ਦਰਦਨਾਕ ਸੜਕ ਹਾਦਸਾ ਪਸ਼ੂਆਂ ਦੀ ਟੱਕਰ ਤੋਂ ਬਾਅਦ, ਨੌਜਵਾਨ ਨਾਲ ਵਾਪਰ ਗਿਆ ਭਾਣਾ, ਕੇਸ ਦਰਜ

Punjab

ਇਹ ਖ਼ਬਰ ਪੰਜਾਬ ਦੇ ਫਾਜ਼ਿਲਕਾ ਤੋਂ ਹੈ। ਫਾਜਿਲਕਾ ਅਬੋਹਰ ਰੋਡ ਉੱਤੇ ਸਥਿਤ ਪਿੰਡ ਰਾਮਪੁਰੇ ਦੇ ਨਜਦੀਕ ਬਜਰੀ ਨਾਲ ਭਰੇ ਟਰਾਲੇ ਦੇ ਹੇਠਾਂ ਆਉਣ ਦੇ ਕਾਰਨ ਇੱਕ ਮੋਟਰ ਸਾਈਕਲ ਚਾਲਕ ਨੌਜਵਾਨ ਦੀ ਮੌਤ ਹੋ ਗਈ। ਇਸ ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਟਰਾਲਾ ਡਰਾਈਵਰ ਆਪਣਾ ਟਰਾਲਾ ਮੌਕੇ ਤੇ ਛੱਡਕੇ ਫਰਾਰ ਹੋ ਗਿਆ। ਜਿਸ ਤੋਂ ਬਾਅਦ ਘਟਨਾ ਸਥਲ ਉੱਤੇ ਵੱਡੀ ਗਿਣਤੀ ਵਿੱਚ ਲੋਕ ਇਕੱਠੇ ਹੋ ਗਏ ਜਿਨ੍ਹਾਂ ਨੇ ਇਸ ਮਾਮਲੇ ਦੀ ਸੂਚਨਾ ਪੁਲਿਸ ਨੂੰ ਦਿੱਤੀ। ਸੂਚਨਾ ਮਿਲਦੇ ਪਹੁੰਚੀ ਪੁਲਿਸ ਨੇ ਮ੍ਰਿਤਕ ਦੀ ਲਾਸ਼ ਨੂੰ ਫਾਜਿਲਕਾ ਦੇ ਸਿਵਲ ਹਸਪਤਾਲ ਵਿੱਚ ਰਖਵਾ ਦਿੱਤਾ। ਮੌਕੇ ਉੱਤੇ ਮੌਜੂਦ ਪਿੰਡ ਰਾਮਪੁਰੇ ਦੇ ਸਾਬਕਾ ਸਰਪੰਚ ਗਗਨਦੀਪ ਸਿੰਘ ਨੇ ਦੱਸਿਆ ਕਿ ਇੱਕ ਮੋਟਰ ਸਾਈਕਲ ਸਵਾਰ ਅਬੋਹਰ ਤੋਂ ਫਾਜਿਲਕਾ ਆ ਰਿਹਾ ਸੀ।

ਵੀਡੀਓ ਰਿਪੋਰਟ ਦੇਖਣ ਲਈ ਪੋਸਟ ਦੇ ਹੇਠਾਂ ਜਾਓ

ਜਿਵੇਂ ਹੀ ਉਹ ਪਿੰਡ ਰਾਮਪੁਰੇ ਦੇ ਪੁੱਲ ਦੇ ਨਜਦੀਕ ਪਹੁੰਚਿਆ ਤਾਂ ਇਸ ਦੌਰਾਨ ਦੋ ਚੌਰਾਹੇ ਆਪਣੀਆਂ ਗਾਵਾਂ ਲੈ ਕੇ ਜਾ ਰਹੇ ਸੀ। ਜਿਨ੍ਹਾਂ ਦਾ ਆਪਣੀ ਗਊਆਂ ਉੱਤੇ ਕੰਟਰੋਲ ਨਹੀਂ ਸੀ। ਇਸ ਦੌਰਾਨ ਮੋਟਰਸਾਈਕਲ ਇੱਕ ਗਾਂ ਦੇ ਨਾਲ ਟਕਰਾ ਕੇ ਸੰਤੁਲਨ ਖੋ ਕੇ ਸੜਕ ਉੱਤੇ ਡਿੱਗ ਪਿਆ ਅਤੇ ਫਾਜਿਲਕਾ ਦੇ ਵਲੋਂ ਆ ਰਹੇ ਇੱਕ ਬਜਰੀ ਦੇ ਭਰੇ ਟਰਾਲੇ ਨੇ ਉਸ ਨੂੰ ਕੁਚਲ ਦਿੱਤਾ। ਟਰਾਲਾ ਡਰਾਈਵਰ ਬਾਇਕ ਸਵਾਰ ਨੂੰ ਘੜੀਸਦੇ ਹੋਏ ਲੱਗਭੱਗ 50 ਮੀਟਰ ਦੂਰ ਲੈ ਗਿਆ ਜਿਸਦੀ ਘਟਨਾ ਵਾਲੀ ਥਾਂ ਉੱਤੇ ਹੀ ਮੌਤ ਹੋ ਗਈ। ਸਰਪੰਚ ਦਾ ਕਹਿਣਾ ਹੈ ਕਿ ਹਾਦਸੇ ਵਿੱਚ ਟਰਾਲਾ ਡਰਾਈਵਰ ਦਾ ਕੋਈ ਕਸੂਰ ਨਹੀਂ ਹੈ। ਕਿਉਂਕਿ ਹਾਦਸਾ ਇੱਕ ਗਾਂ ਦੇ ਟੱਕਰ ਮਾਰਨ ਦੇ ਕਾਰਨ ਹੋਇਆ ਹੈ। ਜਦੋਂ ਕਿ ਟਰਾਲਾ ਡਰਾਈਵਰ ਨੇ ਬਾਇਕ ਸਵਾਰ ਨੂੰ ਬਚਾਉਣ ਦੀ ਪੂਰੀ ਕੋਸ਼ਿਸ਼ ਕੀਤੀ ਸੀ।

ਇਸ ਮਾਮਲੇ ਤੇ ਭੁਪਿੰਦਰ ਸਿੰਘ ਨੇ ਦੱਸਿਆ ਹੈ ਕਿ ਉਸਦਾ ਭਰਾ ਮ੍ਰਿਤਕ ਰਮਨਦੀਪ ਸਿੰਘ ਫਾਇਨਾਂਸ ਕੰਪਨੀ ਵਿੱਚ ਕੰਮ ਕਰਦਾ ਸੀ ਅਤੇ ਬੁੱਧਵਾਰ ਸਵੇਰੇ ਆਪਣੇ ਬਾਇਕ ਉੱਤੇ ਫਾਜਿਲਕਾ ਦੇ ਵੱਲ ਆ ਰਿਹਾ ਸੀ। ਜਿਸ ਤੋਂ ਬਾਅਦ ਇਹ ਹਾਦਸਾ ਹੋਇਆ। ਮਾਮਲੇ ਦੀ ਜਾਂਚ ਕਰ ਰਹੇ ਜਾਂਚ ਅਧਿਕਾਰੀ ਏਐਸਆਈ ਇਕਬਾਲ ਸਿੰਘ ਨੇ ਦੱਸਿਆ ਕਿ ਮ੍ਰਿਤਕ ਰਮਨਦੀਪ ਸਿੰਘ ਵਾਸੀ ਕਿੱਕਰਖੇੜਾ ਦੇ ਭਰਾ ਭੁਪਿੰਦਰ ਸਿੰਘ ਦੇ ਬਿਆਨਾਂ ਉੱਤੇ ਅਣਪਛਾਤੇ ਟਰਾਲਾ ਡਰਾਈਵਰ ਉੱਤੇ ਮਾਮਲਾ ਦਰਜ ਕਰ ਕੇ ਟਰਾਲਾ ਡਰਾਈਵਰ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ।

ਦੇਖੋ ਸਬੰਧਤ ਵੀਡੀਓ 

Leave a Reply

Your email address will not be published. Required fields are marked *