ਭਾਰਤ ਦੀ ਸਟੇਟ UP (ਉੱਤਰ ਪ੍ਰਦੇਸ਼) ਦੇ ਗੋਰਖਪੁਰ ਵਿੱਚ ਰਹਿਣ ਵਾਲੇ ਗੰਗਾਰਾਮ ਚੁਹਾਨ ਉਂਝ ਤਾਂ ਸਾਈਕਲ ਤੇ ਰਿਕਸ਼ੇ ਦੇ ਮੈਕੇਨਿਕ ਹਨ। ਲੇਕਿਨ ਇਸਦੇ ਨਾਲ ਹੀ ਉਹ ਇੱਕ ਜਾਣੇ-ਪਛਾਣੇ ਸਫਲ ਤਜਰਬੇਕਾਰ ਵੀ ਹਨ। ਚੌਂਕ ਗਏ ਨਾ ! ਹੁਣ ਤੱਕ ਗੰਗਾਰਾਮ ਤਕਰੀਬਨ 30 ਤਜਰਬੇ ਕਰ ਚੁੱਕੇ ਹਨ। ਹਾਲ ਹੀ ਵਿੱਚ ਉਹ ਆਪਣੇ ਨਵੇਂ ਤਜਰਬੇ ਲਈ ਚਰਚਾ ਵਿੱਚ ਹਨ। ਉਨ੍ਹਾਂ ਨੇ ਸਾਈਕਲ ਨਾਲ ਚੱਲਣ ਵਾਲੀ ਇੱਕ ਆਟਾ ਚੱਕੀ ਬਣਾਈ ਹੈ। ਜਿਸ ਵਿੱਚ ਕੋਈ ਵੀ ਅਨਾਜ ਪੀਸਿਆ ਜਾ ਸਕਦਾ ਹੈ।
ਗੰਗਾਰਾਮ ਨੇ ਦ ਬੇਟਰ ਇੰਡਿਆ ਨਾਲ ਗੱਲਬਾਤ ਕਰਦਿਆਂ ਦੱਸਿਆ ਹੈ ਕਿ ਪਿਛਲੇ ਸਾਲ ਕੋਰੋਨਾ ਕਾਲ ਵਿੱਚ ਲਾਕਡਾਉਨ ਦੇ ਦੌਰਾਨ ਲੋਕਾਂ ਨੂੰ ਆਟਾ ਪਿਸਵਾਉਣ ਵਿੱਚ ਮੁਸ਼ਕਿਲ ਹੋ ਰਹੀ ਸੀ। ਤੱਦ ਮੈਂ ਸੋਚਿਆ ਕਿ ਕਿਉਂ ਨਾ ਸਾਈਕਲ ਤੋਂ ਹੀ ਚੱਕੀ ਬਣਾਉਣ ਦੀ ਕੋਸ਼ਿਸ਼ ਕੀਤਾ ਜਾਵੇ। ਇਸਦੇ ਲਈ ਜਰੂਰੀ ਸਾਮਾਨ ਇਕੱਠਾ ਕਰਨ ਤੋਂ ਬਾਅਦ ਆਟਾ ਚੱਕੀ ਤਿਆਰ ਕਰਨ ਵਿੱਚ ਮੈਨੂੰ ਕਰੀਬ ਦੋ ਮਹੀਨੇ ਦਾ ਸਮਾਂ ਲੱਗਿਆ ਹੈ।
ਉਨ੍ਹਾਂ ਨੇ ਇਸ ਨੂੰ ਸਾਲ 2020 ਦੇ ਵਿੱਚ ਬਣਾਇਆ ਸੀ। ਇਹ ਚੱਕੀ ਮਨੁੱਖੀ ਮਿਹਨਤ ਉੱਤੇ ਆਧਾਰਿਤ ਹੈ। ਇਸ ਮਸ਼ੀਨ ਨਾਲ ਆਟਾ ਪੀਸਣ ਦੇ ਕਾਰਨ ਇੱਕ ਤਾਂ ਸਰੀਰਕ ਕਸਰਤ ਵੀ ਹੋ ਜਾਂਦੀ ਹੈ ਅਤੇ ਤੁਸੀਂ ਜੋ ਵੀ ਅਨਾਜ ਪੀਹਣਾ ਚਾਹੁੰਦੇ ਹੋ ਉਸਨੂੰ ਪੀਸ ਵੀ ਸਕਦੇ ਹੋ।
ਇਸ ਚੱਕੀ ਦੀ ਕੀਮਤ ਹੈ 15000 ਰੁਪਏ
ਗੰਗਾਰਾਮ ਦੀ ਇਸ ਇਕੋ ਫਰੈਂਡਲੀ ਸਾਈਕਲ ਨਾਲ ਚਲਣ ਵਾਲੀ ਚੱਕੀ ਨੂੰ ਲੋਕਾਂ ਵਲੋਂ ਬਹੁਤ ਪਸੰਦ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇੱਕ ਆਟਾ ਚੱਕੀ ਦੀ ਕੀਮਤ 15 ਹਜਾਰ ਰੁਪਏ ਹੈ। ਉਹ ਹੁਣ ਤੱਕ ਅਜਿਹੀਆਂ ਪੰਜ ਚੱਕੀਆਂ ਵੇਚ ਚੁੱਕੇ ਹਨ।
ਅੱਗੇ ਉਹ ਦੱਸਦੇ ਹਨ ਕਿ ਸਾਈਕਲ ਰਿਕਸ਼ਾ ਬਣਾਉਦੇ ਬਣਾਉਂਦੇ ਮੈਂ ਕਦੋਂ ਇਨੋਵੇਟਰ ਬਣ ਗਿਆ ਪਤਾ ਹੀ ਨਹੀਂ ਚੱਲਿਆ। ਮੈਕੇਨਿਕ ਹੋਣ ਦੇ ਕਾਰਨ ਮੇਰੇ ਕੋਲ ਔਜਾਰ ਸਨ। ਬਸ ਨਵੇਂ ਜੋ ਆਈਡੀਏ ਆਉਂਦੇ ਰਹੇ ਮੈਂ ਉਨ੍ਹਾਂ ਨੂੰ ਰੂਪ ਦਿੰਦਾ ਰਿਹਾ। ਆਪਣੇ ਨਵੀਆਂ ਤਕਨੀਕਾਂ ਦੇ ਜਰੀਏ ਸਿਰਫ ਸ਼ੁਹਰਤ ਕਮਾਉਣਾ ਹੀ ਗੰਗਾਰਾਮ ਦਾ ਉਦੇਸ਼ ਨਹੀਂ ਹੈ। ਉਹ ਭਵਿੱਖ ਵਿੱਚ ਕਈ ਹੋਰ ਨਵੀਆਂ ਕਾਢਾਂ ਕਰਕੇ ਪੇਂਡੂ ਨਵੀਂ ਤਕਨੀਕ ਨੂੰ ਬੜਾਵਾ ਦੇਣਾ ਚਾਹੁੰਦੇ ਹਨ। ਗੰਗਾਰਾਮ ਦਾ ਮੰਨਣਾ ਹੈ ਕਿ ਖੋਜੀ ਨੂੰ ਹਮੇਸ਼ਾ ਨਵੇਂ ਪ੍ਰਯੋਗ ਕਰਨੇ ਚਾਹੀਦਾ ਹਨ। (ਖ਼ਬਰ ਸਰੋਤ ਦ ਬੇਟਰ ਇੰਡੀਆਂ)