ਇਹ ਖ਼ਬਰ ਪੰਜਾਬ ਰਾਜ ਦੇ ਸ਼ਹਿਰ ਫਗਵਾੜਾ ਤੋਂ ਸਾਹਮਣੇ ਆਈ ਹੈ। ਇਥੇ ਓਂਕਾਰ ਨਗਰ ਦੇ ਵਿੱਚ ਰਹਿਣ ਵਾਲੇ ਤਿੰਨ ਬੱਚੇ ਬੁੱਧਵਾਰ ਦੀ ਸਵੇਰੇ ਸਕੂਲ ਨੂੰ ਪੜ੍ਹਨ ਲਈ ਗਏ ਪ੍ਰੰਤੂ ਘਰ ਵਾਪਸ ਨਹੀਂ ਪਰਤੇ। ਇਹ ਸਾਰੇ ਬੱਚੇ ਸਰਕਾਰੀ ਸਕੂਲ ਦੇ ਵਿੱਚ ਛੇਵੀਂ ਕਲਾਸ ਵਿੱਚ ਪੜ੍ਹਦੇ ਹਨ। ਇਸ ਕਾਰਨ ਬੱਚੀਆਂ ਦੇ ਪਰਿਵਾਰ ਵਾਲੇ ਬੇਹੱਦ ਪ੍ਰੇਸ਼ਾਨ ਹਨ। ਇਸ ਮਾਮਲੇ ਵਿੱਚ ਪੁਲਿਸ ਅਤੇ ਸਕੂਲ ਪ੍ਰਬੰਧਕ ਆਪਣੇ ਪੱਧਰ ਉੱਤੇ ਕਾਰਵਾਈ ਕਰ ਰਹੇ ਹਨ। ਇਨ੍ਹਾਂ ਬੱਚਿਆਂ ਦੇ ਪਰਿਵਾਰਕ ਮੈਂਬਰਾਂ ਨੇ ਪ੍ਰਸ਼ਾਸਨ ਨੂੰ ਮਦਦ ਦੀ ਗੁਹਾਰ ਲਗਾਈ ਹੈ।
ਇਸ ਖਬਰ ਨਾਲ ਸਬੰਧਤ ਵੀਡੀਓ ਪੋਸਟ ਦੇ ਹੇਠਾਂ ਜਾ ਕੇ ਦੇਖੋ
ਲਾਪਤਾ ਹੋਏ ਇਕ ਬੱਚੇ ਦੇ ਪਿਤਾ ਵਲੋਂ ਦਿੱਤੀ ਗਈ ਇਹ ਜਾਣਕਾਰੀ
ਇਸ ਮਾਮਲੇ ਦੇ ਉਤੇ ਸਿਪਾਹੀ ਰਾਏ ਵਾਸੀ ਯੂਪੀ ਹੁਣ ਵਾਸੀ ਗਲੀ ਨੰਬਰ 9 ਓਂਕਾਰ ਨਗਰ ਨੇ ਦੱਸਿਆ ਹੈ ਕਿ ਉਨ੍ਹਾਂ ਦੇ ਪੁੱਤਰ ਵਿਸ਼ਾਲ ਸਹਿਤ ਮਹੱਲੇ ਦਾ ਹੈਪੀ ਅਤੇ ਲਵ ਛੇਵੀਂ ਜਮਾਤ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਖੋਥੜਾ ਦੇ ਵਿੱਚ ਪੜ੍ਹਦੇ ਹਨ। ਬੁੱਧਵਾਰ ਦੀ ਸਵੇਰੇ ਉਹ ਰੁਟੀਨ ਦੀ ਤਰ੍ਹਾਂ ਹੀ ਸਵੇਰੇ ਅੱਠ ਵਜੇ ਘਰ ਤੋਂ ਸਕੂਲ ਦੇ ਲਈ ਗਏ ਪਰ ਸ਼ਾਮ ਨੂੰ ਵਾਪਸ ਘਰ ਨਹੀਂ ਪਰਤੇ। ਕਾਫ਼ੀ ਭਾਲ ਕਰਨ ਤੇ ਵੀ ਉਨ੍ਹਾਂ ਦਾ ਕੁਝ ਵੀ ਪਤਾ ਨਹੀਂ ਚੱਲ ਸਕਿਆ। ਇਸ ਤੋਂ ਬਾਅਦ ਪੁਲਿਸ ਅਤੇ ਸਕੂਲ ਪ੍ਰਸ਼ਾਸਨ ਨੂੰ ਇਸ ਦੇ ਬਾਰੇ ਵਿਚ ਸੂਚਨਾ ਦਿੱਤੀ ਗਈ।
ਸਕੂਲ ਦੇ ਸੀ ਸੀ ਟੀ ਵੀ CCTV ਕੈਮਰਿਆਂ ਤੋਂ ਮਿਲੀ ਇਹ ਜਾਣਕਾਰੀ
ਇਸ ਘਟਨਾ ਦੇ ਬਾਰੇ ਵੀਰਵਾਰ ਨੂੰ ਸਵੇਰੇ ਸਕੂਲ ਆਉਣ ਉੱਤੇ ਅਧਿਆਪਕ ਐਸ ਚੋਪੜਾ ਵਲੋਂ ਜਦੋਂ ਸੀਸੀਟੀਵੀ CCTV ਕੈਮਰਿਆਂ ਨੂੰ ਚੈੱਕ ਕੀਤਾ ਗਿਆ ਤਾਂ ਇਹ ਪਤਾ ਚੱਲਿਆ ਹੈ ਕਿ ਉਹ ਤਿੰਨੇ ਸਵੇਰੇ ਅੱਠ ਵਜੇ ਸਕੂਲ ਵਿਚ ਆਏ ਤਾਂ ਸਨ ਪਰ ਪੰਜ ਮਿੰਟ ਬਾਅਦ ਹੀ ਸਾਥੀਆਂ ਨਾਲ ਹੱਥ ਮਿਲਾ ਕੇ ਸਕੂਲ ਤੋਂ ਵਾਪਸ ਘਰ ਦੀ ਤਰਫ ਨੂੰ ਹੀ ਪਰਤ ਗਏ। ਐੱਸ ਆਈ SI ਗੁਰਮੀਤ ਸਿੰਘ ਨੇ ਦੱਸਿਆ ਹੈ ਕਿ ਆਸਪਾਸ ਲੱਗੇ ਹੋਏ ਸੀਸੀਟੀਵੀ CCTV ਕੈਮਰਿਆਂ ਦੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਅਤੇ ਗੁਮ ਹੋਏ ਇਨ੍ਹਾਂ ਬੱਚਿਆਂ ਦੀ ਅੰਤਮ ਲੁਕੇਸ਼ਨ ਅਰਬਨ ਅਸਟੇਟ ਦੇ ਨਜ਼ਦੀਕ ਦੀ ਆ ਰਹੀ ਹੈ ਅਤੇ ਪੁਲਿਸ ਪਰਿਵਾਰਕ ਮੈਂਬਰਾਂ ਵਲੋਂ ਕੀਤੀ ਗਈ ਸ਼ਿਕਾਇਤ ਦੇ ਆਧਾਰ ਉੱਤੇ ਕਾਰਵਾਈ ਕਰ ਰਹੀ ਹੈ।
ਦੇਖੋ ਸਬੰਧਤ ਵੀਡੀਓ