤੇ ਪ੍ਰਸ਼ਾਸਨ ਮੌਕੇ ਉੱਤੇ ਪਹੁੰਚ ਗਿਆ। ਪ੍ਰਾਪਤ ਜਾਣਕਾਰੀ ਦੇ ਅਨੁਸਾਰ ਇਸ ਕਾਰ ਵਿੱਚ ਸਵਾਰ ਲੋਕ ਬਰਾਤ ਲੈ ਕੇ ਜਾ ਰਹੇ ਸਨ। ਮਰਨ ਵਾਲਿਆਂ ਦੇ ਵਿੱਚ ਲਾੜਾ ਵੀ ਸ਼ਾਮਿਲ ਹੈ। ਕਾਰ ਡਰਾਈਵਰ ਦੇ ਕੰਟਰੋਲ ਤੋਂ ਬਾਹਰ ਹੋ ਗਈ। ਕਈ ਲੋਕਾਂ ਵਲੋਂ ਇਸ ਦਾ ਕਾਰਨ ਸ਼ਰਾਬ ਪੀਕੇ ਗੱਡੀ ਚਲਾਉਣਾ ਵੀ ਦੱਸਿਆ ਜਾ ਰਿਹਾ ਹੈ। ਪੁਲਿਸ ਨੇ ਮੌਕੇ ਤੇ ਪਹੁੰਚ ਕੇ ਗੱਡੀ ਨੂੰ ਬਾਹਰ ਕੱਢਿਆ।

ਕਾਰ ਵਿੱਚ ਸਵਾਰ ਕੁਲ 9 ਲੋਕਾਂ ਦੀ ਮੌਤ 

ਇਕ ਰਿਪੋਰਟਰ ਵਲੋਂ ਦਿੱਤੀ ਗਈ ਜਾਣਕਾਰੀ ਦੇ ਅਨੁਸਾਰ ਲਾੜਾ ਪੱਖ ਲੋਕ ਸਵਾਈ ਮਾਧੋਪੁਰ ਤੋਂ ਸਵੇਰੇ 5. 30 ਵਜੇ ਚੱਲ ਕੇ ਉੱਜੈਨ (ਮਧੱਪ੍ਰਦੇਸ਼) ਬਰਾਤ ਲੈ ਕੇ ਜਾ ਰਹੇ ਸਨ। ਇਸ ਦੌਰਾਨ ਕੋਟਾ ਵਿੱਚ ਨਯਾਪੁਰਾ ਪੁਲ ਤੋਂ ਕਾਰ ਬੇਕਾਬੂ ਹੋ ਕੇ ਚੰਬਲ ਨਦੀ ਵਿੱਚ ਡਿੱਗ ਗਈ। ਕਾਰ ਵਿੱਚ ਸਵਾਰ ਲੋਕਾਂ ਨੇ ਸੀਸੇ ਖੋਲ੍ਹਣ ਦੀ ਕੋਸ਼ਿਸ਼ ਕੀਤੇ ਜਾਣ ਤੇ ਸਿਰਫ ਇੱਕ ਹੀ ਸੀਸਾ ਖੁੱਲ ਸਕਿਆ।

ਜਿਸ ਦੀ ਵਜ੍ਹਾ ਕਰਕੇ 7 ਲੋਕਾਂ ਦੀ ਕਾਰ ਵਿੱਚ ਹੀ ਮੌਤ ਹੋ ਗਈ। ਬਾਕੀ 2 ਲੋਕਾਂ ਦੀਆਂ ਲਾਸ਼ਾਂ ਨਦੀ ਵਿੱਚ ਕਾਫ਼ੀ ਦੂਰ ਨਿਕਲ ਗਈਆਂ। ਸਵੇਰੇ ਸਥਾਨਕ ਲੋਕਾਂ ਵਲੋਂ ਕਾਰ ਨੂੰ ਦੇਖਣ ਤੇ ਪੁਲਿਸ ਨੂੰ ਸੂਚਨਾ ਦਿੱਤੀ ਗਈ। ਇਸ ਤੋਂ ਬਾਅਦ ਹੀ ਰਾਹਤ ਕੰਮ ਸ਼ੁਰੂ ਹੋ ਸਕਿਆ ।

ਹੁਣ ਤੱਕ ਪੁਲਿਸ ਦੀ ਗੋਤਾਖੋਰ ਟੀਮ 9 ਲਾਸ਼ਾਂ ਨੂੰ ਬਰਾਮਦ ਕਰ ਚੁੱਕੀ ਹੈ। ਪੁਲਿਸ ਦੀ ਟੀਮ ਹੁਣ ਵੀ ਜਾਂਚ ਕਰ ਰਹੀ ਹੈ ਕਿਤੇ ਕੋਈ ਹੋਰ ਵਿਅਕਤੀ ਤਾਂ ਕਾਰ ਵਿੱਚ ਸਵਾਰ ਨਹੀਂ ਸੀ। ਸਾਰੀਆਂ ਲਾਸ਼ਾਂ ਨੂੰ MBS ਹਸਪਤਾਲ ਵਿੱਚ ਰੱਖਿਆ ਗਿਆ ਹੈ। ਲੋਕਸਭਾ ਪ੍ਰਧਾਨ ਓਮ ਬਿਰਲਾ ਨੇ ਕਾਰ ਹਾਦਸੇ ਉੱਤੇ ਅਫਸੋਸ ਪ੍ਰਗਟ ਕੀਤਾ ਅਤੇ ਹਰ ਸੰਭਵ ਮਦਦ ਕਰਨ ਦਾ ਭਰੋਸਾ ਵੀ ਦਿੱਤਾ ਹੈ। ਉਨ੍ਹਾਂ ਨੇ ਪ੍ਰਸ਼ਾਸਨ ਨੂੰ ਵੀ ਨਿਰਦੇਸ਼ ਦਿੱਤੇ ਹਨ ਹਰ ਸਹਇਤਾ ਕੀਤੀ ਜਾਵੇ।

Leave a Reply

Your email address will not be published. Required fields are marked *