ਇਹ ਦੁਖਭਰੀ ਖਬਰ ਪੰਜਾਬ ਰਾਜ ਦੇ ਜਿਲ੍ਹਾ ਅੰਮ੍ਰਿਤਸਰ ਤੋਂ ਸਾਹਮਣੇ ਆਈ ਹੈ। ਜਿਲ੍ਹਾ ਅੰਮ੍ਰਿਤਸਰ ਦੇ ਸਰਹੱਦੀ ਏਰੀਏ ਰਾਏਪੁਰ ਦੇ ਵਿੱਚ ਉਸ ਸਮੇਂ ਤੇ ਖੁਸ਼ੀਆਂ ਨਾਲ ਭਰਿਆ ਮਾਹੌਲ ਅਚਾਨਕ ਹੀ ਸੋਗ ਦੇ ਵਿੱਚ ਬਦਲ ਗਿਆ ਜਦੋਂ ਇੱਕ ਵਿਆਹ ਵਾਲੇ ਘਰ ਵਿੱਚ ਸਗਨ ਦੀ ਰਸਮ ਦੇ ਲਈ ਟੋਕਰਾ ਲੈਣ ਜਾ ਰਹੇ ਨੌਜਵਾਨ ਦੀ ਸੜਕ ਹਾਦਸੇ ਦੇ ਵਿੱਚ ਮੌਤ ਹੋ ਗਈ। ਪ੍ਰਾਪਤ ਹੋਈ ਜਾਣਕਾਰੀ ਦੇ ਅਨੁਸਾਰ ਪਿੰਡ ਰਾਏਪੁਰ ਦੇ ਇੱਕ ਘਰ ਵਿੱਚ ਕੁੜੀ ਦਾ ਵਿਆਹ ਰੱਖਿਆ ਹੋਇਆ ਸੀ ਅਤੇ ਅੱਜ ਸਗਨ ਦੀ ਰਸਮ ਅਦਾ ਕੀਤੀ ਜਾਣੀ ਸੀ।
ਇਸ ਖ਼ਬਰ ਦੀ ਵੀਡੀਓ ਰਿਪੋਰਟ ਪੋਸਟ ਦੇ ਹੇਠਾਂ ਦੇਖੋ
ਜਿਸ ਦੇ ਲਈ ਉਸ ਦਾ ਭਰਾ ਜਗਰੂਪ ਸਿੰਘ ਆਪਣੀ ਭੈਣ ਦੇ ਸਗਨ ਲਈ ਸਗਨ ਵਾਲਾ ਟੋਕਰਾ ਲੈਣ ਅਤੇ ਹੋਰ ਸਗਨ ਦਾ ਸਮਾਨ ਲੈਣ ਦੇ ਲਈ ਜਦੋਂ ਅੰਮ੍ਰਿਤਸਰ ਜਾ ਰਿਹਾ ਸੀ ਤਾਂ ਰਸਤੇ ਵਿੱਚ ਟਰੈਕਟਰ ਟਰਾਲੀ ਪਲਟਣ ਦੇ ਕਾਰਨ ਉਸ ਦੀ ਮੌਤ ਹੋ ਗਈ। ਇਸ ਮੰਦਭਾਗੇ ਹਾਦਸੇ ਤੋਂ ਬਾਅਦ ਸ਼ਗਨਾਂ ਵਾਲੇ ਘਰ ਵਿੱਚ ਸੋਗ ਦਾ ਮਾਹੌਲ ਛਾ ਗਿਆ। ਇਸ ਹਾਦਸੇ ਬਾਰੇ ਮੌਕੇ ਤੇ ਪਹੁੰਚੇ ਚਸ਼ਮਦੀਦਾਂ ਦੇ ਦੇਖਣ ਅਨੁਸਾਰ ਉਨ੍ਹਾਂ ਦਾ ਕਹਿਣਾ ਹੈ ਕਿ ਹਾਦਸਾ ਬਹੁਤ ਹੀ ਭਿਆਨਕ ਸੀ ਅਤੇ ਮੌਕੇ ਤੇ ਜਗਰੂਪ ਸਿੰਘ ਨੂੰ ਬਚਾਉਣ ਦੀ ਬਹੁਤ ਕੋਸ਼ਿਸ਼ ਕੀਤੀ ਗਈ ਪਰ ਉਹ ਉਸ ਨੂੰ ਬਚਾਉਣ ਵਿਚ ਕਾਮਯਾਬ ਨਹੀਂ ਹੋ ਸਕੇ।
ਦੂਜੇ ਪਾਸੇ ਮ੍ਰਿਤਕ ਜਗਰੂਪ ਸਿੰਘ ਦੇ ਪਰਿਵਾਰਿਕ ਮੈਬਰਾਂ ਨੇ ਦੱਸਿਆ ਹੈ ਕਿ ਅੱਜ ਜਗਰੂਪ ਸਿੰਘ ਦੀ ਵੱਡੀ ਭੈਣ ਦਾ ਸਗਨ ਸੀ ਅਤੇ ਉਸ ਦੇ ਲਈ ਸਵੇਰੇ ਤੋਂ ਹੀ ਸਾਰੇ ਰਿਸ਼ਤੇਦਾਰ ਸਾਮਾਨ ਲੈਣ ਦੇ ਲਈ ਬਾਜ਼ਾਰ ਗਏ ਹੋਏ ਸਨ ਪਰ ਜਦੋਂ ਉਨ੍ਹਾਂ ਨੂੰ ਪਤਾ ਲੱਗਿਆ ਕਿ ਜਗਰੂਪ ਸਿੰਘ ਦਾ ਐਕਸੀਡੇਂਟ ਹੋ ਗਿਆ ਹੈ ਅਤੇ ਉਸ ਦੀ ਮੌਤ ਹੋ ਗਈ ਹੈ ਤਾਂ ਘਰ ਵਿੱਚ ਇੱਕਦਮ ਸੋਗ ਛਾ ਗਿਆ। ਇਸ ਦੇ ਨਾਲ ਹੀ ਉਨ੍ਹਾਂ ਨੇ ਦੱਸਿਆ ਹੈ ਕਿ ਅੱਜ ਵਿਆਹ ਦੇ ਸਗਨ ਦੀਆਂ ਤਿਆਰੀਆਂ ਚੱਲ ਰਹੀਆਂ ਸਨ ਅਤੇ ਇਸ ਤਰ੍ਹਾਂ ਦਾ ਸੁਨੇਹਾ ਸੁਣ ਕੇ ਪੂਰੇ ਪਿੰਡ ਵਾਸੀ ਉਦਾਸ ਹਨ ਅਤੇ ਪਰਿਵਾਰ ਸਦਮੇ ਵਿੱਚ ਹੈ।
ਵੀਡੀਓ ਰਿਪੋਰਟ ਦੇਖੋ