ਪੰਜਾਬ ਵਿਚ ਕੋਟਕਪੂਰਾ ਰੋਡ ਤੇ ਪਿੰਡ ਵੜਿੰਗ ਜੌੜੀਆਂ ਨਹਿਰਾਂ ਦੇ ਕੋਲ ਸੋਮਵਾਰ ਦੀ ਦੇਰ ਰਾਤ ਨੂੰ ਦੋ ਕਾਰਾਂ ਦੇ ਵਿਚਕਾਰ ਹੋਈ ਟੱਕਰ ਦੇ ਵਿੱਚ ਇੱਕ ਕਾਰ ਵਿੱਚ ਸਵਾਰ ਮਾਂ ਅਤੇ ਪੁੱਤਰ ਦੀ ਮੌਤ ਹੋ ਗਈ ਹੈ। ਜਦੋਂ ਕਿ ਇਸ ਹਾਦਸੇ ਵਿੱਚ ਚਾਰ ਹੋਰ ਲੋਕ ਜਖ਼ਮੀ ਹੋਏ ਹਨ। ਇਹ ਹਾਦਸਾ ਇੰਨਾ ਜਿਆਦਾ ਭਿਆਨਕ ਸੀ ਕਿ ਕਾਰ ਬੁਰੀ ਤਰ੍ਹਾਂ ਨਾਲ ਨਸ਼ਟ ਹੋ ਗਈ। ਇਸ ਹਾਦਸੇ ਵਿੱਚ ਮਰਨ ਵਾਲਿਆਂ ਵਿਚ ਸਾਬਕਾ ਮੰਤਰੀ ਦੇ ਪੀਏ ਜਗਸੀਰ ਸਿੰਘ ਉਮਰ 35 ਸਾਲ ਅਤੇ ਉਨ੍ਹਾਂ ਦੀ ਮਾਂ ਪਰਮਜੀਤ ਕੌਰ ਉਮਰ 60 ਸਾਲ ਸ਼ਾਮਿਲ ਹਨ।
ਵੀਡੀਓ ਰਿਪੋਰਟ ਦੇਖਣ ਲਈ ਪੋਸਟ ਦੇ ਹੇਠਾਂ ਜਾਓ
ਪ੍ਰਾਪਤ ਜਾਣਕਾਰੀ ਦੇ ਅਨੁਸਾਰ ਧਰਮਕੋਟ ਵਾਸੀ ਸਾਬਕਾ ਮੰਤਰੀ ਜੱਥੇਦਾਰ ਤੋਤਾ ਸਿੰਘ ਦਾ ਪੀਏ ਜਗਸੀਰ ਸਿੰਘ ਆਪਣੀ ਮਾਂ ਪਰਮਜੀਤ ਕੌਰ, ਪਤਨੀ ਅਮ੍ਰਿਤਪਾਲ ਕੌਰ 35 ਅਤੇ ਧੀ ਅਭਿਜੋਤ ਕੌਰ 8 ਦੇ ਨਾਲ ਸੋਮਵਾਰ ਦੀ ਦੇਰ ਰਾਤ ਮੁਕਤਸਰ ਵੱਲ ਆਪਣੀ ਰਿਸ਼ਤੇਦਾਰੀ ਵਿਚ ਰਹੇ ਸਨ। ਦੱਸਿਆ ਜਾ ਰਿਹਾ ਹੈ ਕਿ ਉਹ ਇੱਥੇ ਆਪਣੀ ਰਿਸ਼ਤੇਦਾਰੀ ਵਿੱਚ ਕਿਸੇ ਬੱਚੇ ਦੇ ਜਨਮ ਦੀ ਖੁਸ਼ੀ ਵਿੱਚ ਸ਼ਰੀਕ ਹੋਣ ਦੇ ਲਈ ਜਾ ਰਹੇ ਸਨ।
ਪਰ ਕਿਸਮਤ ਨੂੰ ਕੁੱਝ ਹੋਰ ਹੀ ਮਨਜ਼ੂਰ ਸੀ। ਜਿਵੇਂ ਹੀ ਉਨ੍ਹਾਂ ਦੀ ਆਈਕਾਨ ਫੋਰਡ ਕਾਰ ਕੋਟਕਪੂਰਾ ਰੋਡ ਤੇ ਸਥਿਤ ਵੜਿੰਗ ਪਿੰਡ ਵਿੱਚ ਜੌੜੀਆਂ ਨਹਿਰਾਂ ਦੇ ਕੋਲ ਪਹੁੰਚੀ ਤਾਂ ਸਾਹਮਣੇ ਤੋਂ ਆ ਰਹੀ ਤੇਜ ਰਫਤਾਰ ਵਰਨਾ ਕਾਰ ਨੇ ਉਨ੍ਹਾਂ ਦੀ ਗੱਡੀ ਨੂੰ ਟੱਕਰ ਮਾਰ ਦਿੱਤੀ। ਇਸ ਹਾਦਸੇ ਵਿੱਚ ਜਗਸੀਰ ਸਿੰਘ ਦੇ ਪਰਵਾਰਿਕ ਮੈਂਬਰ ਅਤੇ ਦੂਜੀ ਕਾਰ ਵਿੱਚ ਸਵਾਰ ਦੋਵੇਂ ਲੋਕ ਵੀ ਜਖ਼ਮੀ ਹੋ ਗਏ। ਜਿਨ੍ਹਾਂ ਨੂੰ ਐਬੂਲੈਂਸ ਨਾਲ ਸਿਵਲ ਹਸਪਤਾਲ ਅਤੇ ਹੋਰ ਪ੍ਰਾਈਵੇਟ ਹਸਪਤਾਲਾਂ ਵਿੱਚ ਭਰਤੀ ਕਰਾਇਆ ਗਿਆ।
ਪ੍ਰੰਤੂ ਇਸ ਦੌਰਾਨ ਜਗਸੀਰ ਸਿੰਘ ਅਤੇ ਉਸਦੀ ਮਾਂ ਪਰਮਜੀਤ ਕੌਰ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਗਿਆ। ਵਰਨਾ ਕਾਰ ਦੇ ਵਿੱਚ ਸਵਾਰ ਦੋਵਾਂ ਜਖ਼ਮੀਆਂ ਵਿੱਚ ਸ਼੍ਰੀ ਗੰਗਾਨਗਰ ਵਾਸੀ ਭਗਵੰਤ ਸਿੰਘ ਅਤੇ ਜਗਤਾਰ ਸਿੰਘ ਸ਼ਾਮਿਲ ਹਨ। ਭਗਵੰਤ ਸਿੰਘ ਨੂੰ ਸਿਵਲ ਹਸਪਤਾਲ ਤੋਂ ਫਰੀਦਕੋਟ ਮੈਡੀਕਲ ਕਾਲਜ ਰੈਫਰ ਕਰ ਦਿੱਤਾ ਗਿਆ ਹੈ ਜਦੋਂ ਕਿ ਅਮ੍ਰਿਤਪਾਲ ਕੌਰ ਅਭਿਜੋਤ ਕੌਰ ਅਤੇ ਜਗਤਾਰ ਸਿੰਘ ਮੁਕਤਸਰ ਦੇ ਪ੍ਰਾਈਵੇਟ ਹਸਪਤਾਲ ਵਿੱਚ ਦਾਖਲ ਹਨ। ਇਸ ਮਾਮਲੇ ਵਿੱਚ ਥਾਣਾ ਬਰੀਵਾਲਾ ਪੁਲਿਸ ਨੇ ਮ੍ਰਿਤਕ ਜਗਸੀਰ ਸਿੰਘ ਦੀ ਜਖ਼ਮੀ ਪਤਨੀ ਅਮ੍ਰਿਤਪਾਲ ਕੌਰ ਦੇ ਬਿਆਨ ਉੱਤੇ ਵਰਨਾ ਕਾਰ ਦੇ ਡਰਾਈਵਰ ਭਗਵੰਤ ਸਿੰਘ ਦੇ ਖਿਲਾਫ ਲਾਪਰਵਾਹੀ ਨਾਲ ਡਰਾਇਵਿੰਗ ਕਰਨ ਦਾ ਮਾਮਲਾ ਦਰਜ ਕਰ ਲਿਆ ਹੈ।
ਦੇਖੋ ਇਸ ਖ਼ਬਰ ਸਬੰਧੀ ਵੀਡੀਓ