ਇਹ ਖ਼ਬਰ ਭਾਰਤ ਦੀ ਸਟੇਟ ਅਸਾਮ ਤੋਂ ਹੈ। ਇਥੋਂ ਦੇ ਇੱਕ ਵਿਅਕਤੀ ਵਲੋਂ ਸਕੂਟਰ ਖ੍ਰੀਦਣ ਦਾ ਇੱਕ ਦਿਲਚਸਪ ਮਾਮਲਾ ਇਸ ਸਮੇਂ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਿਹਾ ਹੈ। ਜਿਹੜਾ ਵੀ ਇਸ ਕਹਾਣੀ ਨੂੰ ਪੜ੍ਹ ਰਿਹਾ ਹੈ ਉਹ ਹੈਰਾਨ ਹੋ ਰਿਹਾ ਹੈ। ਤੁਹਾਨੂੰ ਦੱਸ ਦੇਈਏ ਕਿ ਇੱਥੋਂ ਦਾ ਇੱਕ ਵਿਅਕਤੀ ਸਿੱਕਿਆਂ ਦੀ ਬੋਰੀ ਲੈ ਕੇ ਮੋਟਰਸਾਈਕਲਾਂ ਦੇ ਸ਼ੋਅ ਰੂਮ ਪਹੁੰਚਿਆ। ਉਸਨੇ ਇਨ੍ਹਾਂ ਸਿੱਕਿਆਂ ਨੂੰ ਇੱਕ ਇੱਕ ਕਰਕੇ ਜੋੜਿਆ ਯਾਣੀ ਕਿ ਇਹ ਸਿੱਕੇ ਉਸ ਦੀ ਕਈ ਮਹੀਨਿਆਂ ਤੱਕ ਕੀਤੀ ਹੋਈ ਬਚਤ ਸਨ। ਇਹ ਸਭ ਸੁਣਕੇ ਤੁਸੀਂ ਵੀ ਹੈਰਾਨ ਹੋ ਗਏ ਹੋਵੋਗੇ ਅਤੇ ਇਮੋਸ਼ਨਲ ਹੋ ਗਏ ਹੋਵੋਗੇ। ਬਿਲਕੁਲ ਸਹੀ ਇਹ ਗੱਲ ਦਿਲ ਪਸੀਜ ਦੇਣ ਵਾਲੀ ਹੈ। ਫਿਲਹਾਲ ਉਸ ਸ਼ਖਸ ਦਾ ਵੀਡੀਓ ਯੂਟਿਊਬਰ Hirak J Das ਨੇ ਸ਼ੇਅਰ ਕੀਤਾ ਹੈ।
ਵਾਇਰਲ ਵੀਡੀਓ ਪੋਸਟ ਦੇ ਹੇਠਾਂ ਜਾ ਕੇ ਦੇਖੋ
ਇਹ ਗੱਲ ਯੂਟਿਊਬਰ Hirak J Das ਜਰੀਏ ਸੋਸ਼ਲ ਮੀਡੀਆ ਉੱਤੇ ਸ਼ੇਅਰ ਕੀਤੀ ਗਈ ਹੈ। ਇਹ ਸ਼ਖਸ ਇਨ੍ਹਾਂ ਪੈਸਿਆਂ ਨਾਲ ਸ਼ੋਅ ਰੂਮ ਤੋਂ ਆਪਣੇ ਸਪਨਿਆਂ ਦਾ ਸਕੂਟਰ ਖ੍ਰੀਦਣਾ ਚਾਹੁੰਦਾ ਸੀ ਅਤੇ ਇਸਦੇ ਲਈ ਉਹ ਮਹੀਨਿਆਂ ਤੋਂ ਗੋਲਕ ਵਿੱਚ ਸਿੱਕੇ ਜਮਾਂ ਕਰ ਰਿਹਾ ਸੀ। ਉਥੇ ਹੀ ਜਦੋਂ ਸਕੂਟਰ ਖ੍ਰੀਦਣ ਲਈ ਰੁਪਏ ਜਮਾਂ ਹੋਏ ਤਾਂ ਉਹ ਸ਼ੋਅ ਰੂਮ ਵਿਚ ਪਹੁੰਚਿਆ। ਜਿਸ ਤਰ੍ਹਾਂ ਨਾਲ ਇਹ ਸ਼ਖਸ ਸਕੂਟਰ ਖ੍ਰੀਦਣ ਲਈ ਸ਼ੋਅ ਰੂਮ ਪਹੁੰਚਿਆ ਉਹ ਬੇਹੱਦ ਦਿਲਚਸਪ ਸੀ। ਉਹ ਆਪਣੀ ਸੇਵਿੰਗਸ ਨਾਲ ਭਰੇ ਸਿੱਕਿਆਂ ਦੀ ਬੋਰੀ ਲੈ ਕੇ ਸ਼ੋਅ ਰੂਮ ਵਿਚ ਪਹੁੰਚਿਆ ਸੀ। ਤੁਸੀਂ ਇਸ ਵੀਡੀਓ ਵਿਚ ਵੇਖ ਸਕਦੇ ਹੋ ਕਿ ਸ਼ਖਸ ਦੇ ਸ਼ੋਅ ਰੂਮ ਵਿੱਚ ਪਹੁੰਚਦਿਆਂ ਹੀ ਕਿਵੇਂ ਉੱਥੇ ਮੌਜੂਦ ਸਾਰੇ ਲੋਕ ਹੈਰਾਨ ਰਹਿ ਜਾਂਦੇ ਹਨ।
ਕਈ ਲੋਕ ਇਸ ਦੌਰਾਨ ਉਨ੍ਹਾਂ ਦੇ ਸਿੱਕਿਆਂ ਨਾਲ ਭਰੇ ਭਾਰੀ ਬੈਗ ਨੂੰ ਚੁੱਕਣ ਲਈ ਕੋਸ਼ਿਸ਼ ਕਰਦੇ ਵੀ ਨਜ਼ਰ ਆ ਰਹੇ ਹਨ। ਉਥੇ ਹੀ ਇਸਦੇ ਬਾਅਦ ਸ਼ੋਅ ਰੂਮ ਦੇ ਕਰਮਚਾਰੀ ਕਾਫ਼ੀ ਦੇਰ ਤੱਕ ਇਨ੍ਹਾਂ ਸਿੱਕਿਆਂ ਨੂੰ ਗਿਣਦੇ ਰਹੇ। ਕਿਹਾ ਜਾ ਰਿਹਾ ਹੈ ਕਿ ਉਹ ਵਿਅਕਤੀ 1, 2 ਅਤੇ 10 ਰੁਪਏ ਦੇ ਸਿੱਕੇ ਲੈ ਕੇ ਸ਼ੋਅ ਰੂਮ ਆਇਆ ਸੀ ਅਤੇ ਪੈਸੇ ਦੇਕੇ ਅਤੇ ਕਾਗਜੀ ਕਾਰਵਾਈ ਪੂਰੀ ਕਰਨ ਤੋਂ ਬਾਅਦ ਸਕੂਟਰ ਦੀ ਕੁੰਜੀ ਮਾਲਿਕ ਨੂੰ ਸੌਂਪ ਦਿੱਤੀ ਗਈ।
ਹੁਣ ਉਸ ਦੌਰ ਦੀ ਇੱਕ ਵੀਡੀਓ ਵੀ ਯੂਟਿਊਬ ਉੱਤੇ ਸ਼ੇਅਰ ਕੀਤੀ ਗਈ ਹੈ। ਵਾਇਰਲ ਹੋ ਰਹੀ ਵੀਡੀਓ ਵਿੱਚ ਤਿੰਨ ਲੋਕ ਸਿੱਕਿਆਂ ਦੀ ਇੱਕ ਬੋਰੀ ਲਈ ਨਜ਼ਰ ਆ ਰਹੇ ਹਨ। ਸਿੱਕਿਆਂ ਨੂੰ ਇੱਕ ਜਗ੍ਹਾ ਪਲਾਸਟਿਕ ਦੀ ਟੋਕਰੀ ਦੇ ਵਿੱਚ ਰੱਖਿਆ ਜਾਂਦਾ ਹੈ। ਹੁਣ ਇਸ ਵੀਡੀਓ ਨੇ ਬਹੁਤ ਲੋਕਾਂ ਦੇ ਦਿਲ ਨੂੰ ਜਿੱਤਿਆ ਹੈ।
ਦੇਖੋ ਵੀਡੀਓ