ਪੰਜਾਬ ਦੇ ਜਿਲ੍ਹਾ ਰੁਪਨਗਰ (ਰੋਪੜ) ਸ਼ਹਿਰ ਵਿਚ ਦਿਲ ਨੂੰ ਦਹਲਾ ਦੇਣ ਵਾਲੀ ਮੰਦਭਾਗੀ ਘਟਨਾ ਸਾਹਮਣੇ ਆਈ ਹੈ। ਇੱਥੋਂ ਦੇ ਸ਼ਿਵਾਲਿਕ ਪਬਲਿਕ ਸੀਨੀਅਰ ਸਕੈਂਡਰੀ ਸਕੂਲ ਵਿੱਚ 9ਵੀਂ ਜਮਾਤ ਦੇ ਵਿਦਿਆਰਥੀ ਸੁਖਪ੍ਰੀਤ ਸਿੰਘ ਉਮਰ 15 ਸਾਲ ਨੇ ਸਰਹਿੰਦ ਨਹਿਰ ਵਿੱਚ ਛਾਲ ਮਾਰ ਕੇ ਆਤਮਹੱਤਿਆ ਕਰ ਲਈ ਹੈ। ਉਹ ਸਵੇਰੇ ਪਿਤਾ ਦੇ ਨਾਲ ਸਕੂਲ ਜਾਣ ਦੇ ਲਈ ਜਾ ਰਿਹਾ ਸੀ। ਸੁਖਪ੍ਰੀਤ ਖੁਦ ਆਪ ਸਕੂਟਰੀ ਚਲਾ ਰਿਹਾ ਸੀ ਅਤੇ ਆਪਣੇ ਸਕੂਲ ਬੈਗ ਨੂੰ ਅੱਗੇ ਰੱਖਿਆ ਹੋਇਆ ਸੀ। ਸਰਹਿੰਦ ਨਹਿਰ ਦੇ ਕੋਲ ਉਸ ਨੇ ਸਕੂਟਰੀ ਰੋਕੀ ਅਤੇ ਬਿਨਾਂ ਕੁੱਝ ਕਹੇ ਨਵੇਂ ਪੁੱਲ ਦੇ ਉਪਰੋਂ ਨਹਿਰ ਵਿਚ ਛਾਲ ਮਾਰ ਦਿੱਤੀ। ਇਹ ਸਭ ਕੁਝ ਪਿਤਾ ਦੀਆਂ ਅੱਖਾਂ ਦੇ ਸਾਹਮਣੇ ਹੋਇਆ। ਨੌਜਵਾਨ ਪੁੱਤਰ ਦੇ ਨਹਿਰ ਵਿੱਚ ਛਾਲ ਮਾਰਨ ਦੇ ਕਾਰਨ ਉਹ ਡੂੰਘੇ ਸਦਮੇ ਵਿੱਚ ਆ ਗਿਆ। ਪੁਲਿਸ ਨੇ ਮੌਕੇ ਤੇ ਪਹੁੰਚ ਕੇ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ਹੈ। ਖਬਰ ਲਿਖਣ ਤੱਕ ਉਸ ਦੀ ਲਾਸ਼ ਨੂੰ ਨਹਿਰ ਵਿੱਚੋਂ ਲੱਭਿਆ ਜਾ ਰਿਹਾ ਸੀ।
ਸੁਖਪ੍ਰੀਤ ਦੇ ਵਲੋਂ ਆਤਮਹੱਤਿਆ ਕਿਉਂ ਕੀਤੀ ਗਈ। ਇਸ ਗੱਲ ਨੂੰ ਲੈ ਕੇ ਕਈ ਹੋਰ ਜਾਣਕਾਰੀ ਹਾਸਲ ਕੀਤੀ ਜਾ ਰਹੀ ਹੈ। ਹਾਲਾਂਕਿ ਉਹ ਪਿਛਲੇ ਡੇਢ ਮਹੀਨੇ ਤੋਂ ਸਕੂਲ ਨਹੀਂ ਜਾ ਰਿਹਾ ਸੀ ਅਤੇ ਕਿਸੇ ਗੱਲ ਨੂੰ ਲੈ ਕੇ ਮਾਨਸਿਕ ਰੂਪ ਨਾਲ ਪ੍ਰੇਸ਼ਾਨ ਸੀ। ਸਕੂਲ ਪ੍ਰਬੰਧਕਾਂ ਦੇ ਮੁਤਾਬਕ ਸੁਖਪ੍ਰੀਤ ਡੇਢ ਮਹੀਨੇ ਤੋਂ ਸਕੂਲ ਨਹੀਂ ਆ ਰਿਹਾ ਸੀ ਅਤੇ ਇਸੂਦੀ ਵਜ੍ਹਾ ਪਰਿਵਾਰ ਨੇ ਸਕੂਲ ਵਿੱਚ ਸੁਖਪ੍ਰੀਤ ਦੀ ਬਿਮਾਰੀ ਦੱਸੀ ਸੀ। ਹਰਮਨਜੀਤ ਸਿੰਘ ਉਮਰ 45 ਸਾਲ ਸਰਕਾਰੀ ਅਧਿਆਪਕ ਹਨ ਅਤੇ ਗੁਰੁਨਗਰ ਵਿੱਚ ਰਹਿੰਦੇ ਹਨ। ਉਨ੍ਹਾਂ ਦੀ ਪਤਨੀ ਆਂਗਨਵਾੜੀ ਵਰਕਰ ਹਨ। ਹਰਮਨਜੀਤ ਸਵੇਰੇ ਸਵਾ 8 ਵਜੇ ਪੁੱਤਰ ਸੁਖਪ੍ਰੀਤ ਦੇ ਨਾਲ ਡਾ. ਆਂਬੇਡਕਰ ਚੌਕ ਸਥਿਤ ਸਕੂਲ ਲਈ ਨਿਕਲੇ ਸਨ। ਉਨ੍ਹਾਂ ਦੇ ਦੋ ਪੁੱਤਰ ਹਨ। ਇਨ੍ਹਾਂ ਵਿੱਚੋਂ ਸੁਖਪ੍ਰੀਤ ਛੋਟਾ ਹੈ। ਉਨ੍ਹਾਂ ਨੂੰ ਨਹੀਂ ਪਤਾ ਸੀ ਕਿ ਸਕੂਟਰੀ ਚਲਾ ਰਹੇ ਪੁੱਤਰ ਦੇ ਮਨ ਵਿੱਚ ਅਜਿਹੀ ਗੱਲ ਚੱਲ ਰਹੀ ਹੈ ਜੋ ਉਨ੍ਹਾਂ ਨੂੰ ਜੀਵਨ ਭਰ ਦਾ ਦੁੱਖ ਦੇ ਜਾਵੇਗੀ।
ਸਕਿਨ ਐਲਰਜੀ ਤੋਂ ਸੀ ਪ੍ਰੇਸ਼ਾਨ
ਤੁਹਾਨੂੰ ਦੱਸ ਦੇਈਏ ਕਿ ਦੱਸਿਆ ਜਾ ਰਿਹਾ ਹੈ ਕਿ ਸੁਖਪ੍ਰੀਤ ਨੂੰ ਸਕਿਨ ਐਲਰਜੀ ਦੀ ਸਮੱਸਿਆ ਸੀ। ਇਸ ਦੇ ਕਾਰਨ ਉਹ ਬੀਮਾਰ ਰਹਿੰਦਾ ਸੀ ਅਤੇ ਸਕੂਲ ਵਿਚ ਨਹੀਂ ਜਾ ਰਿਹਾ ਸੀ।