ਇਹ ਖ਼ਬਰ ਪੰਜਾਬ ਦੇ ਜਿਲ੍ਹਾ ਅਮ੍ਰਿਤਸਰ ਵਿੱਚ ਰਾਜਾਸਾਂਸੀ ਤੋਂ ਹੈ। ਇਥੇ ਕਸਬਾ ਰਾਜਾਸਾਂਸੀ ਦੇ ਵਿੱਚ ਬਿਨਾਂ ਆਪਣੇ ਪਾਸਪੋਰਟ ਅਤੇ ਵੀਜੇ ਤੋਂ ਘੁੰਮ ਰਹੀ ਇਕ ਰੂਸ ਦੀ ਇੱਕ ਕੁੜੀ ਨੂੰ ਪੁਲਿਸ ਵਲੋਂ ਗ੍ਰਿਫਤਾਰ ਕਰਨ ਦੀ ਖਬਰ ਪ੍ਰਾਪਤ ਹੋਈ ਹੈ। ਇਸ ਮਾਮਲੇ ਸਬੰਧੀ ਥਾਣਾ ਇੰਚਾਰਜ ਰਾਜਾਸਾਂਸੀ ਇੰਸਪੈਕਟਰ ਬਲਵਿੰਦਰ ਸਿੰਘ ਨੇ ਦੱਸਿਆ ਹੈ ਕਿ ਅਲੀਸ਼ਿਆ ਨਾਮ ਦੀ ਕੁੜੀ ਕਿਰਗੀਜਸਤਾਨ (ਰੂਸ) ਦੀ ਹੈ। ਜੋ ਕਿ ਰਾਤ ਤਕਰੀਬਨ ਅੱਠ ਵਜੇ ਕਸਬਾ ਰਾਜਾਸਾਂਸੀ ਦੇ ਵਿੱਚ ਘੁੰਮ ਰਹੀ ਸੀ। ਉਸ ਨੂੰ ਮਹਿਲਾ ਇੰਸਪੈਕਟਰ ਭੁਪਿੰਦਰ ਕੌਰ ਨੇ ਗ੍ਰਿਫਤਾਰ ਕਰ ਕੇ ਪੁੱਛਗਿੱਛ ਕੀਤੀ ਪਰ ਉਸ ਦੇ ਵਲੋਂ ਕੋਈ ਵੀ ਪਰੂਫ਼ ਨਹੀਂ ਦਿੱਤਾ ਗਿਆ। ਜਿਸ ਤੇ ਪੁਲਿਸ ਦੇ ਵਲੋਂ ਇੰਡੀਅਨ ਪਾਸਪੋਰਟ ਐਕਟ ਅਤੇ ਫਾਰਨਰ ਐਕਟ ਦੇ ਅਨੁਸਾਰ ਮਾਮਲੇ ਨੂੰ ਦਰਜ ਕੀਤਾ ਗਿਆ ਹੈ।
ਵੀਡੀਓ ਰਿਪੋਰਟ ਦੇਖਣ ਲਈ ਪੋਸਟ ਦੇ ਹੇਠਾਂ ਜਾਓ
112 ਡਾਇਲ ਨੰਬਰ ਤੇ ਮਿਲੀ ਸੀ ਸੂਚਨਾ
ਪ੍ਰਾਪਤ ਹੋਈ ਜਾਣਕਾਰੀ ਦੇ ਅਨੁਸਾਰ ਕਿਸੇ ਨਾਗਰਿਕ ਵਲੋਂ ਪੁਲਿਸ ਦੇ ਹੈਲਪਲਾਇਨ ਨੰਬਰ 112 ਤੇ ਫੋਨ ਕਰਕੇ ਰਾਜਾਸਾਂਸੀ ਵਿੱਚ ਅਦਲੀਵਾਲ ਮੋੜ ਦੇ ਕੋਲ ਕਿਸੇ ਫ਼ਰੰਗਣ ਦੇ ਖੜੇ ਹੋਣ ਦੀ ਜਾਣਕਾਰੀ ਦਿੱਤੀ ਗਈ ਸੀ। ਜਿਸ ਤੋਂ ਬਾਅਦ ਵਿਚ ਥਾਣਾ ਰਾਜਾਸਾਂਸੀ ਨੂੰ ਇਸ ਦੀ ਸੂਚਨਾ ਦਿੱਤੀ ਗਈ ਸੀ। ਰਾਜਾਸਾਂਸੀ ਤੋਂ ਇੰਸਪੈਕਟਰ ਭੁਪਿੰਦਰ ਕੌਰ ਆਪਣੀ ਪੁਲਿਸ ਟੀਮ ਦੇ ਨਾਲ ਮੌਕੇ ਉੱਤੇ ਪਹੁੰਚ ਗਈ ਅਤੇ ਉਨ੍ਹਾਂ ਵਲੋਂ ਉਸ ਮਹਿਲਾ ਤੋਂ ਉਸ ਦਾ ਪਾਸਪੋਰਟ ਮੰਗਿਆ ਗਿਆ। ਪਰ ਉਹ ਮਹਿਲਾ ਆਪਣੇ ਵਲੋਂ ਕੋਈ ਪਾਸਪੋਰਟ ਨਾ ਦਿਖਾ ਸਕੀ। ਉਸ ਕੁੜੀ ਵਲੋਂ ਆਪਣੀ ਪਹਿਚਾਣ ਰੂਸ ਦੀ ਅਲੀਸ਼ਿਆ ਨਾਮ ਦੇ ਤੌਰ ਉੱਤੇ ਦੱਸੀ ਗਈ।
ਫਿਰ ਉਕਤ ਕੁੜੀ ਨੂੰ ਅਜਨਾਲਾ ਦੀ ਅਦਾਲਤ ਵਿੱਚ ਪੇਸ਼ ਕਰਨ ਦੇ ਲਈ ਲਿਆਂਦਾ ਗਿਆ। ਜਿੱਥੋਂ ਉਸ ਨੂੰ ਮਾਣਯੋਗ ਅਦਾਲਤ ਦੇ ਵਲੋਂ ਜੇਲ੍ਹ ਵਿਚ ਭੇਜਣ ਦਾ ਹੁਕਮ ਸੁਣਾਇਆ ਗਿਆ ਹੈ। ਇਹ ਵਿਦੇਸ਼ੀ ਕੁੜੀ ਮੀਡੀਆ ਕਰਮੀਆਂ ਤੇ ਵੀ ਭੜਕਦੀ ਨਜ਼ਰ ਆਈ। ਇਸ ਮੌਕੇ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਉਨ੍ਹਾਂ ਨੂੰ ਇੱਕ ਰਸ਼ਿਅਨ ਕੁੜੀ ਘੁੰਮਦੀ ਮਿਲੀ ਸੀ। ਜਿਸ ਦੇ ਕੋਲੋਂ ਉਸ ਦੇ ਪਾਸਪੋਰਟ ਅਤੇ ਵੀਜੇ ਬਾਰੇ ਪੁੱਛਿਆ ਗਿਆ ਤਾਂ ਉਸ ਦੇ ਕੋਲ ਨਾ ਤਾਂ ਪਾਸਪੋਰਟ ਸੀ ਅਤੇ ਨਾ ਹੀ ਵੀਜਾ। ਜਿਸ ਦੇ ਚਲਦਿਆਂ ਉਨ੍ਹਾਂ ਦੇ ਵਲੋਂ ਮਾਮਲਾ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
ਵੀਡੀਓ ਰਿਪੋਰਟ ਦੇਖੋ