ਗੁਆਂਢ ਵਿਚ ਰਹਿੰਦੀ ਵਿਆਹੀ ਹੋਈ ਮਹਿਲਾ ਨੇ ਕੀਤਾ ਬਲੈਕਮੇਲ, ਪ੍ਰੇਸ਼ਾਨ ਹੋਏ ਨੌਜਵਾਨ ਨੇ ਚੱਕ ਲਿਆ ਗਲਤ ਕਦਮ

Punjab

ਇਹ ਖ਼ਬਰ ਪੰਜਾਬ ਦੇ ਜਿਲ੍ਹਾ ਫਰੀਦਕੋਟ ਅਧੀਨ ਪੈਂਦੇ ਪਿੰਡ ਤੋਂ ਹੈ। ਜਿੱਥੇ ਵਿਆਹੀ ਹੋਈ ਮਹਿਲਾ ਵਲੋਂ ਆਪਣੇ ਹੀ ਪਿੰਡ ਦੇ ਕੁਆਰੇ ਨੌਜਵਾਨ ਦੇ ਨਾਲ ਨਾਜਾਇਜ ਸੰਬੰਧਾਂ ਨੂੰ ਬਣਾ ਕੇ ਉਸ ਤੋਂ ਖਰਚਾ ਮੰਗ ਕੇ ਪ੍ਰੇਸ਼ਾਨ ਕਰ ਕਰ ਕੇ ਆਤਮਹੱਤਿਆ ਦੇ ਲਈ ਮਜਬੂਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਮਾਮਲੇ ਦੇ ਵਿੱਚ ਪੁਲਿਸ ਨੇ ਮੁਕੱਦਮਾ ਦਰਜ ਕਰ ਕੇ ਅੱਗੇ ਦੀ ਕਾਰਵਾਈ ਨੂੰ ਸ਼ੁਰੂ ਕਰ ਦਿੱਤਾ ਹੈ। ਅੱਗੇ ਪੜ੍ਹੋ..

ਮ੍ਰਿਤਕ ਨੌਜਵਾਨ ਦੇ ਭਰਾ ਚਾਨਣ ਸਿੰਘ ਪੁੱਤ ਬਲਵੰਤ ਸਿੰਘ ਵਾਸੀ ਪਿੰਡ ਅਰਾਈਆਂਵਾਲਾ ਕਲਾਂ ਨੇ ਸਹਾਇਕ ਥਾਣੇਦਾਰ ਚਮਕੌਰ ਸਿੰਘ ਨੂੰ ਆਪਣਾ ਬਿਆਨ ਦਰਜ ਕਰਵਾਇਆ ਹੈ ਕਿ ਉਹ 6 ਭੈਣ ਭਰਾ ਹਨ। ਜਿਨ੍ਹਾਂ ਦੇ ਵਿਚੋਂ ਉਹ ਸਭ ਤੋਂ ਵੱਡਾ ਹੈ। ਸ਼ਿਕਾਇਤਕਰਤਾ ਨੇ ਦੱਸਿਆ ਕਿ ਉਸ ਦਾ ਭਰਾ ਲਖਵਿੰਦਰ ਸਿੰਘ ਅਜੇ ਕੁਆਰਾ ਸੀ ਅਤੇ ਮਿਹਨਤ ਮਜਦੂਰੀ ਦਾ ਕੰਮ ਕਰਦਾ ਸੀ। ਉਸਦੇ ਗੁਆਂਢ ਦੇ ਵਿੱਚ ਰਹਿੰਦੀ ਚਰਣਜੀਤ ਕੌਰ ਦੇ ਨਾਲ ਨਾਜਾਇਜ ਸੰਬੰਧ ਬਣ ਗਏ।

ਇਸ ਮਾਮਲੇ ਤੇ ਸ਼ਿਕਾਇਤਕਰਤਾ ਦੇ ਆਰੋਪਾਂ ਦੇ ਅਨੁਸਾਰ ਉਕਤ ਮਹਿਲਾ ਉਸ ਦੇ ਭਰਾ ਤੋਂ ਆਪਣੇ ਲਈ ਖਰਚਾ ਲੈਂਦੀ ਰਹਿੰਦੀ ਸੀ ਅਤੇ ਉਸ ਦਾ ਭਰਾ ਮਜਬੂਰੀ ਵਿੱਚ ਉਸ ਨੂੰ ਖਰਚਾ ਦਿੰਦਾ ਸੀ। ਬੀਤੀ 7 ਫਰਵਰੀ ਨੂੰ ਉਸ ਦੇ ਭਰਾ ਨੇ ਦੱਸਿਆ ਸੀ ਕਿ ਚਰਣਜੀਤ ਕੌਰ ਉਸ ਤੋਂ ਹੁਣ 50, 000 ਰੁਪਏ ਦੀ ਹੋਰ ਮੰਗ ਕਰ ਰਹੀ ਹੈ ਅਤੇ ਉਹ ਇਹ ਧਮਕੀ ਵੀ ਦੇ ਰਹੀ ਹੈ ਕਿ ਜੇਕਰ ਉਸ ਨੂੰ ਪੈਸੇ ਨਾ ਦਿੱਤੇ ਗਏ ਤਾਂ ਉਹ ਉਸ ਨੂੰ ਝੂਠੇ ਕੇਸ ਵਿੱਚ ਫਸਾ ਦੇਵੇਗੀ।

ਜਦੋਂ ਉਸ ਦੇ ਭਰਾ ਲਖਵਿੰਦਰ ਸਿੰਘ ਨੇ ਉਸ ਨੂੰ ਪੈਸੇ ਦੇਣ ਤੋਂ ਇਨਕਾਰ ਕਰ ਦਿੱਤਾ ਤਾਂ ਚਰਣਜੀਤ ਕੌਰ ਨੇ ਉਸ ਨੂੰ ਇਹ ਕਿਹਾ ਕਿ ਜੇਕਰ ਉਸ ਦੇ ਕੋਲ ਪੈਸੇ ਨਹੀਂ ਹਨ ਤਾਂ ਮਰ ਜਾਵੇ। ਇਸ ਉੱਤੇ ਉਸਦੇ ਭਰਾ ਲਖਵਿੰਦਰ ਸਿੰਘ ਨੇ ਚਰਣਜੀਤ ਕੌਰ ਤੋਂ ਤੰਗ ਪ੍ਰੇਸ਼ਾਨ ਹੋ ਕੇ ਕੋਈ ਜਹਰੀਲੀ ਦਵਾਈ ਨੂੰ ਪੀ ਲਿਆ ਅਤੇ ਆਤਮਹੱਤਿਆ ਕਰ ਲਈ। ਇਸ ਘਟਨਾ ਉੱਤੇ ਥਾਣਾ ਸਦਰ ਦੇ ਵਿੱਚ ਪਿੰਡ ਅਰਾਈਆਂਵਾਲਾ ਕਲਾਂ ਵਾਸੀ ਚਰਣਜੀਤ ਕੌਰ ਦੇ ਖਿਲਾਫ ਮੁਕੱਦਮੇ ਨੂੰ ਦਰਜ ਕਰ ਲਿਆ ਗਿਆ ਹੈ ਜਦੋਂ ਕਿ ਅਜੇ ਤੱਕ ਦੋਸ਼ੀ ਮਹਿਲਾ ਦੀ ਗ੍ਰਿਫਤਾਰੀ ਨਹੀਂ ਹੋਈ ਹੈ।

Leave a Reply

Your email address will not be published. Required fields are marked *