ਕੋਟ ਮੈਰਿਜ ਕਰਵਾਉਣ ਵਾਲੇ ਨੌਜਵਾਨ ਦੀ ਭੇਦਭਰੀ ਹਾਲਤ ਵਿਚ ਮੌਤ, ਪਰਿਵਾਰਕ ਮੈਂਬਰਾਂ ਨੇ ਲਾਏ ਇਹ ਇਲਜ਼ਾਮ, ਪੜ੍ਹੋ ਪੂਰੀ ਖ਼ਬਰ

Punjab

ਇਹ ਖਬਰ ਪੰਜਾਬ ਦੇ ਜਿਲ੍ਹਾ ਅੰਮ੍ਰਿਤਸਰ ਤੋਂ ਹੈ ਜੋ ਅੰਮ੍ਰਿਤਸਰ ਦੀ ਦਾਣਾ ਮੰਡੀ ਵਿੱਚ ਇੱਕ ਨੌਜਵਾਨ ਦੀ ਹੱਤਿਆ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਸਵੇਰੇ ਦਾਣਾ ਮੰਡੀ ਦੇ ਵਿੱਚ ਜਦੋਂ ਲੋਕ ਕੰਮ ਕਰਨ ਦੇ ਲਈ ਪਹੁੰਚੇ ਤਾਂ ਖੂਨ ਦੇ ਨਾਲ ਲਿਬੜੀ ਹੋਈ ਲਾਸ਼ ਦੇਖ ਕੇ ਉਨ੍ਹਾਂ ਵਲੋਂ ਪੁਲਿਸ ਨੂੰ ਜਾਣਕਾਰੀ ਦਿੱਤੀ ਗਈ। ਇਸ ਮ੍ਰਿਤਕ ਨੌਜਵਾਨ ਦੀ ਪਹਿਚਾਣ ਗੁਜਰਾਂਵਾਲਾ ਬਾਜ਼ਾਰ ਵਾਸੀ ਮੁਕੇਸ਼ ਕੁਮਾਰ ਦੇ ਰੂਪ ਵਿੱਚ ਕੀਤੀ ਗਈ ਹੈ। ਨੌਜਵਾਨ ਦੀ ਲਾਸ਼ ਨੂੰ ਆਪਣੇ ਕਬਜੇ ਵਿੱਚ ਲੈ ਕੇ ਪੁਲਿਸ ਨੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪਰਿਵਾਰਕ ਮੈਂਬਰਾਂ ਵਲੋਂ ਮ੍ਰਿਤਕ ਦੇ ਸਹੁਰੇ ਪਰਿਵਾਰ ਦੇ ਉੱਤੇ ਗੰਭੀਰ ਇਲਜ਼ਾਮ ਲਾਏ ਗਏ ਹਨ।

ਮ੍ਰਿਤਕ ਨੌਜਵਾਨ ਮੁਕੇਸ਼ ਦੇ ਭਰਾ ਬਾਲ ਕ੍ਰਿਸ਼ਣ ਨੇ ਦੱਸਿਆ ਹੈ ਕਿ ਉਸਦੇ ਭਰਾ ਨੇ 11 ਸਾਲ ਪਹਿਲਾਂ ਕੋਰਟ ਵਿੱਚ ਜਾਕੇ ਵਿਆਹ ਕਰਵਾਇਆ ਸੀ। ਉਸ ਦੀ ਪਤਨੀ ਦੀ ਉਸਦੇ ਨਾਲ ਬਣਦੀ ਨਹੀਂ ਸੀ। ਛੇ ਮਹੀਨੇ ਉਸ ਦੀ ਪਤਨੀ ਪੇਕੇ ਅਤੇ 6 ਮਹੀਨੇ ਉਨ੍ਹਾਂ ਦੇ ਕੋਲ ਰਹਿੰਦੀ ਸੀ। ਕਈ ਵਾਰ ਦੋਵਾਂ ਨੂੰ ਸਮਝਾਇਆ ਵੀ ਗਿਆ ਕਿ ਮਿਲਕੇ ਫੈਸਲਾ ਕਰ ਲਓ। ਲੇਕਿਨ ਸਹੁਰੇ ਪਰਿਵਾਰ ਵਾਲੇ ਦੋਵਾਂ ਨੂੰ ਵੱਖ ਵੀ ਨਹੀਂ ਹੋਣ ਦੇ ਰਹੇ ਸਨ ਅਤੇ ਉੱਤੇ ਜਾਨ ਤੋਂ ਮਾਰਨ ਦੀਆਂ ਧਮਕੀਆਂ ਵੀ ਦਿੰਦੇ ਸਨ। ਉਨ੍ਹਾਂ ਨੂੰ ਪੂਰਾ ਸ਼ੱਕ ਹੈ ਕਿ ਉਸਦੇ ਭਰਾ ਨੂੰ ਉਸ ਦੀ ਪਤਨੀ ਦੇ ਭਰਾਵਾਂ ਨੇ ਹੀ ਤੇਜਧਾਰ ਹਥਿਆਰਾਂ ਦੇ ਨਾਲ ਹਮਲਾ ਕਰ ਕੇ ਮਾਰਿਆ ਹੈ।

ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਪਰਵਾਰ ਨੂੰ ਸੌਂਪਿਆ

ਪੁਲਿਸ ਵਲੋਂ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਪਰਵਾਰਿਕ ਮੈਂਬਰਾਂ ਨੂੰ ਸੌਂਪ ਦਿੱਤਾ ਗਿਆ ਹੈ। ਪੁਲਿਸ ਇਸ ਮਾਮਲੇ ਦੀ ਜਾਂਚ ਪੜਤਾਲ ਵਿੱਚ ਲੱਗ ਗਈ ਹੈ। ਦਾਣਾ ਮੰਡੀ ਦੇ ਕੁੱਝ ਸੀਸੀਟੀਵੀ CCTV ਕੈਮਰਿਆਂ ਦੀ ਫੁਟੇਜ ਵੀ ਪੁਲਿਸ ਨੂੰ ਮਿਲੀ ਹੈ। ਜਿਸ ਵਿੱਚ ਦੋਸ਼ੀ ਦਾਣਾ ਮੰਡੀ ਵਿੱਚ ਦਾਖਲ ਹੁੰਦੇ ਦਿਖਾਈ ਦੇ ਰਹੇ ਹਨ।

Leave a Reply

Your email address will not be published. Required fields are marked *