ਪੰਜਾਬ ਦੇ ਮਜੀਠਾ, ਕੱਥੁਨੰਗਲ ਪਨੂੰਆਂ ਦੇ ਪਿੰਡ ਨੰਗਲ ਵਿੱਚੋਂ ਇੱਕ ਦਿਲ ਦਿਹਲਾਊ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਇੱਕ ਜੇਠ ਨੇ ਆਪਣੀ ਹੀ ਭਰਜਾਈ ਦਾ ਤੇਜਧਾਰ ਹਥਿਆਰ ਦੇ ਨਾਲ ਗਲ ਵੱਢ ਦਿੱਤਾ ਹੈ। ਇਸ ਸਬੰਧੀ ਪੁਲਿਸ ਥਾਣਾ ਮਜੀਠਾ ਵਿੱਚ ਦਰਜ ਕਰਵਾਏ ਗਏ ਬਿਆਨਾਂ ਵਿੱਚ ਮਨਜੀਤ ਸਿੰਘ ਪੁੱਤਰ ਬਲਦੇਵ ਸਿੰਘ ਵਾਸੀ ਨੰਗਲ ਪੰਨੂ ਨੇ ਦੱਸਿਆ ਹੈ ਕਿ ਉਹ ਇਲੈਕਟ੍ਰੀਸ਼ੀਅਨ ਦਾ ਕੰਮ ਕਰਦਾ ਹੈ।
ਵੀਡੀਓ ਰਿਪੋਰਟ ਪੋਸਟ ਦੇ ਥੱਲੇ ਜਾ ਕੇ ਦੇਖੋ
ਉਸ ਨੇ ਦੱਸਿਆ ਕਿ ਉਸਦਾ ਬਹੁਤ ਭਰਾ ਕੁਲਦੀਪ ਸਿੰਘ ਅਕਸਰ ਘਰ ਦੀ ਵੰਡ ਨੂੰ ਲੈ ਕੇ ਉਸ ਨਾਲ ਅਤੇ ਉਸਦੀ ਪਤਨੀ ਅਮਨਦੀਪ ਕੌਰ ਦੇ ਨਾਲ ਝਗੜਾ ਕਰਦਾ ਰਹਿੰਦਾ ਸੀ। ਉਸਨੇ ਦੱਸਿਆ ਕਿ 26 ਫਰਵਰੀ ਨੂੰ ਉਨ੍ਹਾਂ ਦੀ ਮਾਤਾ ਦਲਬੀਰ ਕੌਰ ਆਪਣੀ ਧੀ ਪਰਮਜੀਤ ਕੌਰ ਪਤਨੀ ਗੁਰਮੀਤ ਨੂੰ ਮਿਲਣ ਦੇ ਲਈ ਮੰਡਿਆਲਾ ਗਈ ਸੀ। ਬੀਤੇ ਦਿਨ ਉਹ ਦੁਪਹਿਰ ਸਾਢੇ 12 ਵਜੇ ਆਪਣੇ ਕੰਮ ਦੇ ਸੰਬੰਧ ਵਿੱਚ ਪਿੰਡ ਨਾਗ ਕਲਾਂ ਗਿਆ ਹੋਇਆ ਸੀ। ਘਰ ਦੇ ਵਿਚ ਉਸਦੀ ਪਤਨੀ ਅਤੇ ਪੁੱਤਰ ਵਿਸ਼ਾਲ ਅਤੇ ਭਰਾ ਕੁਲਦੀਪ ਸਿੰਘ ਹੀ ਮੌਜੂਦ ਸਨ।
ਮਨਜੀਤ ਸਿੰਘ ਨੇ ਦੱਸਿਆ ਕਿ ਜਦੋਂ ਉਹ ਦੁਪਹਿਰ ਕਰੀਬ 3. 15 ਵਜੇ ਘਰ ਮੁੜਿਆ ਤਾਂ ਦੇਖਿਆ ਉਸਦੀ ਪਤਨੀ ਅਮਨਦੀਪ ਕੌਰ ਦਾ ਲਾਸ਼ ਬੈਡ ਉੱਤੇ ਖੂਨ ਦੇ ਨਾਲ ਲਿਬੜੀ ਪਈ ਸੀ। ਉਸਦਾ ਗਲ ਕਿਸੇ ਤੇਜਧਾਰ ਹਥਿਆਰ ਨਾਲ ਕੱਟਿਆ ਹੋਇਆ ਲੱਗ ਰਿਹਾ ਸੀ। ਉਸਦਾ ਭਰਾ ਘਰ ਵਿਚ ਨਹੀਂ ਸੀ। ਸ਼ਿਕਾਇਤਕਰਤਾ ਦੇ ਦੱਸਣ ਅਨੁਸਾਰ ਉਹ ਆਪਣੇ ਗੁਆਂਢ ਵਿੱਚ ਰਹਿੰਦੇ ਇੱਕ ਨੌਜਵਾਨ ਦੇ ਨਾਲ ਆਪਣੀ ਪਤਨੀ ਨੂੰ ਪਹਿਲਾਂ ਬਾਜਵਾ ਹਸਪਤਾਲ ਮਜੀਠਾ ਫਿਰ ਡਾਕਟਰਾਂ ਦੇ ਕਹਿਣ ਉੱਤੇ ਗੰਭੀਰ ਹਾਲਤ ਵਿੱਚ ਸਿਵਲ ਹਸਪਤਾਲ ਮਜੀਠਾ ਲੈ ਕੇ ਗਏ। ਉਥੇ ਡਾਕਟਰਾਂ ਵਲੋਂ ਉਸ ਨੂੰ ਮ੍ਰਿਤਕ ਕਰਾਰ ਦੇ ਦਿੱਤੇ ਗਿਆ। ਸ਼ਿਕਾਇਤਕਰਤਾ ਨੇ ਦੱਸਿਆ ਕਿ ਉਸ ਨੂੰ ਪੂਰਾ ਭਰੋਸਾ ਹੈ ਕਿ ਉਸਦੀ ਪਤਨੀ ਦਾ ਕਤਲ ਉਸ ਦੇ ਵੱਡੇ ਭਰਾ ਕੁਲਦੀਪ ਸਿੰਘ ਨੇ ਹੀ ਕੀਤੀ ਹੈ।
ਇਸ ਮਾਮਲੇ ਤੇ ਥਾਣਾ ਇੰਚਾਰਜ ਮਜੀਠਾ ਪਰਮਜੀਤ ਕੁਮਾਰ ਨੇ ਦੱਸਿਆ ਕਿ ਫਿਲਹਾਲ ਪੁਲਿਸ ਨੇ ਮਨਜੀਤ ਸਿੰਘ ਦੇ ਬਿਆਨਾਂ ਦੇ ਆਧਾਰ ਉੱਤੇ ਉਸਦੇ ਵੱਡੇ ਭਰਾ ਕੁਲਦੀਪ ਸਿੰਘ ਦੇ ਖਿਲਾਫ ਧਾਰਾ 302 ਦੇ ਤਹਿਤ ਮਾਮਲਾ ਦਰਜ ਕੀਤਾ ਹੈ। ਮ੍ਰਿਤਕ ਅਮਨਦੀਪ ਕੌਰ ਦੀ ਲਾਸ਼ ਨੂੰ ਕਬਜੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ। ਪੋਸਟਮਾਰਟਮ ਦੇ ਬਾਅਦ ਲਾਸ਼ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀ ਜਾਵੇਗੀ।
ਦੇਖੋ ਇਸ ਸਬੰਧੀ ਵੀਡੀਓ ਰਿਪੋਰਟ