ਬੀਤੀ ਰਾਤ ਹੋਟਲ ਵਿਚ ਕਮਰਾ ਲੈ ਕੇ ਠਹਿਰੀ ਸੀ ਨੌਜਵਾਨ ਜੋੜੀ, ਜਦੋਂ ਸਵੇਰੇ ਜਾ ਕੇ ਹੋਟਲ ਦੇ ਕਰਮਚਾਰੀ ਨੇ ਦੇਖਿਆ ਤਾਂ ਉੱਡੇ ਹੋਸ਼

Punjab

ਇਹ ਖਬਰ ਪੰਜਾਬ ਦੇ ਜਿਲ੍ਹਾ ਹੁਸ਼ਿਆਰਪੁਰ ਤੋਂ ਹੈ। ਆਪਣੇ ਪ੍ਰੇਮ ਵਿੱਚ ਅਸਫਲ ਹੋਣ ਦੇ ਕਰਕੇ ਅੱਜਕੱਲ੍ਹ ਦੇ ਨੌਜਵਾਨ ਬੱਚਿਆਂ ਵਿੱਚ ਆਤਮਹੱਤਿਆ ਕਰਨ ਦੀ ਗਿਣਤੀ ਦਿਨੋਂ ਦਿਨ ਵੱਧਦੀ ਜਾ ਰਹੀ ਹੈ। ਇਕ ਅਜਿਹਾ ਹੀ ਮਾਮਲਾ ਹੁਸ਼ਿਆਰਪੁਰ ਦੇ ਨੇੜੇ ਹੋਟਲ ਬਾਬੂ ਵਿੱਚ ਸਾਹਮਣੇ ਆਇਆ ਹੈ। ਇੱਥੇ ਮੁੰਡੇ ਅਤੇ ਕੁੜੀ ਨੇ ਜਹਿਰ ਖਾਕੇ ਆਤਮਹੱਤਿਆ ਕਰਨ ਦੀ ਕੋਸ਼ਿਸ਼ ਕੀਤਾ। ਕੁੜੀ ਦੀ ਮੌਤ ਹੋ ਚੁੱਕੀ ਹੈ ਅਤੇ ਮੁੰਡਾ ਹੁਣ ਵੀ ਮੌਤ ਅਤੇ ਜਿੰਦਗੀ ਵਿਚਲੇ ਸਾਹਾਂ ਨੂੰ ਗਿਣ ਰਿਹਾ ਹੈ।

ਵੀਡੀਓ ਰਿਪੋਰਟ ਦੇਖਣ ਲਈ ਪੋਸਟ ਦੇ ਹੇਠ ਜਾਓ

ਇਸ ਮੌਕੇ ਉੱਤੇ ਐਸ. ਐਚ. ਓ. SHO ਬਵਜੀਤ ਸਿੰਘ ਨੇ ਦੱਸਿਆ ਕਿ ਹੋਟਲ ਬਾਬੂ ਵਿੱਚ ਮੁੰਡਾ ਹਰਪ੍ਰੀਤ ਉਮਰ 21 ਸਾਲ ਵਾਸੀ ਗੜਸ਼ੰਕਰ ਥਾਣੇ ਦੇ ਪਿੰਡ ਸੁੰਨੂ ਅਤੇ ਕੁੜੀ ਸੋਨੀਆ ਹੁਸ਼ਿਆਰਪੁਰ ਦੇ ਨਜ਼ਦੀਕ ਪਿੰਡ ਮੁੜਲੀ ਬ੍ਰਾਹਮਣਾ ਦੀ ਰਹਿਣ ਵਾਲੀ ਸੀ। ਕੁੜੀ ਦੀ ਉਮਰ 18 ਸਾਲ ਤੋਂ ਘੱਟ ਦੀ ਦੱਸੀ ਜਾ ਰਹੀ ਹੈ। ਐਸ. ਐਚ. ਓ. SHO ਨੇ ਦੱਸਿਆ ਕਿ ਇਹ ਦੋਵੇਂ ਕੱਲ ਤੋਂ ਹੀ ਘਰੋਂ ਫਰਾਰ ਦੱਸੇ ਜਾ ਰਹੇ ਸਨ ਅਤੇ ਇਨ੍ਹਾਂ ਦੇ ਘਰ ਵਾਲਿਆਂ ਨੂੰ ਵੀ ਪਤਾ ਸੀ ਕਿ ਕੁੜੀ ਦੀ ਉਮਰ ਘੱਟ ਹੋਣ ਦੇ ਕਾਰਨ ਵਿਆਹ ਨਹੀਂ ਹੋ ਸਕਦਾ ਸੀ।

ਇਸ ਮਾਮਲੇ ਤੇ ਸਿਵਲ ਹਸਪਤਾਲ ਦੇ ਐਮਰਜੈਂਸੀ ਮੈਡੀਕਲ ਅਧਿਕਾਰੀ ਡਾ. ਗੁਰਪ੍ਰਤਾਪ ਸਿੰਘ ਨੇ ਕਿਹਾ ਹੈ ਕਿ ਇੱਕ ਨੌਜਵਾਨ ਮੁੰਡਾ ਅਤੇ ਕੁੜੀ ਉਨ੍ਹਾਂ ਦੇ ਕੋਲ ਲਿਆਂਦੇ ਗਏ ਸਨ। ਕੁੜੀ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਸੀ ਅਤੇ ਮੁੰਡੇ ਨੇ ਕਿਹਾ ਕਿ ਉਸ ਨੇ ਸਲਫਾਸ ਦੀਆਂ ਗੋਲੀਆਂ ਖਾਧੀਆਂ ਹਨ। ਮੁੰਡੇ ਦੀ ਹਾਲਤ ਕਾਫੀ ਨਾਜਕ ਦੱਸੀ ਜਾ ਰਹੀ ਹੈ। ਇਸ ਮੌਕੇ ਉੱਤੇ ਹੋਟਲ ਦੇ ਮਾਲਿਕ ਅਮਨ ਨੇ ਕਿਹਾ ਹੈ ਕਿ ਇਨ੍ਹਾਂ ਦੋਵਾਂ ਨੇ ਬੀਤੀ ਰਾਤ ਉਨ੍ਹਾਂ ਤੋਂ ਇੱਕ ਕਮਰਾ ਲਿਆ ਸੀ ਅਤੇ ਅੱਜ ਸਵੇਰੇ ਜਦੋਂ ਉਨ੍ਹਾਂ ਦਾ ਕਰਮਚਾਰੀ ਕਮਰੇ ਵਿੱਚ ਗਿਆ ਤਾਂ ਉਸ ਨੇ ਦੇਖਿਆ ਕਿ ਦੋਵੇਂ ਤੜਫ ਰਹੇ ਹਨ। ਇਸ ਦੀ ਜਾਣਕਾਰੀ ਹੋਟਲ ਵਾਲਿਆਂ ਨੇ ਪੁਲਿਸ ਨੂੰ ਦਿੱਤੀ। ਪੁਲਿਸ ਉਨ੍ਹਾਂ ਦੋਵਾਂ ਨੂੰ ਐਬੁਲੈਂਸ ਵਿੱਚ ਲੈ ਗਈ ਅਤੇ ਉਨ੍ਹਾਂ ਦੇ ਆਧਾਰ ਕਾਰਡ ਲੈ ਲਏ। ਉਸ ਨੇ ਕਿਹਾ ਕਿ ਪਰ ਇਹ ਨਹੀਂ ਪਤਾ ਕਿ ਦੋਵਾਂ ਨੇ ਜਹਿਰ ਕਿਉਂ ਖਾਧਾ ਹੈ। ਹੁਣ ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ।

ਦੇਖੋ ਖਬਰ ਦੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *