ਇਹ ਖ਼ਬਰ ਪੰਜਾਬ ਦੇ ਜਿਲ੍ਹਾ ਹੁਸ਼ਿਆਰਪੁਰ ਦੇ ਚੱਬੇਵਾਲ ਤੋਂ ਹੈ। ਥਾਣਾ ਚੱਬੇਵਾਲ ਨਜਦੀਕ ਪੈਂਦੇ ਪਿੰਡ ਗੋਪਾਲੀਆਂ ਦੇ ਨੌਜਵਾਨ ਦੀ ਲਾਸ਼ ਮਿਲਣ ਨਾਲ ਇਲਾਕੇ ਵਿੱਚ ਸਨਸਨੀ ਫੈਲ ਗਈ ਹੈ। ਥਾਣਾ ਪੁਲਿਸ ਦੇ ਵੱਲੋਂ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਉਕਤ ਨੌਜਵਾਨ ਦੀ ਗੋਲੀ ਮਾਰ ਕੇ ਹੱਤਿਆ ਕੀਤੀ ਗਈ ਹੈ।
ਪ੍ਰਾਪਤ ਹੋਈ ਜਾਣਕਾਰੀ ਦੇ ਅਨੁਸਾਰ ਮ੍ਰਿਤਕ ਮਨਿੰਦਰ ਸਿੰਘ ਉਮਰ 20 ਸਾਲ ਦੇ ਪਿਤਾ ਕੁਲਵਰਨ ਸਿੰਘ ਮਾਨ ਪੁੱਤਰ ਸੋਹਣ ਸਿੰਘ ਵਾਸੀ ਗੋਪਾਲੀਆਂ ਥਾਣਾ ਚੱਬੇਵਾਲ ਦੇ ਵੱਲੋਂ ਥਾਣਾ ਚੱਬੇਵਾਲ ਦੀ ਪੁਲਿਸ ਨੂੰ ਦਿੱਤੇ ਬਿਆਨ ਵਿੱਚ ਦੱਸਿਆ ਗਿਆ ਹੈ ਕਿ ਉਨ੍ਹਾਂ ਦਾ ਪੁੱਤਰ ਮਨਿੰਦਰ ਸਿੰਘ 20 ਪਿਛਲੀ 11 ਮਾਰਚ ਨੂੰ ਆਪਣੇ ਮੋਟਰਸਾਇਕਲ ਨੰ. ਪੀ. ਬੀ. 07 ਬੀ. ਟੀ. 5410 ਉੱਤੇ ਘਰ ਤੋਂ ਇਹ ਕਹਿ ਕੇ ਗਿਆ ਸੀ ਕਿ ਪੁਰਾਣੇ ਚੱਲ ਰਹੇ ਇੱਕ ਕੇਸ ਸਬੰਧੀ ਉਹ ਆਪਣੇ 2 ਸਾਥੀਆਂ ਪਰਮਵੀਰ ਸਿੰਘ ਉਰਫ ਪੰਮ ਪੁੱਤਰ ਅਮਰੀਕ ਸਿੰਘ ਵਾਸੀ ਦੇਹਾਨਾ ਅਤੇ ਮਨਪ੍ਰੀਤ ਸਿੰਘ ਉਰਫ ਮਾਪੀ ਪੁੱਤਰ ਜਸਵਿੰਦਰ ਸਿੰਘ ਵਾਸੀ ਮੁਖਲਿਆਨਾ ਦੇ ਕੋਲ ਜਾ ਰਿਹਾ ਹੈ।
ਉਨ੍ਹਾਂ ਦੱਸਿਆ ਕਿ ਜਦੋਂ ਮੁੰਡਾ ਦੇਰ ਸ਼ਾਮ ਤੱਕ ਵੀ ਵਾਪਸ ਘਰ ਨਹੀਂ ਪਰਤਿਆ ਤਾਂ ਪਰਿਵਾਰ ਦੇ ਵੱਲੋਂ ਚੱਬੇਵਾਲ ਪੁਲਿਸ ਨੂੰ ਸੂਚਤ ਕੀਤਾ ਗਿਆ ਅਤੇ ਉਕਤ ਸਾਥੀਆਂ ਦੇ ਵੱਲੋਂ ਉਸ ਨੂੰ ਜਾਨੋਂ ਮਾਰਨ ਦੀਆਂ ਦਿੱਤੀ ਜਾਂਦੀਆਂ ਧਮਕੀਆਂ ਸਬੰਧੀ ਵੀ ਪੁਲਿਸ ਨੂੰ ਦੱਸਿਆ ਗਿਆ। ਅੱਜ ਜਦੋਂ ਆਪਣੇ ਪੁੱਤਰ ਮਨਿੰਦਰ ਸਿੰਘ ਦੀ ਤਾਲਾਸ਼ ਵਿੱਚ ਜਾ ਰਿਹਾ ਸੀ ਤਾਂ ਨਾਲ ਲੱਗਦੇ ਸਰੋਂ ਦੇ ਖੇਤ ਵਿੱਚ ਭੀੜ ਦੇਖ ਕੇ ਰੁਕ ਗਏ। ਨਜ਼ਦੀਕ ਜਾਕੇ ਦੇਖਿਆ ਤਾਂ ਉਨ੍ਹਾਂ ਦਾ ਮੁੰਡਾ ਮਨਿੰਦਰ ਸਿੰਘ ਉੱਲਟੇ ਮੁੰਹ ਪਿਆ ਸੀ। ਜਿਸ ਨੂੰ ਉਨ੍ਹਾਂ ਨੇ ਕੱਪੜਿਆਂ ਨੂੰ ਦੇਖਕੇ ਸਿਆਣਿਆਂ।
ਜਿਸਦੇ ਸਿਰ ਦੇ ਵਿੱਚ ਤੇਜਧਾਰ ਅਤੇ ਗੋਲੀ ਲੱਗਣ ਦਾ ਜ਼ਖ਼ਮ ਸੀ ਅਤੇ ਉਸ ਦੀ ਮੌਤ ਹੋ ਚੁੱਕੀ ਸੀ। ਉਕਤ ਬਿਆਨਾਂ ਦੇ ਆਧਾਰ ਉੱਤੇ ਥਾਣਾ ਚੱਬੇਵਾਲ ਪੁਲਿਸ ਦੇ ਵੱਲੋਂ ਪਰਮਵੀਰ ਸਿੰਘ ਉਰਫ ਪੰਮ ਪੁੱਤਰ ਅਮਰੀਕ ਸਿੰਘ ਵਾਸੀ ਦੇਹਾਨਾ ਅਤੇ ਮਨਪ੍ਰੀਤ ਸਿੰਘ ਉਰਫ ਮਿਣੀ ਪੁੱਤਰ ਜਸਵਿੰਦਰ ਸਿੰਘ ਵਾਸੀ ਮੁਖਲਿਆਨਾ ਦੇ ਖਿਲਾਫ ਵੱਖੋ ਵੱਖ ਧਾਰਾਵਾਂ ਦੇ ਤਹਿਤ ਕੇਸ ਨੂੰ ਦਰਜ ਕਰ ਕੇ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ਗਈ ਹੈ।