ਪ੍ਰਾਈਵੇਟ ਹਸਪਤਾਲ ਦੀ ਸਟਾਫ ਨਰਸ ਦੀ ਸ਼ੱਕੀ ਹਾਲਤ ਵਿਚ ਮੌਤ, ਮਾਂ ਨੇ ਪ੍ਰਬੰਧਕਾਂ ਤੇ ਲਾਏ ਇਹ ਇਲਜ਼ਾਮ, ਪੜ੍ਹੋ ਪੂਰੀ ਖ਼ਬਰ

Punjab

ਪੰਜਾਬ ਵਿਚ ਜਿਲ੍ਹਾ ਜਲੰਧਰ ਦੇ ਸਥਾਨਕ ਕਪੂਰਥਲਾ ਚੌਕ ਦੇ ਕੋਲ ਸਥਿਤ ਪ੍ਰਾਈਵੇਟ ਹਸਪਤਾਲ ਦੀ ਸਟਾਫ ਨਰਸ ਨੇ ਸ਼ੱਕੀ ਹਾਲਾਤ ਵਿੱਚ ਫਾਹਾ ਲੈ ਕੇ ਆਤਮਹੱਤਿਆ ਕਰ ਲਈ ਹੈ। ਮ੍ਰਿਤਕਾ ਦੀ ਪਹਿਚਾਣ ਪ੍ਰਿਆ ਉਮਰ 22 ਸਾਲ ਪੁੱਤਰੀ ਸੁਰਿੰਦਰ ਪਾਲ ਵਾਸੀ ਪਿੰਡ ਅੰਬੀਆਂ ਤੋਫਾ ਕਰਤਾਰਪੁਰ ਦੇ ਰੂਪ ਵਿੱਚ ਹੋਈ ਹੈ। ਮ੍ਰਿਤਕਾ ਦੀ ਮਾਂ ਨੇ ਦੱਸਿਆ ਕਿ ਉਸ ਦੀ ਵੱਡੀ ਧੀ ਮਨੀਸ਼ਾ ਅਤੇ ਪ੍ਰਿਆ ਨੇ ਡੇਢ ਮਹੀਨੇ ਪਹਿਲਾਂ ਹੀ ਹਸਪਤਾਲ ਵਿੱਚ ਸਟਾਫ ਨਰਸ ਦੀ ਨੌਕਰੀ ਸ਼ੁਰੂ ਕੀਤੀ ਸੀ। ਮਨੀਸ਼ਾ ਦੇ ਜੀਐਨਐਮ ਦੇ ਪੇਪਰ ਸਨ ਤਾਂ ਉਸਨੇ ਕੁੱਝ ਦਿਨਾਂ ਪਹਿਲਾਂ ਹੀ ਕੰਮ ਛੱਡ ਦਿੱਤਾ।

ਸ਼ਨੀਵਾਰ ਸ਼ਾਮ ਕਰੀਬ ਚਾਰ ਵਜੇ ਉਨ੍ਹਾਂ ਦੀ ਧੀ ਨਾਲ ਗੱਲ ਹੋਈ ਸੀ। ਉਸਨੇ ਕਿਹਾ ਕਿ ਉਹ ਲੇਟ ਹੋ ਗਈ ਹੈ ਕੱਲ ਸਵੇਰੇ ਆਵੇਗ। ਸ਼ਨੀਵਾਰ ਨੂੰ ਪ੍ਰਿਆ ਦਾ ਬਰਥਡੇ ਸੀ। ਉਸਨੇ ਛੁੱਟੀ ਲਈ ਬੇਨਤੀ ਪੱਤਰ ਦਿੱਤਾ ਸੀ ਲੇਕਿਨ ਹਸਪਤਾਲ ਨੇ ਸ਼ਿਫਟ ਖਤਮ ਹੋਣ ਦੇ ਬਾਅਦ ਉਸਨੂੰ ਆਉਣ ਨਹੀਂ ਦਿੱਤਾ। ਮਾਂ ਪਰਮਜੀਤ ਕੌਰ ਨੇ ਹਸਪਤਾਲ ਪ੍ਰਬੰਧਕਾਂ ਅਤੇ ਪੁਲਿਸ ਉੱਤੇ ਇਲਜ਼ਾਮ ਲਗਾਉਂਦੇ ਹੋਏ ਕਿਹਾ ਕਿ ਉਨ੍ਹਾਂ ਦੀ ਧੀ ਨੇ ਫਾਹਾ ਲਾਇਆ, ਉਨ੍ਹਾਂ ਨੂੰ ਮੌਕਾ ਦਿਖਾਏ ਬਿਨਾਂ ਡੈਡਬਾਡੀ ਉਤਾਰ ਕੇ ਪੋਸਟਮਾਰਟਮ ਲਈ ਭੇਜ ਦਿੱਤੀ ਅਤੇ ਹਸਪਤਾਲ ਦੇ ਡਾਕਟਰ ਨੇ ਚੈਕ ਕਰ ਕੇ ਉਸਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ।

ਇਸ ਮਾਮਲੇ ਤੇ ਹਸਪਤਾਲ ਦੇ ਡਾਕਟਰ ਨੇ ਦੱਸਿਆ ਕਿ ਪ੍ਰਿਆ ਨੂੰ ਹਸਪਤਾਲ ਵਿੱਚ ਕਿਸੇ ਪ੍ਰਕਾਰ ਦੀ ਪ੍ਰੇਸ਼ਾਨੀ ਨਹੀਂ ਸੀ। ਉਥੇ ਹੀ ਉਸਦੀ ਰੂਮ ਮੇਟ ਰਾਜਿੰਦਰ ਕੌਰ ਵਾਸੀ ਫਤਹਿਗੜ੍ਹ ਸਾਹਿਬ ਅਤੇ ਸੀਮਾ ਜੋ ਪਿਛਲੇ ਦੋ ਸਾਲਾਂ ਤੋਂ ਹਸਪਤਾਲ ਵਿੱਚ ਸਟਾਫ ਨਰਸ ਹਨ ਨੇ ਦੱਸਿਆ ਕਿ ਪ੍ਰਿਆ ਨੇ ਕਦੇ ਕਿਸੇ ਪ੍ਰੇਸ਼ਾਨੀ ਦਾ ਜਿਕਰ ਨਹੀਂ ਕੀਤਾ। ਉਥੇ ਹੀ ਇੱਕ ਹੋਰ ਰੂਮਮੇਟ ਪ੍ਰਭਜੋਤ ਕੌਰ ਤਿੰਨ ਦਿਨ ਤੋਂ ਛੁੱਟੀ ਉੱਤੇ ਹੈ।

ਪ੍ਰਿਆ ਦੇ ਚਚੇਰੇ ਭਰਾ ਲਖਬੀਰ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਡਾਕਟਰ ਅਤੇ ਪੁਲਿਸ ਨੇ ਗੱਲਾਂ ਅਤੇ ਬਿਆਨਾਂ ਵਿੱਚ ਉਲਝਾਈ ਰੱਖਿਆ ਅਤੇ ਧੀ ਦੀ ਲਾਸ਼ ਤੱਕ ਦੇਖਣ ਨਹੀਂ ਦਿੱਤੀ। ਇਸ ਸੰਬੰਧ ਵਿੱਚ ਥਾਣਾ ਦੋ ਦੇ ਇੰਨਚਾਰਜ ਬਲਜਿੰਦਰ ਸਿੰਘ ਨੇ ਦੱਸਿਆ ਕਿ ਲਾਸ਼ ਦੇ ਕੋਲੋਂ ਕੋਈ ਸੁਸਾਇਡ ਨੋਟ ਬਰਾਮਦ ਨਹੀਂ ਹੋਇਆ ਹੈ। ਪ੍ਰਿਆ ਦਾ ਫੋਨ ਕਬਜ਼ੇ ਵਿੱਚ ਲੈ ਲਿਆ ਹੈ ਅਤੇ ਕਾਲ ਡਿਟੇਲ ਚੈੱਕ ਕੀਤੀ ਜਾ ਰਹੀ ਹੈ। ਫਿਲਹਾਲ ਮੌਤ ਦੇ ਕਾਰਨਾਂ ਦਾ ਪਤਾ ਨਹੀਂ ਚੱਲ ਪਾਇਆ ਹੈ। ਲਾਸ਼ ਨੂੰ ਕਬਜੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ।

Leave a Reply

Your email address will not be published. Required fields are marked *