ਇਹ ਜਾਣਕਾਰੀ ਭਾਰਤ ਦੀ ਸਟੇਟ ਹਰਿਆਣਾ ਦੇ ਫਤਹਿਬਾਦ ਤੋਂ ਹੈ। ਕੁੱਝ ਲੋਕ ਮਹਿੰਗੀਆਂ ਗੱਡੀਆਂ ਵਿੱਚ ਆਪਣੀ ਬਰਾਤ ਲੈ ਕੇ ਜਾਣ ਦੇ ਸੁਪਨੇ ਨੂੰ ਸਜਾਉੰਦੇ ਹਨ। ਪਰ ਪੇਂਡੂ ਇਲਾਕੇ ਵਿੱਚ ਬਿਲਕੁੱਲ ਇਸ ਦੇ ਉਲਟ ਪਿੰਡ ਭੜੌਲਾਂਵਾਲੀ ਦੇ ਵਿੱਚ ਇੱਕ ਨਵੀਂ ਅਤੇ ਅਨੋਖੀ ਪਹਿਲ ਕੀਤੀ ਗਈ ਹੈ।
ਇਥੋਂ ਦੇ ਇਕ ਕਿਸਾਨ ਨੇ ਨਵੀਂ ਕੰਬਾਇਨ ਲਈ ਸੀ ਅਤੇ ਜਦੋਂ ਉਸ ਦੇ ਪੋਤਰੇ ਦਾ ਵਿਆਹ ਤੈਅ ਹੋਇਆ ਤਾਂ ਪੋਤਰੇ ਨੇ ਕਿਹਾ ਕਿ ਮੈਂ ਆਪਣੀ ਬਰਾਤ ਨੂੰ ਇਸ ਕੰਬਾਇਨ ਉੱਤੇ ਹੀ ਲੈ ਕੇ ਜਾਵਾਂਗਾ ਅਤੇ ਹੋਇਆ ਵੀ ਬਿਲਕੁਲ ਇਸੇ ਤਰ੍ਹਾਂ ਹੀ। ਜਦੋਂ ਪਿੰਡ ਭੜੌਲਾਂਵਾਲੀ ਦੇ ਕਾਲੂ ਰਾਮ ਬੈਨੀਵਾਲ ਦੇ ਪੋਤਰੇ ਸੰਦੀਪ ਬੈਨੀਵਾਲ ਦੀ ਬਰਾਤ ਪਿੰਡ ਸੋਤਰ ਭੱਟੂ ਦੇ ਰਾਜਿੰਦਰ ਕਾਸਨਿਆ ਦੀ ਪੁਤਰੀ ਪੂਜਾ ਕਾਸਨਿਆ ਦੇ ਘਰ ਪਹੁੰਚੀ ਤਾਂ ਇਸ ਬਰਾਤ ਨੂੰ ਦੇਖਣ ਦੇ ਲਈ ਕਈ ਪਿੰਡਾਂ ਤੋਂ ਆਏ ਲੋਕਾਂ ਦਾ ਇਕੱਠੇ ਹੋ ਗਿਆ ।
ਇਸ ਬਾਰੇ ਕਾਲੂ ਰਾਮ ਬੈਨੀਵਾਲ ਨੇ ਦੱਸਿਆ ਕਿ ਉਸਦਾ ਪੂਰਾ ਪਰਿਵਾਰ ਖੇਤੀਬਾੜੀ ਕਰਦਾ ਹੈ ਅਤੇ ਜਦੋਂ ਸੰਦੀਪ ਦਾ ਵਿਆਹ ਤੈਅ ਹੋਇਆ ਤਾਂ ਪਰਵਾਰਿਕ ਮੈਬਰਾਂ ਵਿੱਚ ਸੋਚ ਵਿਚਾਰ ਸ਼ੁਰੂ ਹੋਇਆ ਕਿ ਕਿਹੜੀ ਗੱਡੀ ਉੱਤੇ ਬਰਾਤ ਨੂੰ ਲੈ ਕੇ ਜਾਣਾ ਚਾਹੀਦਾ ਹੈ। ਇਨ੍ਹੇ ਵਿੱਚ ਪਰਵਾਰ ਦੇ ਇੱਕ ਮੈਂਬਰ ਨੇ ਕਿਹਾ ਕਿ ਅਸੀਂ 2500000 ਰੁਪਏ ਦੀ ਨਵੀਂ ਕੰਬਾਇਨ ਨੂੰ ਲੈ ਕੇ ਆਏ ਹਾਂ ਤਾਂ ਕਿਉਂ ਨਾ ਅਸੀਂ ਆਪਣੇ ਬੇਟੇ ਦੀ ਬਰਾਤ ਨੂੰ ਕੰਬਾਇਨ ਉੱਤੇ ਲੈ ਕੇ ਜਾਈਏ। ਇਸ ਸਲਾਹ ਉੱਤੇ ਸਾਰਿਆਂ ਨੇ ਹਾਮੀ ਭਰ ਦਿੱਤੀ।
ਫਿਰ ਕੰਬਾਇਨ ਨੂੰ ਦੁਲਹਨ ਦੀ ਤਰ੍ਹਾਂ ਸਜਾਇਆ ਗਿਆ ਅਤੇ ਬੁੱਧਵਾਰ ਰਾਤ ਨੂੰ ਕੰਬਾਇਨ ਉੱਤੇ ਬਰਾਤ ਲੈ ਕੇ ਸੰਦੀਪ ਪਿੰਡ ਸੋਤਰ ਭੱਟੂ ਪਹੁੰਚ ਗਿਆ। ਉੱਥੇ ਉਸ ਦੀ ਬਰਾਤ ਦੇ ਸਵਾਗਤ ਦੇ ਵਿੱਚ ਰਾਜਿੰਦਰ ਕਾਸਨਿਆ ਸਮੇਤ ਪਿੰਡ ਦੇ ਕਈ ਪਤਵੰਤੇ ਲੋਕ ਮੌਜੂਦ ਸਨ। ਜੋਕਿ ਕਿਸਾਨ ਦੀ ਇਸ ਪਹਿਲ ਤੋਂ ਕਾਫ਼ੀ ਪ੍ਰਭਾਵਿਤ ਹੋਏ।
ਕਿਸਾਨਾਂ ਨੇ ਕਿਹਾ ਕਿ ਜੇਕਰ ਅਸੀਂ ਆਪਣੇ 10 ਕਿਲੋਮੀਟਰ ਦੇ ਏਰੀਏ ਵਿੱਚ ਬਰਾਤ ਲੈ ਕੇ ਜਾਂਦੇ ਹਾਂ ਤਾਂ ਸਾਨੂੰ ਆਪਣੇ ਸੰਸਾਧਨਾਂ ਦਾ ਇਸਤੇਮਾਲ ਕਰਨਾ ਚਾਹੀਦਾ ਹੈ ਅਤੇ ਫਜੂਲ ਦੇ ਖਰਚੇ ਤੋਂ ਬਚਣਾ ਚਾਹੀਦਾ ਹੈ। ਇਸ ਕਿਸਾਨ ਦੀ ਇਸ ਪਹਿਲ ਨੂੰ ਪੂਰੇ ਇਲਾਕੇ ਦੇ ਵਿੱਚ ਕਾਫ਼ੀ ਸਰਾਹਿਆ ਜਾ ਰਿਹਾ ਹੈ।