ਇਹ ਦਰਦਨਾਕ ਖ਼ਬਰ ਪੰਜਾਬ ਦੇ ਖੰਨਾ ਤੋਂ ਸਾਹਮਣੇ ਆਈ ਹੈ। ਇਥੇ ਖੰਨਾ ਦੇ ਜੀ. ਟੀ. ਰੋਡ ਉੱਤੇ ਹੋਏ ਇੱਕ ਭਿਆਨਕ ਸੜਕ ਹਾਦਸੇ ਨੇ ਇਕ ਪਰਿਵਾਰ ਦੀਆਂ ਖੁਸ਼ੀਆਂ ਨੂੰ ਪਲਾਂ ਵਿੱਚ ਹੀ ਖੌਹ ਲਿਆ। ਇਸ ਹਾਦਸੇ ਦੇ ਦੌਰਾਨ 2 ਸਕੇ ਭਰਾਵਾਂ ਦੀ ਮੌਤ ਹੋ ਗਈ ਹੈ।
ਵੀਡੀਓ ਰਿਪੋਰਟ ਦੇਖਣ ਲਈ ਪੋਸਟ ਦੇ ਹੇਠਾਂ ਜਾਓ
ਖੰਨਾ ਸਥਾਨਕ ਐਫਸੀਆਈ FCI ਗੁਦਾਮ ਦੇ ਕੋਲ ਐਤਵਾਰ ਦੀ ਸ਼ਾਮ ਨੂੰ ਇੱਕ ਦਰਦਨਾਕ ਸੜਕ ਹਾਦਸੇ ਵਿੱਚ ਦੋ ਮਾਸੂਮ ਬੱਚਿਆਂ ਦੀ ਮੌਤ ਹੋ ਗਈ। ਇਹ ਦੋਵੇਂ ਬੱਚੇ ਸਕੇ ਭਰਾ ਸਨ ਅਤੇ ਆਪਣੀ ਮਾਂ ਦੇ ਨਾਲ ਸਕੂਟਰੀ ਉੱਤੇ ਸਵਾਰ ਹੋਕੇ ਕਸਬਾ ਬੀਜਾ ਦੇ ਕੋਲ ਕਿਸੇ ਪਿੰਡ ਨੂੰ ਇੱਕ ਪ੍ਰੋਗਰਾਮ ਦੇ ਵਿੱਚ ਜਾ ਰਹੇ ਸਨ। ਰਸਤੇ ਦੇ ਵਿੱਚ ਇੱਕ ਟਰੱਕ ਡਰਾਈਵਰ ਨੇ ਉਨ੍ਹਾਂ ਦੀ ਸਕੂਟਰੀ ਨੂੰ ਟੱਕਰ ਮਾਰ ਦਿੱਤੀ। ਇਸ ਹਾਦਸੇ ਦੀ ਸੂਚਨਾ ਮਿਲਦਿਆਂ ਹੀ ਪਰਿਵਾਰ ਉੱਤੇ ਦੁਖਾਂ ਦਾ ਪਹਾੜ ਟੁੱਟ ਪਿਆ। ਬੱਚਿਆਂ ਦੀ ਮਾਂ ਆਪਣੀ ਹੋਸ਼ ਖੋਹ ਚੁੱਕੀ ਹੈ। ਇਸ ਹਾਦਸੇ ਤੋਂ ਬਾਅਦ ਟਰੱਕ ਡਰਾਈਵਰ ਵਲੋਂ ਭੱਜਣ ਦੀ ਕੋਸ਼ਿਸ਼ ਕੀਤੀ ਗਈ ਲੇਕਿਨ ਲੋਕਾਂ ਨੇ ਉਸ ਨੂੰ ਫੜ ਲਿਆ।
ਇਸ ਘਟਨਾ ਦੇ ਬਾਰੇ ਪੁਲਿਸ ਨੇ ਦੱਸਿਆ ਹੈ ਕਿ ਖੰਨਾ ਦੇ ਜੇਠੀ ਨਗਰ ਵਿੱਚ ਰਹਿਣ ਵਾਲੇ ਸਤਿੰਦਰ ਭੰਗੂ ਵੇਟਰਨਰੀ ਦਵਾਈਆਂ ਦੀ ਸਪਲਾਈ ਕਰਦੇ ਹਨ। ਉਨ੍ਹਾਂ ਦੇ ਦੋਵੇਂ ਬੇਟੇ 14 ਸਾਲ ਦਾ ਅਸ਼ਵਿੰਦਰ ਸਿੰਘ ਅਤੇ ਨੌਂ ਸਾਲ ਦਾ ਗੁਰਮਨ ਸਿੰਘ ਆਪਣੀ ਮਾਂ ਕਮਲ ਦੇ ਨਾਲ ਸਕੂਟਰੀ ਉਤੇ ਸਵਾਰ ਹੋ ਕੇ ਕਿਸੇ ਪ੍ਰੋਗਰਾਮ ਵਿੱਚ ਜਾ ਰਹੇ ਸਨ। ਖਾਲਸਾ ਪਟਰੋਲ ਪੰਪ ਤੋਂ ਪਹਿਲਾਂ ਸਥਿਤ ਐਫਸੀਆਈ ਗੁਦਾਮ ਦੇ ਕੋਲ ਜਦੋਂ ਉਹ ਪਹੁੰਚੇ ਤਾਂ ਪਿੱਛਲੇ ਪਾਸੇ ਤੋਂ ਆਏ ਤੇਜ ਰਫਤਾਰ ਟਰੱਕ ਨੇ ਉਨ੍ਹਾਂ ਦੀ ਸਕੂਟਰੀ ਨੂੰ ਟੱਕਰ ਮਾਰ ਦਿੱਤੀ। ਇਸ ਹਾਦਸੇ ਦੇ ਦੌਰਾਨ ਤਿੰਨੇ ਹੀ ਸੜਕ ਉੱਤੇ ਡਿੱਗ ਗਏ। ਇੱਕ ਬੱਚੇ ਦੀ ਮੌਕੇ ਉੱਤੇ ਹੀ ਮੌਤ ਹੋ ਗਈ ਜਦੋਂ ਕਿ ਦੂਜੇ ਬੱਚੇ ਨੇ ਹਸਪਤਾਲ ਨੂੰ ਲੈ ਕੇ ਜਾਂਦਿਆਂ ਸਮੇਂ ਰਸਤੇ ਵਿੱਚ ਦਮ ਤੋਡ਼ ਦਿੱਤਾ। ਅਸ਼ਵਿੰਦਰ ਸਿੰਘ ਸਥਾਨਕ ਗਰੀਨ ਗਰੋਵ ਸਕੂਲ ਵਿੱਚ ਦਸਵੀਂ ਅਤੇ ਗੁਰਮਨ ਸਿੰਘ ਪੰਜਵੀਂ ਜਮਾਤ ਦੇ ਵਿੱਚ ਪੜ੍ਹਦੇ ਸਨ। ਇਸ ਮਾਮਲੇ ਤੇ ਥਾਣਾ ਸਿਟੀ – 2 ਦੀ ਪੁਲਿਸ ਨੇ ਟਰੱਕ ਡਰਾਈਵਰ ਦੇ ਖਿਲਾਫ ਕੇਸ ਦਰਜ ਕਰ ਲਿਆ।
ਦੇਖੋ ਵੀਡੀਓ ਰਿਪੋਰਟ