ਮਾਮੂਲੀ ਗੱਲ ਪਿੱਛੇ ਨੌਜਵਾਨਾਂ ਨਾਲ ਹੋ ਗਈ ਹੱਥੋਪਾਈ, ਇਸ ਖਿਚੋਤਾਣ ਵਿਚ ਹੋਇਆ ਫਾਇਰ, ਜਾਂਚ ਜਾਰੀ

Punjab

ਇਹ ਖਬਰ ਪੰਜਾਬ ਦੇ ਜਿਲ੍ਹਾ ਫਰੀਦਕੋਟ ਤੋਂ ਹੈ। ਇਥੇ ਸ਼ਹਿਰ ਵਿੱਚ ਅਰਾਜਕਤਾ ਵਾਲੇ ਲੋਕਾਂ ਦੇ ਹੌਸਲੇ ਬੁਲੰਦ ਹਨ। ਸ਼ੁੱਕਰਵਾਰ ਨੂੰ ਦਿਨ ਦਹਾੜੇ ਸ਼ਹਿਰ ਦੇ ਮੇਨ ਚੌਕ ਵਿੱਚ ਨਿਜੀ ਗੋਲਡ ਲੋਨ ਕੰਪਨੀ ਪੋਲ ਮਰਚੇਟ ਦੇ ਬਾਹਰ ਕੁੱਝ ਨੌਜਵਾਨਾਂ ਦੇ ਵਲੋਂ ਹੁੱਲੜਬਾਜ਼ੀ ਕਰਨ ਦੇ ਉਪਰਾਂਤ ਗੋਲੀ ਚਲਣ ਦੇ ਨਾਲ ਇੱਕ ਵਿਅਕਤੀ ਦੇ ਜਖਮੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ।

ਪੋਲ ਮਰਚੇਟ ਦੇ ਸਕਿਊਰਿਟੀ ਗਾਰਡ ਨੇ ਦੱਸਿਆ ਹੈ ਕਿ ਉਨ੍ਹਾਂ ਦੇ ਦਫਤਰ ਦੇ ਬਾਹਰ ਬ੍ਰਾਂਚ ਦੇ ਏਐਮ ਦਾ ਮੋਟਰਸਾਇਕਲ ਖੜ੍ਹਾ ਸੀ। ਜਿਸ ਉੱਤੇ ਪੈਰ ਰੱਖ ਕੇ 2 ਅਣਪਛਾਤੇ ਨੌਜਵਾਨ ਬੈਠੇ ਸਨ। ਉਨ੍ਹਾਂ ਨੇ ਦੱਸਿਆ ਕਿ ਜਦੋਂ ਬ੍ਰਾਂਚ ਦੇ ਏਐਮ ਨੇ ਬਾਹਰ ਜਾਕੇ ਉਨ੍ਹਾਂ ਮੁੰਡਿਆਂ ਨੂੰ ਮੋਟਰਸਾਇਕਲ ਦੇ ਉੱਤੇ ਪੈਰ ਰੱਖ ਕੇ ਬੈਠਣ ਤੋਂ ਰੋਕਿਆ ਤਾਂ ਉਨ੍ਹਾਂ ਨੇ ਤੈਸ਼ ਦੇ ਵਿੱਚ ਆ ਕੇ ਆਪਣੇ ਹੋਰ ਸਾਥੀਆਂ ਨੂੰ ਫੋਨ ਕਰ ਕੇ ਸੱਦ ਲਿਆ। ਉਨ੍ਹਾਂ ਨੇ ਦਫਤਰ ਦੇ ਬਾਹਰ ਖੜ੍ਹੇ ਮੋਟਰਸਾਇਕਿਲ ਦੀ ਭੰਨਤੋੜ ਕਰਨੀ ਸ਼ੁਰੂ ਕਰ ਦਿੱਤੀ।

ਅੱਗੇ ਉਨ੍ਹਾਂ ਨੇ ਦੱਸਿਆ ਹੈ ਕਿ ਇਸ ਉੱਤੇ ਅਸੀਂ ਬਾਹਰ ਗਏ ਤਾਂ ਕੁੱਝ ਅਣਪਛਾਤੇ ਮੁੰਡਿਆਂ ਨੇ ਉਨ੍ਹਾਂ ਉੱਤੇ ਵੀ ਹਮਲਾ ਕਰ ਦਿੱਤਾ ਅਤੇ ਇਸ ਮੌਕੇ ਹੋਈ ਖਿੱਚੋ ਤਾਣ ਦੇ ਦੌਰਾਨ ਗੋਲੀ ਚੱਲ ਗਈ। ਗੋਲੀ ਚੱਲਣ ਦੇ ਕਾਰਨ ਕੰਪਨੀ ਦਾ ਏਐਮ ਜਖਮੀ ਹੋ ਗਿਆ ਜਿਸ ਨੂੰ ਇਲਾਜ ਦੇ ਲਈ ਹਸਪਤਾਲ ਦੇ ਵਿਚ ਦਾਖਲ ਕਰਵਾਇਆ ਗਿਆ।

ਇਸ ਪੂਰੇ ਮਾਮਲੇ ਦੇ ਬਾਰੇ ਵਿੱਚ ਜਾਣਕਾਰੀ ਦਿੰਦਿਆਂ ਹੋਇਆਂ ਡੀਐਸਪੀ DSP ਫਰੀਦਕੋਟ ਨੇ ਕਿਹਾ ਹੈ ਕਿ ਇੱਥੇ ਪੋਲ ਮਰਚੇਟ ਦੇ ਬਾਹਰ ਕੁੱਝ ਅਣਪਛਾਤੇ ਨੌਜਵਾਨ ਬੈਠੇ ਸਨ। ਮੋਟਰਸਾਇਕਲ ਉੱਤੇ ਬੈਠਣ ਤੋਂ ਰੋਕਣ ਦੇ ਉਪਰਾਂਤ ਹੋਈ ਹੱਥੋ ਪਾਈ ਵਿੱਚ ਸਕਿਊਰਿਟੀ ਗਾਰਡ ਦੀ ਗੰਨ ਵਿੱਚੋਂ ਗੋਲੀ ਚੱਲ ਗਈ। ਜਿਸ ਕਾਰਨ ਇੱਕ ਵਿਅਕਤੀ ਜਖਮੀ ਹੋ ਗਿਆ। ਉਨ੍ਹਾਂ ਨੇ ਕਿਹਾ ਕਿ ਮਾਮਲੇ ਦੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਅਤੇ ਦੋਸ਼ੀ ਛੇਤੀ ਹੀ ਪੁਲਿਸ ਦੀ ਗਿਰਫਤ ਦੇ ਵਿੱਚ ਹੋਣਗੇ। ਕਿਉਂਕਿ ਜਾਂਦੇ ਹੋਏ ਉਕਤ ਹੁਲੜਬਾਜ ਆਪਣਾ ਮੋਟਰਸਾਇਕਿਲ ਘਟਨਾ ਵਾਲੀ ਥਾਂ ਉੱਤੇ ਹੀ ਛੱਡ ਕੇ ਫਰਾਰ ਹੋ ਗਏ ਸਨ। ਜਿਸ ਦੀ ਮਦਦ ਦੇ ਨਾਲ ਉਨ੍ਹਾਂ ਦਾ ਪਤਾ ਲਗਾਉਣ ਤੋਂ ਬਾਅਦ ਕਾਬੂ ਕੀਤਾ ਜਾਵੇਗਾ ਅਤੇ ਕਾਰਵਾਈ ਕੀਤੀ ਜਾਵੇਗੀ।

Leave a Reply

Your email address will not be published. Required fields are marked *