ਇਹ ਮੰਦਭਾਗੀ ਖ਼ਬਰ ਕੈਨੇਡਾ ਤੋਂ ਸਾਹਮਣੇ ਆਈ ਹੈ। ਕੈਨੇਡਾ ਦੇ ਵਿੱਚ ਇਕ ਪੰਜਾਬੀ ਨੌਜਵਾਨ ਕੁੜੀ ਦੀ ਹੱਤਿਆ ਕਰ ਦਿੱਤੀ ਗਈ ਹੈ। ਇਹ ਮ੍ਰਿਤਕ ਲੜਕੀ ਪੰਜਾਬ ਦੇ ਕਪੂਰਥਲੇ ਜਿਲ੍ਹੇ ਦੇ ਪਿੰਡ ਸੈਦੋਵਾਲ ਦੀ ਰਹਿਣ ਵਾਲੀ ਸੀ। ਅਜੇ ਤਿੰਨ ਸਾਲ ਪਹਿਲਾਂ ਹੀ ਉਹ ਕੈਨੇਡਾ ਵਿਚ ਗਈ ਸੀ। ਦੱਸਿਆ ਜਾ ਰਿਹਾ ਹੈ ਕਿ ਇਹ ਲੜਕੀ ਕੋਨੋਲਾ ਸ਼ਹਿਰ ਵਿੱਚ ਸਕਿਓਰਿਟੀ ਗਾਰਡ ਦੀ ਨੌਕਰੀ ਕਰ ਰਹੀ ਸੀ। ਬੀਤੇ ਦਿਨੀਂ ਇਸ ਲੜਕੀ ਦੇ ਸਿਰ ਉੱਤੇ ਕਿਸੇ ਸਿਰਫਿਰੇ ਅੰਗ੍ਰੇਜ ਨੇ ਰਾਡ ਨਾਲ ਹਮਲਾ ਕਰ ਕੇ ਉਸ ਨੂੰ ਗੰਭੀਰ ਜਖ਼ਮੀ ਕਰ ਦਿੱਤਾ ਸੀ। ਜਖ਼ਮੀ ਹਾਲਤ ਦੇ ਵਿੱਚ ਉਸ ਨੂੰ ਨਜਦੀਕ ਦੇ ਇਕ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ। ਜਿੱਥੇ ਇਸ ਲੜਕੀ ਨੇ ਦਮ ਤੋਡ਼ ਦਿੱਤਾ।
ਇਸ ਮਾਮਲੇ ਦੀ ਪੁਸ਼ਟੀ ਪਰਿਵਾਰ ਦੇ ਮੈਂਬਰ ਸਲਿੰਦਰ ਸਿੰਘ ਨੇ ਕੀਤੀ ਹੈ ਅਤੇ ਦੱਸਿਆ ਹੈ ਕਿ ਇਸ ਲੜਕੀ ਦੇ ਮਾਤਾ ਪਿਤਾ ਕੈਨੇਡਾ ਪਹੁੰਚ ਚੁੱਕੇ ਹਨ। ਜਦੋਂ ਕਿ ਇਸ ਨੌਜਵਾਨ ਲੜਕੀ ਦੀ ਮੌਤ ਦੀ ਖਬਰ ਸੁਣਕੇ ਪੂਰੇ ਪਿੰਡ ਦੇ ਵਿੱਚ ਸੋਗ ਦੀ ਲਹਿਰ ਹੈ। ਪ੍ਰਾਪਤ ਜਾਣਕਾਰੀ ਦੇ ਅਨੁਸਾਰ ਕਪੂਰਥਲੇ ਦੇ ਪਿੰਡ ਸੈਦੋਵਾਲ ਦੀ ਜਿਸ ਲੜਕੀ ਹਰਮਨਦੀਪ ਕੌਰ ਦੀ ਮੌਤ ਹੋਈ ਹੈ। ਉਹ ਅਜੇ ਤਿੰਨ ਸਾਲ ਪਹਿਲਾਂ ਹੀ ਵਿਦਿਆਰਥੀ ਵੀਜੇ ਉੱਤੇ ਕੈਨੇਡਾ ਦੇ ਕੋਨੋਲਾ ਸ਼ਹਿਰ ਦੇ ਵਿੱਚ ਗਈ ਸੀ।
ਇਸ ਲੜਕੀ ਨੂੰ ਪੜ੍ਹਾਈ ਖ਼ਤਮ ਕਰਨ ਤੋਂ ਬਾਅਦ ਇੱਕ ਕੰਪਨੀ ਵਿੱਚ ਸਕਿਓਰਿਟੀ ਗਾਰਡ ਦੀ ਨੌਕਰੀ ਮਿਲ ਗਈ ਸੀ। ਦੱਸਿਆ ਜਾ ਰਿਹਾ ਹੈ ਕਿ ਕੁੱਝ ਮਹੀਨੇ ਪਹਿਲਾਂ ਉਸ ਨੂੰ ਕੈਨੇਡਾ ਦੀ ਪੀਆਰ ਵੀ ਮਿਲ ਗਈ ਸੀ। ਹਰਮਨਦੀਪ ਕੌਰ ਦੇ ਪਿਤਾ ਪਲਜੀਤ ਸਿੰਘ ਅਤੇ ਮਾਂ ਨੇ ਚਾਰ ਮਾਰਚ ਨੂੰ ਕੈਨੇਡਾ ਜਾਣਾ ਸੀ ਲੇਕਿਨ ਬੀਤੇ ਦਿਨੀਂ ਫੋਨ ਆਇਆ ਕਿ ਕਿਸੇ ਸਿਰਫਿਰੇ ਅੰਗ੍ਰੇਜ ਨੇ ਪਿੱਛੇ ਤੋਂ ਹਰਮਨਦੀਪ ਕੌਰ ਦੇ ਸਿਰ ਉੱਤੇ ਰਾਡ ਦੇ ਨਾਲ ਹਮਲਾ ਕਰ ਦਿੱਤਾ ਹੈ ਅਤੇ ਉਹ ਗੰਭੀਰ ਰੂਪ ਵਿਚ ਜਖ਼ਮੀ ਹੋ ਗਈ ਹੈ। ਉਸ ਨੂੰ ਕੋਨੋਲਾ ਦੇ ਪ੍ਰਾਈਵੇਟ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਲੇਕਿਨ ਇੱਕ ਦਿਨ ਬਾਅਦ ਉਸ ਦੀ ਮੌਤ ਹੋ ਗਈ । ਜਿਵੇਂ ਹੀ ਇਸ ਗੱਲ ਦੀ ਜਾਣਕਾਰੀ ਉਸ ਦੇ ਮਾਤਾ ਪਿਤਾ ਨੂੰ ਮਿਲੀ ਤਾਂ ਉਹ ਤੁਰੰਤ ਹੀ ਕੈਨੇਡਾ ਨੂੰ ਰਵਾਨਾ ਹੋ ਗਏ।