ਯੂਕਰੇਨ ਅਤੇ ਰੂਸ ਦੀ ਲੜਾਈ ਸੰਕਟ ਦੇ ਵਿੱਚ ਯੂਕਰੇਨ ਵਿੱਚ ਪੜ੍ਹਨ ਲਈ ਗਏ ਭਾਰਤੀ ਵਿਦਿਆਰਥੀ ਮੰਗਲਵਾਰ ਦੀ ਰਾਤ ਦੇਸ਼ ਵਾਪਸ ਪਰਤ ਆਏ ਹਨ। ਏਅਰ ਇੰਡਿਆ ਦਾ ਵਿਸ਼ੇਸ਼ ਜਹਾਜ਼ 242 ਭਾਰਤੀ ਵਿਦਿਆਰਥੀਆਂ ਨੂੰ 11 ਵਜ ਕੇ 40 ਮਿੰਟ ਤੇ ਦਿੱਲੀ ਹਵਾਈ ਅੱਡੇ ਉਤੇ ਲੈ ਕੇ ਪਹੁੰਚਿਆ। ਇਸ ਜਹਾਜ਼ ਨੂੰ 10. 15 ਉੱਤੇ ਪਹੁੰਚਣਾ ਸੀ ਲੇਕਿਨ ਦੇਰੀ ਦੀ ਵਜ੍ਹਾ ਕਰਕੇ ਉਹ ਲੱਗਭੱਗ 12 ਵਜੇ ਦਿੱਲੀ ਵਿਚ ਲੈਂਡ ਕੀਤਾ।
ਵਿਦਿਆਰਥੀ ਰੂਸ ਅਤੇ ਪੂਰਵੀ ਯੂਰਪ ਦੇਸ਼ਾਂ ਦੇ ਵਿੱਚ ਵੱਧ ਰਹੇ ਤਨਾਅ ਦੇ ਚਲਦੇ ਆਪਣੇ ਦੇਸ਼ ਵਾਪਸ ਪਰਤ ਕੇ ਖੁਸ਼ ਹਨ। ਇਨ੍ਹਾਂ ਵਿਚੋਂ ਜਿਆਦਾਤਰ ਵਿਦਿਆਰਥੀ ਯੂਕਰੇਨ ਵਿੱਚ MBBS ਦੀ ਪੜਾਈ ਕਰ ਰਹੇ ਹਨ। ਮਾਤਾ ਪਿਤਾ ਵੀ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ਉੱਤੇ ਆਪਣੇ ਬੱਚਿ ਆਂ ਦਾ ਬੜੀ ਬੇਸਬਰੀ ਦੇ ਨਾਲ ਇੰਤਜਾਰ ਕਰ ਰਹੇ ਸਨ।
ਇੱਕ ਮਾਤ ਪਿਤਾ ਨੇ ਕਿਹਾ ਹੈ ਕਿ ਸਾਡੀ ਧੀ ਯੂਕਰੇਨ ਵਿੱਚ ਮੈਡੀਕਲ ਦੀ ਪੜ੍ਹਾਈ ਕਰਦੀ ਹੈ। ਅਸੀਂ ਬੇਹੱਦ ਖ਼ੁਸ਼ ਹਾਂ ਕਿ ਉਹ ਵਾਪਸ ਆ ਰਹੀ ਹੈ। ਅਸੀਂ ਕਾਫ਼ੀ ਘਬਰਾ ਗਏ ਸੀ। ਵਿਦਿਆਰਥੀ ਵੀ ਆਪਣਿਆਂ ਦੇ ਵਿੱਚ ਪਰਤ ਕੇ ਕਾਫ਼ੀ ਖੁਸ਼ ਹਨ। ਯੂਕਰੇਨ ਤੋਂ ਪਰਤੇ ਵਿਦਿਆਰਥੀਆਂ ਨੇ ਕਿਹਾ ਕਿ ਉੱਥੋਂ ਦਾ ਮਾਹੌਲ ਠੀਕ ਨਹੀਂ ਹੈ।
ਇੱਕ ਵਿਦਿਆਰਥੀ ਨੇ ਦੱਸਿਆ ਹੈ ਕਿ ਮੈਂ ਯੂਕਰੇਨ ਵਿੱਚ ਮੈਡੀਕਲ ਦੀ ਪੜ੍ਹਾਈ ਕਰ ਰਿਹਾ ਹਾਂ। ਭਾਰਤ ਪਹੁੰਚ ਕੇ ਕਾਫੀ ਰਾਹਤ ਮਹਿਸੂਸ ਕਰ ਰਿਹਾ ਹਾਂ। ਪਰਵਾਰਿਕ ਮੈਬਰਾਂ ਨੂੰ ਵੀ ਪ੍ਰੇਸ਼ਾਨੀ ਹੋ ਰਹੀ ਸੀ ਹੁਣ ਉਹ ਵੀ ਖ਼ੁਸ਼ ਹਨ।
ਯੂਕਰੇਨ ਤੋਂ ਪਰਤੇ ਮੈਡੀਕਲ ਦੇ ਵਿਦਿਆਰਥੀ ਸ਼ਿਵਮ ਚੌਧਰੀ ਨੇ ਕਿਹਾ ਕਿ ਉੱਥੇ ਦਾ ਮਾਹੌਲ ਠੀਕ ਹੈ ਲੇਕਿਨ ਜੋ ਗੱਲਾਂ ਸਾਹਮਣੇ ਆ ਰਹੀਆਂ ਹਨ। ਉਸਦੇ ਮੱਦੇਨਜਰ ਅਸੀਂ ਭਾਰਤ ਵਾਪਸ ਆ ਗਏ ਹਾਂ।
ਉਡਾਨ ਸੰਖਿਆ ਏ ਆਈ 1946 ਦੇਰ ਰਾਤ ਕਰੀਬ 11 ਵਜ ਕੇ 40 ਮਿੰਟ ਉੱਤੇ ਇੱਥੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ਉੱਤੇ ਉਤਰੀ। ਇਸ ਨੇ ਕੀਵ ਵਿੱਚ ਬੋਰਿਸਪਿਲ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਸ਼ਾਮ ਕਰੀਬ ਛੇ ਵਜੇ (ਭਾਰਤੀ ਸਮੇਂ ਅਨੁਸਾਰ) ਉਡਾਨ ਭਰੀ ਸੀ। ਵਿਮਾਨ ਕੰਪਨੀ ਨੇ ਭਾਰਤੀਆਂ ਨੂੰ ਲਿਆਉਣ ਲਈ ਇੱਕ ਬੋਇੰਗ 787 ਜਹਾਜ਼ ਨੂੰ ਭੇਜਿਆ ਸੀ। ਜਿਸ ਨ੍ਹੇ ਸਵੇਰੇ ਯੂਕਰੇਨ ਲਈ ਉਡਾਨ ਭਰੀ ਸੀ। ਅਧਿਕਾਰੀਆਂ ਨੇ ਦੱਸਿਆ ਕਿ ਜਹਾਜ਼ ਵਿੱਚ ਕਰੀਬ 242 ਮੁਸਾਫਿਰ ਸਵਾਰ ਸਨ।