ਪੰਜਾਬ ਵਿਚ ਆਏ ਦਿਨ ਹੀ ਅਨੇਕਾਂ ਚੋਰੀ ਅਤੇ ਲੁੱਟ ਦੀਆਂ ਵਾਰਦਾਤਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ। ਪੁਲਿਸ ਪ੍ਰਸ਼ਾਸਨ ਵਲੋਂ ਸਖ਼ਤ ਸੁਰੱਖਿਆ ਪ੍ਰਬੰਧਾਂ ਦੇ ਬਾਵਜੂਦ ਵੀ ਚਤੁਰ ਲੋਕ ਸ਼ਰੇਆਮ ਹੀ ਵਾਰਦਾਤਾਂ ਨੂੰ ਅੰਜ਼ਾਮ ਦੇ ਕੇ ਨਿਕਲ ਜਾਂਦੇ ਹਨ। ਦਿਹਾੜੀਦਾਰ ਲੋਕ ਅਤੇ ਰੋਜਾਨਾ ਕਮਾ ਕੇ ਖਾਣ ਵਾਲਿਆਂ ਨੂੰ ਇਨ੍ਹਾਂ ਗਲਤ ਅਨਸਰਾਂ ਦੀ ਮਾਰ ਝੱਲਣੀ ਪੈ ਰਹੀ ਹੈ। ਅਜਿਹਾ ਹੀ ਵੱਡੀ ਚੋਰੀ ਹੋਣ ਦਾ ਅੱਜ ਇਕ ਹੋਰ ਮਾਮਲਾ ਸਾਹਮਣੇ ਆਇਆ ਹੈ। ਜਿਥੇ ਚੋਰਾਂ ਵਲੋਂ ਇਕ ਬੈਟਰੀਆਂ ਦੀ ਦੁਕਾਨ ਨੂੰ ਆਪਣਾ ਨਿਸ਼ਾਨਾ ਬਣਾਇਆ ਗਿਆ ਹੈ।
ਇਹ ਖ਼ਬਰ ਪੰਜਾਬ ਦੇ ਜਲੰਧਰ ਨੇੜੇ ਗੁਰਾਇਆਂ ਤੋਂ ਹੈ। ਗੁਰਾਇਆ ਕਸਬੇ ਦੇ ਵਿੱਚ ਨੈਸ਼ਨਲ ਹਾਈਵੇ ਦੇ ਉੱਤੇ ਭਾਜਪਾ ਨੇਤਾ ਕਮਲਜੀਤ ਬਾਵਾ ਦੀ ਦੁਕਾਨ ਬਾਵਾ ਬੈਟਰੀ ਵਰਕਰਸ ਦੇ ਉੱਤੇ ਅੱਜ ਸਵੇਰੇ – ਸਵੇਰੇ ਇੱਕ ਗੱਡੀ ਵਿੱਚ ਆਏ ਦੋ ਚੋਰਾਂ ਦੇ ਵੱਲੋਂ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ। ਇਸ ਸੰਬੰਧ ਵਿਚ ਜਾਣਕਾਰੀ ਦਿੰਦਿਆਂ ਹੋਇਆਂ ਕਮਲਜੀਤ ਬਾਵਾ ਨੇ ਦੱਸਿਆ ਹੈ ਕਿ ਉਨ੍ਹਾਂ ਨੂੰ ਸਵੇਰੇ ਉਨ੍ਹਾਂ ਦੇ ਗੁਆਂਡੀਆਂ ਨੇ ਫੋਨ ਕਰ ਕੇ ਦੱਸਿਆ ਹੈ ਕਿ ਉਨ੍ਹਾਂ ਦੀ ਦੁਕਾਨ ਦੇ ਸ਼ਟਰ ਤੋੜਿਆ ਹੋਇਆ ਹੈ ਜਿਸ ਤੋਂ ਬਾਅਦ ਉਹ ਮੌਕੇ ਉੱਤੇ ਆ ਗਏ।
ਆਉਂਦਿਆਂ ਹੀ ਉਨ੍ਹਾਂ ਨੇ ਆਪਣੀ ਦੁਕਾਨ ਦੇ ਵਿੱਚ ਲੱਗੇ ਸੀ. ਸੀ. ਟੀ. ਵੀ. CCTV ਕੈਮਰਿਆਂ ਨੂੰ ਚੈਕ ਕਰਿਆ ਤਾਂ ਵੇਖਿਆ ਗਿਆ ਸਵੇਰੇ ਸਵੇਰੇ 2 ਤੋਂ 3 ਵਜੇ ਦੇ ਕਰੀਬ ਇਕ ਮਹਿੰਦਰਾ ਪਿਕਅਪ ਗੱਡੀ ਦੇ ਵਿੱਚ 2 ਅਣਪਛਾਤੇ ਵਿਅਕਤੀ ਆਏ ਜਿਨ੍ਹਾਂ ਵਲੋਂ ਕਟਰ ਦੇ ਨਾਲ ਕੱਟ ਕੇ ਦੁਕਾਨ ਦਾ ਸ਼ਟਰ ਤੋੜਿਆ ਗਿਆ ਅਤੇ ਦੁਕਾਨ ਦੇ ਅੰਦਰ ਦਾਖਲ ਹੋਕੇ 18 ਤੋਂ 20 ਦੇ ਕਰੀਬ ਨਵੀਂਆਂ ਅਤੇ ਪੁਰਾਣੀਆਂ ਬੈਟਰੀਆਂ ਦੇ ਨਾਲ ਗੱਲੇ ਦੇ ਵਿੱਚ ਪਏ ਨਗਦ ਰੁਪਏ ਚੋਰੀ ਕਰ ਕੇ ਲੈ ਗਏ।
ਇਸ ਚੋਰੀ ਦੀ ਵਾਰਦਾਤ ਦੇ ਨਾਲ ਉਨ੍ਹਾਂ ਦਾ ਲੱਖਾਂ ਰੁਪਏ ਦਾ ਨੁਕਸਾਨ ਹੋਇਆ ਹੈ। ਇਸ ਸੰਬੰਧ ਵਿਚ ਉਨ੍ਹਾਂ ਗੁਰਾਇਆ ਦੀ ਪੁਲਿਸ ਨੂੰ ਸ਼ਿਕਾਇਤ ਦੇ ਦਿੱਤੀ ਹੈ। ਇਸ ਮਾਮਲੇ ਤੇ ਮੌਕੇ ਉੱਤੇ ਪਹੁੰਚੇ ਸਭ ਇੰਸਪੇਕਟਰ ਨਿਰਮਲ ਸਿੰਘ ਨੇ ਕਿਹਾ ਹੈ ਕਿ ਪੁਲਿਸ ਨੇ ਸ਼ਿਕਾਇਤ ਨੂੰ ਦਰਜ ਕਰ ਲਿਆ ਹੈ ਅਤੇ ਉਨ੍ਹਾਂ ਜਾਂਚ ਪੜਤਾਲ ਕੀਤੀ ਜਾ ਰਹੀ ਹੈ। ਜਿਸ ਤੋਂ ਬਾਅਦ ਬਣਦੀ ਕਾਰਵਾਈ ਕੀਤੀ ਜਾਵੇਗੀ।