ਦੁਖਦਾਈ ਖ਼ਬਰ ਸ਼੍ਰੀ ਆਨੰਦਪੁਰ ਸਾਹਿਬ ਹੋਲਾ ਮਹੱਲਾ ਦੇਖਣ ਜਾ ਰਹੇ ਤ ਮੋਟਰਸਾਇਕਲ ਸਵਾਰ ਨੌਜਵਾਨਾਂ ਦੀ ਅਣਪਛਾਤੇ ਵਾਹਨ ਥੱਲ੍ਹੇ ਆਉਣ ਕਰਕੇ ਉਨ੍ਹਾਂ ਦੀ ਘਟਨਾ ਵਾਲੀ ਥਾਂ ਉੱਤੇ ਹੀ ਦਰਦਨਾਕ ਮੌਤ ਹੋ ਗਈ। ਇਨ੍ਹਾਂ ਮ੍ਰਿਤਕ ਨੌਜਵਾਨਾਂ ਵਿੱਚ ਦੋ ਸਕੇ ਭਰਾ ਅਤੇ ਇੱਕ ਉਨ੍ਹਾਂ ਦੇ ਚਾਚੇ ਦਾ ਮੁੰਡਾ ਸ਼ਾਮਿਲ ਹੈ। ਪ੍ਰਾਪਤ ਜਾਣਕਾਰੀ ਦੇ ਅਨੁਸਾਰ ਇਹ ਸੜਕ ਹਾਦਸਾ ਰਾਤ ਕਰੀਬ ਡੇਢ ਵਜੇ ਨੂਰਪੁਰਬੇਦੀ ਗੜਸ਼ੰਕਰ ਮੁੱਖ ਸੜਕ ਤੇ ਪੁਲਿਸ ਚੌਕੀ ਕਲਵਾਂ ਦੇ ਅਧੀਨ ਪੈਂਦੇ ਪਿੰਡ ਹੀਰਪੁਰ ਦੇ ਕੋਲ ਹੋਇਆ ਹੈ।
ਵੀਡੀਓ ਰਿਪੋਰਟ ਪੋਸਟ ਦੇ ਹੇਠਾਂ ਹੈ
ਇਸ ਘਟਨਾ ਸਬੰਧੀ ਪੁਲਿਸ ਚੌਕੀ ਕਲਵਾਂ ਦੇ ਇੰਨਚਾਰਜ ਏਐਸਆਈ ਰਾਜਿੰਦਰ ਕੁਮਾਰ ਨੇ ਦੱਸਿਆ ਹੈ ਕਿ ਤਿੰਨ ਨੌਜਵਾਨ ਹਰਪ੍ਰੀਤ ਸਿੰਘ ਉਮਰ 18 ਸਾਲ ਲਵਪ੍ਰੀਤ ਸਿੰਘ ਉਮਰ 16 ਸਾਲ ਦੋਵੇਂ ਪੁੱਤਰ ਜੋਗਿੰਦਰ ਸਿੰਘ ਜੋ ਸਗੇ ਭਰਾ ਸਨ ਅਤੇ ਉਨ੍ਹਾਂ ਦੇ ਚਾਚੇ ਦੇ ਮੁੰਡਾ ਪ੍ਰਿੰਸਪ੍ਰੀਤ ਸਿੰਘ ਉਮਰ 17 ਸਾਲ ਪੁੱਤਰ ਗੁਰਮੀਤ ਸਿੰਘ ਜੋ ਪਿੰਡ ਸਗਰਾਂਵਾਲੀ ਥਾਣਾ ਭੋਗਪੁਰ ਜਿਲ੍ਹਾ ਜਲੰਧਰ ਤੋਂ ਆਪਣੇ ਮੋਟਰਸਾਇਕਲ ਤੇ ਸਵਾਰ ਹੋਕੇ ਹੋਲੇ ਮਹੱਲੇ ਦੇ ਪਵਿਤਰ ਤਿਉਹਾਰ ਤੇ ਸ਼੍ਰੀ ਆਨੰਦਪੁਰ ਸਾਹਿਬ ਵਿੱਚ ਮੱਥਾ ਟੇਕਣ ਅਤੇ ਹੋਲਾ ਮਹੱਲਾ ਦੇਖਣ ਜਾ ਰਹੇ ਸਨ। ਲੇਕਿਨ ਜਦੋਂ ਰਾਤ ਲੱਗਭੱਗ ਡੇਢ ਵਜੇ ਉਹ ਪਿੰਡ ਹੀਰਪੁਰ ਦੇ ਨਜਦੀਕ ਮੋਟਰਸਾਇਕਲ ਖਡ਼ਾ ਕਰਕੇ ਲੰਗਰ ਛਕਣ ਲਈ ਜਾਣ ਲੱਗੇ ਤਾਂ ਇੱਕ ਅਣਪਛਾਤੇ ਵਾਹਨ ਨੇ ਉਨ੍ਹਾਂ ਨੂੰ ਆਪਣੀ ਲਪੇਟ ਵਿੱਚ ਲੈ ਕੇ ਕੁਚਲ ਦਿੱਤਾ। ਹਾਦਸੇ ਵਿੱਚ ਬੁਰੀ ਤਰ੍ਹਾਂ ਨਾਲ ਜਖ਼ਮੀ ਹੋਏ ਤਿੰਨਾਂ ਨੌਜਵਾਨਾਂ ਦੀ ਮੌਕੇ ਉੱਤੇ ਹੀ ਮੌਤ ਹੋ ਗਈ।
ਬੁਰੀ ਤਰ੍ਹਾਂ ਚਕਨਾਚੂਰ ਹੋ ਗਿਆ ਮੋਟਰਸਾਈਕਲ
ਇਹ ਹਾਦਸਾ ਇੰਨਾ ਜਬਰਦਸਤ ਸੀ ਕਿ ਉਨ੍ਹਾਂ ਦਾ ਸਪਲੈਂਡਰ ਮੋਟਰਸਾਇਕਲ ਵੀ ਬੁਰੀ ਤਰ੍ਹਾਂ ਨਾਲ ਚਕਨਾਚੂਰ ਹੋ ਗਿਆ। ਮੌਕੇ ਉੱਤੇ ਪਹੁੰਚੇ ਪੁਲਿਸ ਕਰਮਚਾਰੀਆਂ ਨੇ ਉਨ੍ਹਾਂ ਨੌਜਵਾਨਾਂ ਦੀਆਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਭਰਾ ਜੈਤਾ ਜੀ ਸਿਵਲ ਹਸਪਤਾਲ ਸ਼੍ਰੀ ਆਨੰਦਪੁਰ ਸਾਹਿਬ ਭੇਜਿਆ ਗਿਆ ਹੈ ਅਤੇ ਪੋਸਟ ਮਾਰਟਮ ਤੋਂ ਬਾਅਦ ਲਾਸ਼ਾਂ ਨੂੰ ਪਰਿਵਾਰਕ ਮੈਂਬਰਾਂ ਦੇ ਹਵਾਲੇ ਕਰ ਦਿੱਤਾ। ਇਸ ਹਾਦਸੇ ਉਪਰਾਂਤ ਪਹੁੰਚੇ ਮ੍ਰਿਤਕ ਨੌਜਵਾਨਾਂ ਦੇ ਸਕਿਆ ਦਾ ਰੋ ਰੋ ਕੇ ਬੁਰਾ ਹਾਲ ਸੀ। ਜਦੋਂ ਕਿ ਮ੍ਰਿਤਕ ਨੌਜਵਾਨਾਂ ਦੇ ਚਾਚੇ ਸੁਰਿੰਦਰਪਾਲ ਪੁੱਤਰ ਪੁੰਨੂ ਰਾਮ ਵਾਸੀ ਸਗਰਾਂਵਾਲੀ ਥਾਣਾ ਭੋਗਪੁਰ ਜਿਲ੍ਹਾ ਜਲੰਧਰ ਦੇ ਬਿਆਨਾਂ ਤੇ ਪੁਲਿਸ ਵਲੋਂ ਅਣਪਛਾਤੇ ਡਰਾਈਵਰ ਦੇ ਖਿਲਾਫ ਵੱਖੋ ਵੱਖਰੀਆਂ ਧਾਰਾਵਾਂ ਦੇ ਤਹਿਤ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਦੇਖੋ ਸਬੰਧਤ ਵੀਡੀਓ