ਪੀਐਨਬੀ ਬੈਂਕ ਦੀ ਬ੍ਰਾਂਚ ਵਿੱਚ ਕੈਸ਼ੀਅਰ ਪਲਵਿੰਦਰ ਸਿੰਘ ਦੀ ਬਹਾਦਰੀ ਨਾਲ ਲੁੱਟ ਦੀ ਵਾਰਦਾਤ ਹੋਣ ਤੋਂ ਬੱਚ ਗਈ। ਇਹ ਖ਼ਬਰ ਪੰਜਾਬ ਦੇ ਰਈਆ ਤੋਂ ਪ੍ਰਾਪਤ ਹੋਈ ਹੈ। ਇਥੇ ਬਾਬਾ ਬਕਾਲਾ ਸਾਹਿਬ ਅੰਮ੍ਰਿਤਸਰ ਕਸਬੇ ਦੇ ਵਿੱਚ ਬਸ ਸਟੈਂਡ ਦੇ ਨਜ਼ਦੀਕ ਸ਼ੁੱਕਰਵਾਰ ਦੀ ਦੁਪਹਿਰ ਨੂੰ ਮਾਤਾ ਗੰਗਾ ਇੰਕਲੇਵ ਵਿੱਚ ਸਥਿਤ ਪੰਜਾਬ ਨੈਸ਼ਨਲ ਬੈਂਕ PNB (ਪੀਐਨਬੀ) ਵਿੱਚ ਕੈਸ਼ੀਅਰ ਪਲਵਿੰਦਰ ਸਿੰਘ ਦੀ ਬਹਾਦਰੀ ਦੇ ਕਰਕੇ ਲੁੱਟ ਦੀ ਵਾਰਦਾਤ ਹੋਣ ਤੋਂ ਬੱਚਤ ਹੋ ਗਈ। ਸਿਰਫ ਐਨਾ ਹੀ ਨਹੀਂ ਬ੍ਰਾਂਚ ਨੂੰ ਲੁੱਟਣ ਆਏ ਚਾਰ ਹਤਥਿਆਰਬੰਦ ਲੁਟੇਰਿਆਂ ਦੇ ਵਿੱਚੋਂ ਇੱਕ ਲੁਟੇਰੇ ਨੂੰ ਮੌਕੇ ਉੱਤੇ ਹੀ ਕਾਬੂ ਕਰ ਲਿਆ ਗਿਆ।
ਅਸਲ ਵਿਚ ਚਾਰ ਹਤਥਿਆਰਬੰਦ ਲੁਟੇਰੇ ਦੁਪਹਿਰ ਦੇ ਸਮੇਂ ਬੈਂਕ ਵਿੱਚ ਦਾਖਲ ਹੋਏ। ਤਿੰਨ ਲੁਟੇਰੇ ਮੈਨੇਜਰ ਦੇ ਕੋਲ ਗਏ ਅਤੇ ਉਸ ਉੱਤੇ ਪਿਸਟਲ ਨੂੰ ਤਾਣ ਦਿੱਤਾ। ਉਥੇ ਹੀ ਚੌਥੇ ਨੌਜਵਾਨ ਨੇ ਕੈਸ਼ੀਅਰ ਦੇ ਕੈਬਿਨ ਦੇ ਅੱਗੇ ਖੜੇ ਹੋਕੇ ਉਸ ਉੱਤੇ ਪਿਸਟਲ ਤਾਣ ਕੇ ਸਾਰਾ ਕੈਸ਼ ਸੌਂਪਣ ਨੂੰ ਕਿਹਾ। ਇਸ ਦੌਰਾਨ ਲੁਟੇਰੇ ਨੇ ਧਮਕਾਉਣ ਦੇ ਲਈ ਫਾਇਰ ਵੀ ਕੀਤਾ ਪਰ ਪਿਸਟਲ ਅਚਾਨਕ ਲੌਕ ਹੋਣ ਕਰਕੇ ਗੋਲੀ ਨਹੀਂ ਚੱਲ ਸਕੀ।
ਇਸ ਉੱਤੇ ਕੈਸ਼ੀਅਰ ਪਲਵਿਦਰ ਸਿੰਘ ਨੇ ਤੁਰੰਤ ਕੈਬਿਨ ਤੋਂ ਬਾਹਰ ਆਕੇ ਉਸ ਲੁਟੇਰੇ ਨੂੰ ਦਬੋਚ ਲਿਆ ਅਤੇ ਪੁਲਿਸ ਨੂੰ ਸੂਚਤ ਕੀਤਾ। ਤਿੰਨ ਲੁਟੇਰੇ ਮੋਟਰਸਾਇਕਲ (ਪੀਬੀ06 ਏਐਲ7725) ਅਤੇ ਇੱਕ ਹੋਰ ਬਿਨਾਂ ਨੰਬਰੀ ਮੋਟਰਸਾਇਕਲ ਉੱਤੇ ਆਏ ਸੀ ।ਉਹ ਆਪਣਾ ਮੋਟਰਸਾਇਕਲ ਉਥੇ ਹੀ ਛੱਡ ਕੇ ਭੱਜੇ ਅਤੇ ਰਸਤੇ ਵਿੱਚ ਕਿਸੇ ਹੋਰ ਰਾਹਗੀਰ ਤੋਂ ਪਿਸਟਲ ਦੀ ਨੋਕ ਉੱਤੇ ਉਸ ਦਾ ਮੋਟਰਸਾਇਕਲ ਖੋਹ ਕੇ ਪਿੰਡ ਦੋਲੋਨੰਗਲ ਦੇ ਵੱਲ ਫਰਾਰ ਹੋ ਗਏ।
ਇਸ ਮੌਕੇ ਪਹੁੰਚੇ ਡੀਐਸਪੀ DSP ਹਰਕ੍ਰਿਸ਼ਨ ਸਿੰਘ ਨੇ ਕਿਹਾ ਕਿ ਬੈਂਕ ਦੇ ਕੈਸ਼ੀਅਰ ਵਲੋਂ ਕਾਬੂ ਕੀਤੇ ਗਏ ਲੁਟੇਰੇ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਉਸ ਤੋਂ ਪੁੱਛਗਿਛ ਕਰਕੇ ਫਰਾਰ ਹੋਏ ਤਿੰਨਾਂ ਲੁਟੇਰਿਆਂ ਸਬੰਧੀ ਜਾਣਕਾਰੀ ਨੂੰ ਹਾਸਲ ਕੀਤਾ ਜਾਵੇਗਾ। ਉਥੇ ਹੀ ਇਸ ਲੁਟੇਰੇ ਦੇ ਫੜੇ ਜਾਣ ਨਾਲ ਹੋਰ ਕਈ ਵਾਰਦਾਤਾਂ ਦੇ ਵੀ ਟਰੇਸ ਹੋਣ ਦੀ ਸੰਭਾਵਨਾ ਬਣ ਗਈ ਹੈ। ਦੱਸਿਆ ਜਾਂਦਾ ਹੈ ਕਿ ਬੈਂਕ ਵਿੱਚ ਤੈਨਾਤ ਕੈਸ਼ੀਅਰ ਪਲਵਿੰਦਰ ਸਿੰਘ ਫੌਜ ਤੋਂ ਸੇਵਾ ਮੁਕਤ ਹੋ ਕੇ ਬੈਂਕ ਵਿੱਚ ਨੌਕਰੀ ਕਰ ਰਿਹਾ ਹੈ।