ਪੰਜਾਬ ਦੇ ਜਿਲ੍ਹਾ ਅੰਮ੍ਰਿਤਸਰ ਵਿਚ ਕਾਨੂੰਨ ਵਿਵਸਥਾ ਦੀ ਹਾਲਤ ਢਿੱਲੀ ਨਜ਼ਰ ਆ ਰਹੀ ਹੈ। ਰਾਮਬਾਗ ਥਾਣੇ ਤੋਂ ਸਿਰਫ 300 ਮੀਟਰ ਦੀ ਦੂਰੀ ਉੱਤੇ ਹੋਏ ਦੋਹਰੇ ਹਤਿਆਕਾਂਡ ਵਿੱਚ ਹੁਣ ਤੱਕ ਪੁਲਿਸ ਕੁੱਝ ਪਤਾ ਨਹੀਂ ਲਾ ਸਕੀ ਤਾਂ ਮੰਗਲਵਾਰ ਨੂੰ ਪਾਸ਼ ਕਲੋਨੀ ਰਣਜੀਤ ਐਵੀਨਿਊ ਸਥਿਤ ਇੱਕ ਆਈਲੈਟਸ ਸੈਂਟਰ ਵਿੱਚ ਹੋਏ ਝਗੜੇ ਵਿੱਚ ਗੋਲੀਆਂ ਅਤੇ ਤੇਜਧਾਰ ਹਥਿਆਰ ਚਲਾਏ ਗਏ ਹਨ। ਇਸ ਝਗੜੇ ਦੇ ਵਿੱਚ ਆਈਲੈਟਸ ਸੈਂਟਰ ਮਾਲਿਕ ਦੇ ਜਖਮੀ ਹੋਣ ਦੀ ਖ਼ਬਰ ਹੈ।
ਵੀਡੀਓ ਰਿਪੋਰਟ ਪੋਸਟ ਦੇ ਥੱਲੇ ਹੈ
ਜਖਮੀ ਹੋਏ ਆਈਲੈੱਟਸ ਮਾਲਿਕ ਅਮਨ ਨੂੰ ਨਜਦੀਕ ਦੇ ਹੀ ਇੱਕ ਪ੍ਰਾਇਵੇਟ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਜਾਣਕਾਰੀ ਮਿਲਦੇ ਮੌਕੇ ਤੇ ਪਹੁੰਚੀ ਰਣਜੀਤ ਐਵੀਨਿਊ ਥਾਣੇ ਦੀ ਪੁਲਿਸ ਨੇ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਦੇ ਅਨੁਸਾਰ ਇਹ ਲੜਾਈ ਆਈਲੈਟਸ ਦੀ ਫੀਸ ਨੂੰ ਲੈ ਕੇ ਹੋਈ ਸੀ। ਮੰਗਲਵਾਰ ਦੁਪਹਿਰ ਕੁੱਝ ਲੋਕ ਆਈਲੈਟਸ ਸੈਂਟਰ ਵਿੱਚ ਆਏ ਤੇ ਪੈਸਿਆਂ ਨੂੰ ਲੈ ਕੇ ਲੜਾਈ ਕਰਨ ਲੱਗ ਪਏ। ਇਸ ਦੌਰਾਨ ਕੁੱਝ ਲੋਕਾਂ ਵਿਚਕਾਰ ਹੱਥਾਪਾਈ ਹੋ ਗਈ। ਚਸ਼ਮਦੀਦਾਂ ਨੇ ਦੱਸਿਆ ਹੈ ਕਿ ਦੋਸ਼ੀ ਨੌਜਵਾਨ ਸੈਂਟਰ ਦੇ ਮਾਲਿਕ ਅਮਨ ਨੂੰ ਘੜੀਸਦੇ ਹੋਏ ਬਾਹਰ ਲਿਆਉਣ ਲੱਗੇ ਤਾਂ ਕੁੱਝ ਲੋਕਾਂ ਵਲੋਂ ਇਸਦਾ ਵਿਰੋਧ ਕੀਤਾ ਗਿਆ। ਆਪਣਾ ਵਿਰੋਧ ਹੁੰਦਿਆਂ ਦੇਖ ਦੋਸ਼ੀਆਂ ਨੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਇਨ੍ਹਾਂ ਵਿਚੋਂ ਇੱਕ ਗੋਲੀ ਆਈਲੈੱਟਸ ਸੈਂਟਰ ਦੇ ਮਾਲਿਕ ਅਮਨ ਦੀ ਲੱਤ ਵਿਚ ਲੱਗੀ ਅਤੇ ਉਹ ਜਖਮੀ ਹੋਕੇ ਉਥੇ ਡਿੱਗ ਪਿਆ।
ਇਸ ਪੀਡ਼ਤ ਦੇ ਪਰਵਾਰਿਕ ਮੈਬਰਾਂ ਨੇ ਦੱਸਿਆ ਕਿ ਉਨ੍ਹਾਂ ਦਾ ਪੁੱਤਰ ਅਮਨ ਆਰਾਧਿਆ ਇੰਸਟੀਚਿਊਟ ਦੇ ਨਾਮ ਤੇ ਰਣਜੀਤ ਐਵਨਿਊ ਵਿੱਚ ਆਈਲੈਟਸ ਸੈਂਟਰ ਚਲਾਉਂਦਾ ਹੈ। ਮੰਗਲਵਾਰ ਦੁਪਹਿਰ ਕੁੱਝ ਲੋਕ ਉਨ੍ਹਾਂ ਦੇ ਇੰਸਟੀਚਿਊਟ ਤੇ ਆਏ ਅਤੇ ਪੈਸਿਆਂ ਨੂੰ ਲੈ ਕੇ ਲੜਨ ਲੱਗੇ। ਦੋਸ਼ੀ ਉਨ੍ਹਾਂ ਦੇ ਪੁੱਤਰ ਦੇ ਨਾਲ ਹੱਥੋਪਾਈ ਕਰਨ ਤੋਂ ਬਾਅਦ ਅਮਨ ਨੂੰ ਘੜੀਸਦੇ ਹੋਏ ਹੇਠਾਂ ਲੈ ਗਏ। ਜਦੋਂ ਸਟਾਫ ਨੇ ਅਮਨ ਦਾ ਬਚਾਅ ਕਰਨਾ ਚਾਹਿਆ ਤਾਂ ਦੋਸ਼ੀਆਂ ਨੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਜਿਸ ਵਿਚੋਂ ਇੱਕ ਗੋਲੀ ਉਨ੍ਹਾਂ ਦੇ ਪੁੱਤਰ ਦੀ ਲੱਤ ਤੇ ਲੱਗੀ।
ਉਥੇ ਹੀ ਦੂਜੇ ਪਾਸੇ ਐਵੀਨਿਊ ਪੁਲਿਸ ਚੌਕੀ ਇੰਚਾਰਜ ਵਾਰਿਸ ਮਸੀਹ ਨੇ ਦੱਸਿਆ ਕਿ ਰਣਜੀਤ ਐਵੀਨਿਊ ਵਿੱਚ ਲੜਾਈ ਹੋਣ ਦੀ ਸੂਚਨਾ ਮਿਲੀ ਤਾਂ ਉਹ ਮੌਕੇ ਉੱਤੇ ਪਹੁੰਚੇ। ਹਾਲਾਂਕਿ ਗੋਲੀ ਚਲਾਏ ਜਾਣ ਨੂੰ ਲੈ ਕੇ ਜਾਂਚ ਕੀਤੀ ਜਾ ਰਹੀ ਹੈ। ਜਦੋਂ ਕਿ ਦੂਜੇ ਪਾਸੇ ਇਸ ਝਗੜੇ ਦੇ ਵਿੱਚ ਜਖਮੀ ਹੋਏ ਨੌਜਵਾਨ ਦੇ ਬਿਆਨ ਦਰਜ ਕੀਤੇ ਜਾ ਰਹੇ ਹਨ ਤਾਂਕਿ ਦੋਸ਼ੀਆਂ ਨੂੰ ਪਹਿਚਾਣ ਕੇ ਉਨ੍ਹਾਂ ਦੇ ਖਿਲਾਫ ਬਣਦੀ ਕਾਰਵਾਈ ਕੀਤੀ ਜਾ ਸਕੇ।
ਵੀਡੀਓ ਰਿਪੋਰਟ ਦੇਖੋ