ਇਹ ਮੰਦਭਾਗੀ ਖ਼ਬਰ ਪੰਜਾਬ ਦੇ ਜਿਲ੍ਹਾ ਲੁਧਿਆਣਾ ਤੋਂ ਹੈ। ਇਥੇ ਸੀਆਈਏ ਸਟਾਫ ਦੇ ਏਐਸਆਈ ਤੇ ਟਾਰਚਰ ਕਰਨ ਅਤੇ ਪ੍ਰੇਸ਼ਾਨ ਕਰਨ ਦਾ ਇਲਜ਼ਾਮ ਲਾ ਕੇ ਧਾਂਧਰਾ ਰੋਡ ਦੇ ਰਹਿਣ ਵਾਲੇ ਕੁਲਵਿੰਦਰ ਸਿੰਘ ਜੱਸੀ ਉਮਰ 32 ਸਾਲ ਨੇ ਆਪਣੇ ਆਪ ਨੂੰ ਗੋਲੀ ਮਾਰ ਲਈ ਹੈ। ਇੰਨਾ ਹੀ ਨਹੀਂ ਨੌਜਵਾਨ ਨੇ ਆਪਣੇ ਆਪ ਨੂੰ ਗੋਲੀ ਮਾਰਨ ਤੋਂ ਪਹਿਲਾਂ 54 ਸੈਕਿੰਡ ਦਾ ਇੱਕ ਵੀਡੀਓ ਬਣਾਇਆ ਅਤੇ ਉਸ ਵਿੱਚ ਏਐਸਆਈ ਉੱਤੇ ਗਾਲ੍ਹਾਂ ਕੱਢਣ ਦਾ ਵੀ ਇਲਜ਼ਾਮ ਲਾਇਆ ਹੈ। ਉਸ ਨੇ ਇਹ ਵੀਡੀਓ ਆਪਣੇ ਨਾਲ ਲਿਵ ਇਨ ਰਿਲੇਸ਼ਨ ਵਿੱਚ ਰਹਿਣ ਵਾਲੀ ਲੜਕੀ ਨੂੰ ਭੇਜਿਆ।
ਉਸ ਲੜਕੀ ਨੇ ਵੀਡੀਓ ਦੇਖ ਕੇ ਤੁਰੰਤ ਹੀ ਜੱਸੀ ਦੇ ਪਰਿਵਾਰ ਵਾਲਿਆਂ ਨੂੰ ਫੋਨ ਕੀਤਾ। ਜਦੋਂ ਤੱਕ ਉਹ ਬਾਹਰ ਗਏ ਜੱਸੀ ਗੰਭੀਰ ਰੂਪ ਵਿਚ ਜਖ਼ਮੀ ਗੱਡੀ ਵਿੱਚ ਪਿਆ ਸੀ। ਪਰਿਵਾਰ ਵਾਲੇ ਉਸ ਨੂੰ ਲੈ ਕੇ ਤੁਰੰਤ ਹੀ ਹਸਪਤਾਲ ਪਹੁੰਚੇ। ਜਿੱਥੋਂ ਡਾਕਟਰਾਂ ਨੇ ਉਸ ਨੂੰ ਡੀਐਮਸੀ ਹਸਪਤਾਲ ਰੈਫਰ ਕਰ ਦਿੱਤਾ। ਸੂਚਨਾ ਮਿਲਣ ਤੋਂ ਬਾਅਦ ਪੁਲਿਸ ਦੇ ਕਈ ਆਲਾਧਿਕਾਰੀ ਉੱਥੇ ਪਹੁੰਚ ਗਏ। ਪੁਲਿਸ ਨੇ ਵੀਡੀਓ ਕਬਜ਼ੇ ਵਿੱਚ ਲੈ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਹਾਲਾਂਕਿ ਥਾਣਾ ਦੁਗਰੀ ਪੁਲਿਸ ਨੇ ਇਸ ਮਾਮਲੇ ਵਿੱਚ ਕੁਲਵਿੰਦਰ ਜੱਸੀ ਦੇ ਖਿਲਾਫ ਹੀ ਇੱਕ ਨਾਜਾਇਜ ਹਥਿਆਰ ਰੱਖਣ ਦਾ ਮਾਮਲਾ ਵੀ ਦਰਜ ਕਰ ਲਿਆ ਹੈ। ਬਾਕੀ ਪੁਲਿਸ ਇਹ ਜਾਂਚ ਕਰਨ ਵਿੱਚ ਲੱਗੀ ਹੈ ਕਿ ਏਐਸਆਈ ਜਿਸ ਉੱਤੇ ਇਲਜ਼ਾਮ ਲਾਏ ਗਏ ਹਨ ਉਹ ਸਹੀ ਹੈ ਜਾਂ ਨਹੀਂ।
ਇਸ ਬਾਰੇ ਕੁਲਵਿੰਦਰ ਸਿੰਘ ਜੱਸੀ ਦੇ ਪਿਤਾ ਬਲਵਿੰਦਰ ਸਿੰਘ ਨੇ ਦੱਸਿਆ ਕਿ ਕੁਲਵਿੰਦਰ ਕਾਰਾਂ ਦੀ ਖ੍ਰੀਦ ਫਰੋਖਤ ਦਾ ਕੰਮ ਕਰਦਾ ਹੈ। ਉਹ ਕਿਸੇ ਲੜਕੀ ਦੇ ਨਾਲ ਲਿਵ ਇਨ ਰਿਲੇਸ਼ਨ ਵਿੱਚ ਰਹਿ ਰਿਹਾ ਹੈ। ਵੀਰਵਾਰ ਦੀ ਦੁਪਹਿਰ ਨੂੰ ਉਹ ਘਰ ਆਇਆ ਅਤੇ ਚਾਹ ਪੀਣ ਤੋਂ ਬਾਅਦ ਬਾਹਰ ਚਲਿਆ ਗਿਆ। ਬਾਹਰ ਉਸਨੇ ਆਪਣੀ ਸਵਿਫਟ ਗੱਡੀ ਵਿੱਚ ਇੱਕ ਵੀਡੀਓ ਬਣਾਇਆ ਅਤੇ ਉਸ ਵਿੱਚ ਇਲਜ਼ਾਮ ਲਾਇਆ ਕਿ ਧੂਰੀ ਵਾਸੀ ਏਐਸਆਈ ਕੁਲਵਿੰਦਰ ਸਿੰਘ ਉਸ ਨੂੰ ਲਗਾਤਾਰ ਧਮਕੀ ਦੇ ਰਿਹੇ ਸੀ।
ਉਸ ਦੇ ਖਿਲਾਫ ਝੂਠੇ ਮਾਮਲੇ ਦਰਜ ਕਰ ਕੇ ਉਸ ਨੂੰ ਫਸਾਇਆ ਜਾਵੇਗਾ ਅਤੇ ਇਸਦੇ ਨਾਲ ਹੀ ਉਸ ਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ ਸਨ ਅਤੇ ਗਾਲ੍ਹਾਂ ਦੇ ਰਿਹਾ ਸੀ। ਇਸ ਕਾਰਨ ਉਹ ਕਾਫ਼ੀ ਪ੍ਰੇਸ਼ਾਨ ਹੈ। ਕੁਲਵਿੰਦਰ ਨੇ ਸਿੱਧੇ – ਸਿੱਧੇ ਇਲਜ਼ਾਮ ਲਾਇਆ ਕਿ ਉਸਦੀ ਮੌਤ ਦਾ ਜ਼ਿੰਮੇਦਾਰ ਏਐਸਆਈ ਕੁਲਵਿੰਦਰ ਹੈ। ਇਸ ਤੋਂ ਬਾਅਦ ਉਸਨੇ ਉਕਤ ਵੀਡੀਓ ਆਪਣੇ ਨਾਲ ਲਿਵ ਇਨ ਰਿਲੇਸ਼ਨ ਵਿੱਚ ਰਹਿਣ ਵਾਲੀ ਲੜਕੀ ਨੂੰ ਭੇਜਿਆ। ਵੀਡੀਓ ਦੇਖ ਉਹ ਹੈਰਾਨ ਹੋ ਗਈ ਅਤੇ ਉਸਨੇ ਤੁਰੰਤ ਜੱਸੀ ਦੇ ਪਰਿਵਾਰ ਵਾਲਿਆਂ ਨੂੰ ਫੋਨ ਕੀਤਾ। ਜਦੋਂ ਉਹ ਬਾਹਰ ਗਏ ਤਾਂ ਕਾਰ ਦੇ ਅੰਦਰ ਖੂਨ ਨਾਲ ਲਿਬੜਿਆ ਜੱਸੀ ਸੀ ਅਤੇ ਉਸਦੇ ਸਿਰ ਵਿੱਚ ਗੋਲੀ ਲੱਗੀ ਸੀ।
ਕੁਲਵਿੰਦਰ ਜੱਸੀ ਉੱਤੇ ਥਾਣਾ ਦੁਗਰੀ ਵਿੱਚ ਦੋ ਅਤੇ ਥਾਨਾ ਡਿਵੀਜਨ ਪੰਜ ਵਿੱਚ ਇੱਕ ਕੁੱਟਮਾਰ ਦਾ ਮਾਮਲਾ ਦਰਜ ਹੈ। ਉਹ ਕਰੀਬ ਦੋ ਮਹੀਨੇ ਪਹਿਲਾਂ ਹੀ ਜ਼ਮਾਨਤ ਉੱਤੇ ਜੇਲ੍ਹ ਤੋਂ ਬਾਹਰ ਆਇਆ ਅਤੇ ਜੇਲ੍ਹ ਤੋਂ ਬਾਹਰ ਆਉਣ ਦੇ ਬਾਅਦ ਆਪਣਾ ਬਿਜਨੇਸ ਹੀ ਕਰ ਰਿਹਾ ਸੀ। ਇਨ੍ਹਾਂ ਦੋ ਮਹੀਨਿਆਂ ਵਿੱਚ ਕਿਸੇ ਨੂੰ ਨਹੀਂ ਪਤਾ ਕਿ ਅਜਿਹਾ ਕੀ ਹੋਇਆ ਕਿ ਉਸਨੇ ਏਐਸਆਈ ਤੋਂ ਪ੍ਰੇਸ਼ਾਨ ਹੋਣ ਦੇ ਇਲਜ਼ਾਮ ਲਾ ਕੇ ਆਪਣੇ ਆਪ ਨੂੰ ਗੋਲੀ ਮਾਰ ਲਈ। ਕੁਲਵਿੰਦਰ ਜੱਸੀ ਦੇ ਪਿਤਾ ਨੇ ਦੱਸਿਆ ਕਿ ਜੱਸੀ ਨੇ ਉਨ੍ਹਾਂ ਦੇ ਨਾਲ ਕਦੇ ਇਸ ਬਾਰੇ ਵਿੱਚ ਕੋਈ ਗੱਲ ਨਹੀਂ ਕੀਤੀ ਕਿ ਕੋਈ ਉਸ ਨੂੰ ਪ੍ਰੇਸ਼ਾਨ ਕਰ ਰਿਹਾ ਹੈ।
ਉਸ ਨੂੰ ਛੇ ਮਹੀਨੇ ਪਹਿਲਾਂ ਬੁਲਾਇਆ ਸੀ ਜਾਂਚ ਦੇ ਲਈ
ਡੀਸੀਪੀ ਵਰਿੰਦਰ ਸਿੰਘ ਬਰਾੜ ਨੇ ਦੱਸਿਆ ਕਿ ਏਐਸਆਈ ਕੁਲਵਿੰਦਰ ਧੂਰੀ ਦੇ ਖਿਲਾਫ ਇਲਜ਼ਾਮ ਲਾਏ ਗਏ ਹਨ। ਕੁਲਵਿੰਦਰ ਧੂਰੀ ਨੇ ਛੇ ਮਹੀਨੇ ਪਹਿਲਾਂ ਉਸ ਨੂੰ ਇੱਕ ਮਾਮਲੇ ਦੀ ਜਾਂਚ ਲਈ ਬੁਲਾਇਆ ਸੀ। ਉਸ ਤੋਂ ਬਾਅਦ ਕਦੇ ਧੂਰੀ ਨਾਲ ਉਸਦੀ ਮੁਲਾਕਾਤ ਨਹੀਂ ਹੋਈ। ਬਾਕੀ ਜੋ ਇਲਜ਼ਾਮ ਜੱਸੀ ਵਲੋਂ ਲਾਏ ਗਏ ਹਨ ਉਨ੍ਹਾਂ ਦੀ ਜਾਂਚ ਕੀਤੀ ਜਾ ਰਹੀ ਹੈ। ਜਾਂਚ ਦੇ ਦੌਰਾਨ ਜੇਕਰ ਏਐਸਆਈ ਦਾ ਕੋਈ ਕਸੂਰ ਸਾਹਮਣੇ ਆਉਂਦਾ ਹੈ ਤਾਂ ਉਸਦੇ ਖਿਲਾਫ ਕਾਰਵਾਈ ਕੀਤੀ ਜਾਵੇਗੀ।