ਅੱਜ ਕੱਲ੍ਹ ਪਿੰਡਾਂ ਅਤੇ ਸ਼ਹਿਰਾਂ ਵਿੱਚ ਚੋਰੀ ਦੀਆਂ ਵਾਰਦਾਤਾਂ ਦਿਨੋ ਦਿਨ ਵੱਧਦੀਆਂ ਹੀ ਜਾ ਰਹੀਆਂ ਹਨ। ਚਤੁਰ ਚੋਰਾਂ ਵਲੋਂ ਦਿਨ ਦਿਹਾੜੇ ਹੀ ਸ਼ਰੇਆਮ ਚੋਰੀ ਦੀਆਂ ਵਾਰਦਾਤਾਂ ਨੂੰ ਅੰਜ਼ਾਮ ਦਿੱਤਾ ਜਾ ਰਿਹਾ ਹੈ। ਹੁਣ ਇਸ ਤਰ੍ਹਾਂ ਦਾ ਹੀ ਮਾਮਲਾ ਜਿਲ੍ਹਾ ਗੁਰਦਾਸਪੁਰ ਦੇ ਸ਼ਹਿਰ ਬਟਾਲਾ ਤੋਂ ਸਾਹਮਣੇ ਆਇਆ ਹੈ। ਇੱਥੇ ਵੋਟਾਂ ਵਾਲੇ ਦਿਨ ਬਟਾਲਾ ਦੇ ਸੰਤ ਨਗਰ ਵਿਚ ਚੋਰਾਂ ਵਲੋਂ ਇਕ ਘਰ ਵਿਚ ਹੱਥ ਸਾਫ ਕੀਤਾ ਗਿਆ ਹੈ। ਘਰ ਵਾਲੇ ਵੋਟਾਂ ਪਾ ਕੇ ਜਦੋਂ ਆਪਣੇ ਰਿਸ਼ਤੇਦਾਰਾਂ ਦੇ ਘਰ ਚਲੇ ਗਏ ਤਾਂ ਪਿਛੋਂ ਬੰਦ ਪਏ ਘਰ ਵਿਚੋਂ ਕੁਝ ਅਣਪਛਾਤੇ ਚੋਰ ਸਾਰੇ ਗਹਿਣੇ ਅਤੇ 50 ਹਜਾਰ ਰੁਪਏ ਦੀ ਨਗਦੀ ਚੋਰੀ ਲੈ ਕੇ ਫਰਾਰ ਹੋ ਗਏ। ਪੀਡ਼ਤ ਪਰਿਵਾਰ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਉਨ੍ਹਾਂ ਦੇ ਮਹੱਲੇ ਵਿੱਚ ਰਹਿਣ ਵਾਲੇ ਕੁੱਝ ਲੋਕਾਂ ਉੱਤੇ ਸ਼ੱਕ ਹੈ।
ਇਸ ਖ਼ਬਰ ਦੀ ਵੀਡੀਓ ਰਿਪੋਰਟ ਪੋਸਟ ਦੇ ਹੇਠਾਂ ਹੈ
ਘਰ ਦੇ ਸੰਦੀਪ ਸਿੰਘ ਅਤੇ ਉਸ ਦੀ ਪਤਨੀ ਕਿਰਨਦੀਪ ਕੌਰ ਵਾਸੀ ਸੰਤ ਨਗਰ ਨੇ ਦੱਸਿਆ ਹੈ ਕਿ ਉਹ 12 ਵਜੇ ਘੁਮਾਣ ਦੇ ਵਿਚ ਸਥਿਤ ਆਪਣੇ ਰਿਸ਼ਤੇਦਾਰਾਂ ਦੇ ਘਰ ਗਏ ਸਨ। ਸ਼ਾਮ ਨੂੰ ਚਾਰ ਵਜੇ ਸੰਦੀਪ ਸਿੰਘ ਦੇ ਪਿਤਾ ਹਰਭਜਨ ਸਿੰਘ ਨੇ ਫੋਨ ਉੱਤੇ ਉਨ੍ਹਾਂ ਨੂੰ ਦੱਸਿਆ ਕਿ ਉਨ੍ਹਾਂ ਦੇ ਘਰ ਦੇ ਤਾਲੇ ਟੁੱਟੇ ਹੋਏ ਹਨ। ਇਸ ਤੋਂ ਬਾਅਦ ਸੰਦੀਪ ਸਿੰਘ ਆਪਣੀ ਪਤਨੀ ਅਤੇ ਬੱਚੀਆਂ ਦੇ ਨਾਲ ਘਰ ਆਇਆ ਤਾਂ ਦੇਖਿਆ।
ਘਰ ਦੇ ਕਮਰੇ ਵਿੱਚ ਸਾਰਾ ਸਾਮਾਨ ਖਿਲਰਿਆ ਹੋਇਆ ਸੀ ਅਤੇ ਅਲਮਾਰੀ ਨੂੰ ਤੋੜ ਕੇ ਅਣਪਛਾਤੇ ਚੋਰਾਂ ਨੇ ਪੰਜ ਤੋਲੇ ਸੋਨੇ ਦੇ ਗਹਿਣੇ ਅਤੇ ਪੰਜਾਹ ਹਜਾਰ ਰੁਪਏ ਦੀ ਨਗਦੀ ਚੁਰਾ ਲਈ ਸੀ। ਸੰਦੀਪ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਮਹੱਲੇ ਦੇ ਹੀ ਕੁੱਝ ਲੋਕ ਨਸ਼ਾ ਕਰਨ ਦੇ ਆਦੀ ਹਨ ਅਤੇ ਨਸ਼ੇ ਨੂੰ ਪੈਸਿਆਂ ਲਈ ਪਹਿਲਾਂ ਵੀ ਕਈ ਚੋਰੀਆਂ ਕਰ ਚੁੱਕੇ ਹਨ।
ਸੀ ਸੀ ਟੀ ਵੀ ਕੈਮਰੇ ਵਿੱਚ ਰਿਕਾਰਡ ਹੋਈ ਵੀਡੀਓ
ਇਸ ਮਾਮਲੇ ਤੇ ਪੁਲਿਸ ਅਧਿਕਾਰੀ ਨੇ ਜਾਣਕਾਰੀ ਦਿੰਦਿਆਂ ਕਿਹਾ ਹੈ ਕਿ ਪਰਿਵਾਰ ਵਲੋਂ ਜਿਸ ਉਪਰ ਅਰੋਪ ਹਨ ਉਨ੍ਹਾਂ ਨੂੰ ਜਲਦੀ ਹੀ ਗ੍ਰਿਫਤਾਰ ਕਰ ਕੇ ਉਨ੍ਹਾਂ ਤੋਂ ਪੁੱਛਗਿੱਛ ਕਰੀ ਜਾਵੇਗੀ ਅਤੇ ਪਰਿਵਾਰ ਨੂੰ ਉਨ੍ਹਾਂ ਦਾ ਚੋਰੀ ਹੋਇਆ ਸਮਾਨ ਵਾਪਸ ਕਰਵਾਇਆ ਜਾਵੇਗਾ ਅਤੇ ਚੋਰੀ ਕਰਨ ਵਾਲੇ ਦੋਸ਼ੀਆਂ ਤੇ ਪੁਲਿਸ ਵਲੋਂ ਬਣਦੀ ਕਾਰਵਾਈ ਕੀਤੀ ਜਾਵੇਗੀ।
ਵੀਡੀਓ ਰਿਪੋਰਟ ਦੇਖੋ