ਸਹੁਰੇ ਪਰਿਵਾਰ ਤੋਂ ਤੰਗ ਪ੍ਰੇਸ਼ਾਨ ਹੋਈ ਇਕ ਹੋਰ ਲੜਕੀ ਨੇ, ਗਲਤ ਕਦਮ ਚੱਕਿਆ, ਸੱਸ ਨਣਦ ਸਮੇਤ ਹੋਰਾਂ ਖਿਲਾਫ ਕੇਸ ਦਰਜ

Punjab

ਇਹ ਖ਼ਬਰ ਪੰਜਾਬ ਦੇ ਜਿਲ੍ਹਾ ਮੋਗਾ ਤੋਂ ਹੈ। ਇਥੋਂ ਦੇ ਕਸਬਾ ਬਾਘਾਪੁਰਾਣਾ ਅੰਦਰ ਪੈਂਦੇ ਪਿੰਡ ਮਾੜੀ ਮੁਸਤਫਾ ਦੀ ਕਰਮਵੀਰ ਕੌਰ ਉਮਰ 30 ਸਾਲ ਦੀ ਸ਼ੱਕੀ ਪ੍ਰਸਥਿਤੀਆਂ (ਹਾਲਤ) ਵਿੱਚ ਮੌਤ ਹੋਣ ਦੀ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ। ਮ੍ਰਿਤਕਾ ਦੇ ਪਿਤਾ ਸਰਦੂਲ ਸਿੰਘ ਅਤੇ ਰਿਸ਼ਤੇਦਾਰ ਕੁਲਦੀਪ ਸਿੰਘ ਨੇ ਕਿਹਾ ਹੈ ਕਿ ਉਨ੍ਹਾਂ ਦੀ ਗੁਰ ਸਿੱਖ ਧੀ ਕਰਮਵੀਰ ਕੌਰ ਦਾ ਵਿਆਹ ਤਕਰੀਬਨ ਦੋ ਸਾਲ ਪਹਿਲਾਂ ਪਿੰਡ ਡੇਮਰੂ ਖੁਰਦ ਦੇ ਵਾਸੀ ਜਗਦੀਪ ਸਿੰਘ ਦੇ ਨਾਲ ਹੋਇਆ ਸੀ। ਉਨ੍ਹਾਂ ਦੀ ਮ੍ਰਿਤਕ ਕੁੜੀ ਦੇ ਨਾਮ ਤੇ ਕੁੱਝ ਜ਼ਮੀਨ ਵੀ ਸੀ।

ਅੱਗੇ ਮ੍ਰਿਤਕਾ ਕਰਮਵੀਰ ਕੌਰ ਦੇ ਪਿਤਾ ਨੇ ਕਿਹਾ ਹੈ ਕਿ ਸਾਡੀ ਕੁੜੀ ਨੂੰ ਉਸ ਜ਼ਮੀਨ ਦੇ ਲਈ ਕੁੜੀ ਦੀ ਨਨਾਣ ਅਤੇ ਨਣਦੋਈਆ ਤੇ ਸਹੁਰੇ ਪਰਿਵਾਰ ਦੇ ਹੋਰ ਲੋਕ ਤੰਗ ਪ੍ਰੇਸ਼ਾਨ ਕਰਦੇ ਸਨ। ਅਸੀਂ ਪਹਿਲਾਂ ਵੀ ਕਈ ਵਾਰ ਰਾਜੀਨਾਮਾ ਕਰਵਾਇਆ ਸੀ। ਅੱਜ ਸਵੇਰੇ ਉਨ੍ਹਾਂ ਨੂੰ ਫੋਨ ਆਇਆ ਕਿ ਕਰਮਵੀਰ ਕੌਰ ਨੇ ਆਪਣੇ ਗਲੇ ਵਿੱਚ ਫਾਹਾ ਲਾ ਕੇ ਆਤਮਹੱਤਿਆ ਕਰ ਲਈ ਹੈ। ਜਦੋਂ ਅਸੀਂ ਤੁਰੰਤ ਹੀ ਲੜਕੀ ਦੇ ਸਹੁਰੇ ਪਰਿਵਾਰ ਦੇ ਘਰ ਪਹੁੰਚੇ ਤਾਂ ਉਨ੍ਹਾਂ ਦੀ ਧੀ ਦੀ ਲਾਸ਼ ਬਿਡ ਉੱਤੇ ਪਈ ਸੀ।

ਪਿਤਾ ਨੇ ਕਿਹਾ ਕਿ ਉਨ੍ਹਾਂ ਨੂੰ ਪੂਰਾ ਭਰੋਸਾ ਹੈ ਕਿ ਉਨ੍ਹਾਂ ਦੀ ਧੀ ਨੂੰ ਮਾਰਿਆ ਗਿਆ ਹੈ। ਇਸ ਮਾਮਲੇ ਦੀ ਜਾਂਚ ਕਰ ਰਹੇ ਜਾਂਚ ਅਧਿਕਾਰੀ ਰਾਜ ਸਿੰਘ ਨੇ ਕਿਹਾ ਹੈ ਕਿ ਕੁੜੀ ਦੇ ਪਿਤਾ ਦੇ ਬਿਆਨਾਂ ਉੱਤੇ ਸਹੁਰੇ ਪਰਿਵਾਰ ਦੇ ਪਤੀ ਸੱਸ ਸਹੁਰਾ ਨਨਾਣ ਤੇ ਨਣਦੋਈਏ ਸਹਿਤ ਸੱਤ ਲੋਕਾਂ ਦੇ ਖਿਲਾਫ ਥਾਣਾ ਸਮਾਲਸਰ ਵਿੱਚ ਧਾਰਾ 306 ਦੇ ਤਹਿਤ ਮਾਮਲਾ ਦਰਜ ਕਰ ਕੇ ਅਗਲੀ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਨੇ ਕਿਹਾ ਹੈ ਕਿ ਲਾਸ਼ ਦਾ ਪੋਸਟਮਾਰਟਮ ਸਿਵਲ ਹਸਪਤਾਲ ਮੋਗਾ ਤੋਂ ਕਰਵਾਇਆ ਜਾ ਰਿਹਾ ਹੈ। ਪੁਲਿਸ ਵਲੋਂ ਇਸ ਮਾਮਲੇ ਦੀ ਪੂਰੀ ਬਰੀਕੀ ਨਾਲ ਜਾਚ ਕੀਤੀ ਜਾ ਰਹੀ ਹੈ। ਪੁਲਿਸ ਦਾ ਕਹਿਣਾ ਹੈ ਕਿ ਜਾਂਚ ਪੜਤਾਲ ਦੇ ਉਪਰਾਂਤ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ। ਇਸ ਮਹਿਲਾ ਦੀ ਮੌਤ ਨੂੰ ਲੈ ਕੇ ਜਿੱਥੇ ਲੋਕਾਂ ਵਿੱਚ ਰੋਸ਼ ਹੈ ਉਥੇ ਹੀ ਪੁਲਿਸ ਦੇ ਖਿਲਾਫ ਵੀ ਨਰਾਜਗੀ ਵਿਅਕਤ ਕੀਤੀ ਗਈ ਹੈ ।

Leave a Reply

Your email address will not be published. Required fields are marked *