ਲਵ ਮੈਰਿਜ ਦਾ ਖੌਫਨਾਕ ਅੰਤ, ਰੋਜਾਨਾ ਪੈਂਦੇ ਕਲੇਸ਼ ਤੋਂ ਦੁਖੀ ਹੋਕੇ, ਜਿਮ ਟਰੇਨਰ ਨੇ ਫੇਸਬੁੱਕ ਤੇ ਪੋਸਟ ਪਾ ਕੀਤਾ ਇਹ ਕੰਮ, ਦੇਖੋ ਖ਼ਬਰ

Punjab

ਪੰਜਾਬ ਵਿਚ ਜਿਲ੍ਹਾ ਅੰਮ੍ਰਿਤਸਰ ਮਜੀਠੀਆ ਰੋਡ ਦੇ ਸੁੰਦਰ ਨਗਰ ਵਿੱਚ ਰਹਿਣ ਵਾਲੇ ਸ਼ਿਵਰਾਜ ਉਮਰ 26 ਸਾਲ ਨਾਮ ਦੇ ਜਿਮ ਟ੍ਰੇਨਰ ਨੇ ਪਤਨੀ ਤੋਂ ਦੁਖੀ ਹੋਕੇ ਸਲਫਾਸ ਜਹਿਰ ਨਿਗਲ ਲਿਆ। ਜਿਸ ਦੀ ਹਸਪਤਾਲ ਦੇ ਵਿੱਚ ਮੌਤ ਹੋ ਗਈ ਹੈ। ਕੈਂਟੋਨਮੈਂਟ ਥਾਣੇ ਦੀ ਪੁਲਿਸ ਨੇ ਸੰਗੀਤਾ ਦੀ ਸ਼ਿਕਾਇਤ ਤੇ ਗੁਰੂ ਨਾਨਕ ਦੇਵ ਹਸਪਤਾਲ ਦੇ ਸਾਹਮਣੇ ਗਲੀ ਵਿੱਚ ਰਹਿਣ ਵਾਲੀ ਆਪਣੇ ਬੇਟੇ ਦੀ ਪਤਨੀ ਤਮਨ ਵਾਲੀਆ ਅਤੇ ਉਸ ਦੇ ਪਿਤਾ ਹਰਪਾਲ ਸਿੰਘ ਵਾਲੀਆ ਦੇ ਖਿਲਾਫ ਆਤਮਹੱਤਿਆ ਦੇ ਲਈ ਉਕਸਾਉਣ ਦੇ ਇਲਜ਼ਾਮ ਵਿੱਚ ਕੇਸ ਦਰਜ ਕਰ ਲਿਆ ਹੈ। ਏਐਸਆਈ ASI ਸੁਖਵੰਤ ਸਿੰਘ ਨੇ ਦੱਸਿਆ ਕਿ ਆਰੋਪੀ ਦੀ ਗ੍ਰਿਫਤਾਰੀ ਦੇ ਲਈ ਛਾਪਾਮਾਰੀ ਕੀਤੀ ਜਾ ਰਹੀ ਹੈ।

ਵੀਡੀਓ ਰਿਪੋਰਟ ਦੇਖਣ ਲਈ ਪੋਸਟ ਦੇ ਹੇਠਾਂ ਜਾਓ

ਇਸ ਮਾਮਲੇ ਤੇ ਸੁੰਦਰ ਨਗਰ ਵਾਸੀ ਸੰਗੀਤਾ ਨੇ ਦੱਸਿਆ ਹੈ ਕਿ ਉਹ ਆਪਣੇ ਇਕਲੌਤੇ ਬੇਟੇ ਸ਼ਿਵਰਾਜ ਦੇ ਨਾਲ ਰਹਿੰਦੀ ਸੀ। ਤਕਰੀਬਨ ਚਾਰ ਸਾਲ ਪਹਿਲਾਂ ਉਨ੍ਹਾਂ ਨੇ ਤਮਨ ਵਾਲੀਆ ਦੇ ਨਾਲ ਸ਼ਿਵਰਾਜ ਦਾ ਵਿਆਹ ਕੀਤਾ ਸੀ। ਪੁੱਤਰ ਰਣਜੀਤ ਇਵਨਿਊ ਸਥਿਤ ਇੱਕ ਜਿਮ ਵਿੱਚ ਟ੍ਰੇਨਰ ਦੀ ਨੌਕਰੀ ਕਰਦਾ ਸੀ। ਪਰ ਵਿਆਹ ਤੋਂ ਬਾਅਦ ਮਾਮੂਲੀ ਗੱਲਾਂ ਨੂੰ ਲੈ ਕੇ ਅਕਸਰ ਉਨ੍ਹਾਂ ਦੇ ਘਰ ਵਿੱਚ ਝਗੜਾ ਰਹਿੰਦਾ ਸੀ। ਜਦੋਂ ਉਹ ਨੂੰਹ ਨੂੰ ਸਮਝਾਉਣ ਦੀ ਕੋਸ਼ਿਸ਼ ਕਰਦੀ ਤਾਂ ਉਹ ਉਨ੍ਹਾਂ ਦੇ ਨਾਲ ਮਾਰ ਕੁੱਟਮਾਰ ਕਰਦੀ ਸੀ। ਕੁੱਝ ਦਿਨ ਬਾਅਦ ਤਮਨ ਨੇ ਵੱਖ ਰਹਿਣ ਨੂੰ ਲੈ ਕੇ ਜਿਦ ਕਰਨੀ ਸ਼ੁਰੂ ਕਰ ਦਿੱਤੀ। ਜਦੋਂ ਉਨ੍ਹਾਂ ਨੇ ਵਿਰੋਧ ਕੀਤਾ ਤਾਂ ਨੂੰਹ ਨੇ ਘਰ ਵਿੱਚ ਲੜਾਈ ਸ਼ੁਰੂ ਕਰ ਦਿੱਤੀ।

ਆਪਣੇ ਬੇਟੇ ਦਾ ਘਰ ਵਸਾਉਣ ਲਈ ਉਨ੍ਹਾਂ ਨੇ ਉਸ ਨੂੰ ਹੋਰ ਅਲੱਗ ਕਿਰਾਏ ਦਾ ਘਰ ਲੈ ਕੇ ਦੇ ਦਿੱਤਾ ਸੀ। ਪਰ ਦੋਵਾਂ ਦਾ ਝਗੜਾ ਘੱਟ ਹੋਣ ਦਾ ਨਾਮ ਨਹੀਂ ਲੈ ਰਿਹਾ ਸੀ। ਪੁੱਤਰ ਕਾਫ਼ੀ ਪ੍ਰੇਸ਼ਾਨ ਹੋ ਚੁੱਕਿਆ ਸੀ। ਉਨ੍ਹਾਂ ਦੇ ਪੁੱਤਰ ਨੇ ਕਈ ਵਾਰ ਉਨ੍ਹਾਂ ਨੂੰ ਵੀਡੀਓ ਬਣਾਕੇ ਭੇਜੀ ਦੀ ਤਮਨ ਵਾਲੀਆ ਉਸਦੀ ਅਕਸਰ ਡੰਡੇ ਨਾਲ ਕੁੱਟਮਾਰ ਕਰਦੀ ਹੈ। ਸੰਗੀਤਾ ਨੇ ਦੱਸਿਆ ਕਿ ਸ਼ਨੀਵਾਰ ਨੂੰ ਉਨ੍ਹਾਂ ਦਾ ਪੁੱਤਰ ਇੰਨਾ ਪ੍ਰੇਸ਼ਾਨ ਹੋ ਗਿਆ ਕਿ ਉਸਨੇ ਸਲਫਾਸ ਨਿਗਲ ਲਿਆ। ਪਤੀ ਦੀ ਹਾਲਤ ਦੇਖਕੇ ਤਮਨ ਘਰ ਛੱਡਕੇ ਫਰਾਰ ਹੋ ਗਈ। ਜਦੋਂ ਉਨ੍ਹਾਂ ਨੂੰ ਪਤਾ ਚਲਿਆ ਤਾਂ ਉਹ ਬੇਟੇ ਦੇ ਕੋਲ ਪਹੁੰਚੇ ਅਤੇ ਉਸ ਨੂੰ ਇੱਕ ਪ੍ਰਾਈਵੇਟ ਹਸਪਤਾਲ ਵਿੱਚ ਦਾਖਲ ਕਰਵਾਇਆ। ਜਿੱਥੇ ਸ਼ਿਵਰਾਜ ਦੀ ਇਲਾਜ ਦੇ ਦੌਰਾਨ ਐਤਵਾਰ ਵਾਲੇ ਦਿਨ ਮੌਤ ਹੋ ਗਈ।

ਦੇਖੋ ਇਸ ਖ਼ਬਰ ਦੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *