ਪੰਜਾਬ ਦੇ ਜਿਲ੍ਹਾ ਅੰਮ੍ਰਿਤਸਰ ਦੇ ਮਕਬੂਲਪੁਰਾ ਥਾਣੇ ਦੇ ਅਧੀਨ ਪੈਂਦੇ ਜੌੜਿਆਂ ਫਾਟਕ ਦੇ ਕੋਲ ਰਹਿਣ ਵਾਲੇ ਅਮ੍ਰਿਤ ਲਾਲ ਦੀ ਪਤਨੀ ਰਿਤੁ ਬਾਲਾ ਉਮਰ 37 ਸਾਲ ਦੀ ਐਤਵਾਰ ਰਾਤ ਨੂੰ ਸ਼ੱਕੀ ਹਾਲਾਤ ਦੇ ਵਿੱਚ ਮੌਤ ਹੋ ਗਈ ਹੈ। ਘਟਨਾ ਦੇ ਬਾਅਦ ਪਰਿਵਾਰ ਨੇ ਫੈਕਟਰੀ ਮਾਲਿਕ ਅਤੇ ਠੇਕੇਦਾਰ ਤੇ ਰਿਤੁ ਦੀ ਹੱਤਿਆ ਕਰਨ ਦਾ ਇਲਜ਼ਾਮ ਲਗਾਇਆ ਹੈ। ਪਰਿਵਾਰ ਨੇ ਇਲਜ਼ਾਮ ਲਗਾਇਆ ਹੈ ਕਿ ਜਦੋਂ ਇਸ ਸਬੰਧ ਵਿੱਚ ਸ਼ਿਕਾਇਤ ਕੀਤੀ ਤਾਂ ਪੁਲਿਸ ਵਲੋਂ ਕਾਰਵਾਈ ਕਰਨ ਤੋਂ ਇਨਕਾਰ ਕਰ ਦਿੱਤਾ ਗਿਆ।
ਵੀਡੀਓ ਰਿਪੋਰਟ ਦੇਖਣ ਲਈ ਪੋਸਟ ਦੇ ਹੇਠਾਂ ਜਾਓ
ਪੀੜਤ ਪਰਿਵਾਰ ਨੇ ਪੁਲਿਸ ਵਲੋਂ ਇੰਨਸਾਫ ਨਾ ਮਿਲਦੇ ਦੇਖ ਸੋਮਵਾਰ ਦੀ ਦੁਪਹਿਰ ਫਤਹਿ ਨਗਰ ਪੁਲਿਸ ਚੌਕੀ ਦੇ ਬਾਹਰ ਧਰਨਾ ਲਾ ਦਿੱਤਾ। ਇੱਕ ਘੰਟੇ ਤੱਕ ਚੱਲੇ ਇਸ ਧਰਨੇ ਦੇ ਬਾਅਦ ਪੁਲਿਸ ਅਧਿਕਾਰੀਆਂ ਦੇ ਭਰੋਸੇ ਤੋਂ ਬਾਅਦ ਪਰਿਵਾਰ ਨੇ ਧਰਨਾ ਉਠਾ ਲਿਆ। ਇਸ ਮਾਮਲੇ ਤੇ ਏਐਸਆਈ ਹਰਜੀਤ ਸਿੰਘ ਨੇ ਦੱਸਿਆ ਕਿ ਲਾਸ਼ ਨੂੰ ਕਬਜੇ ਵਿੱਚ ਲੈ ਕੇ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ। ਪੋਸਟਮਾਰਟਮ ਰਿਪੋਰਟ, ਪੀਡ਼ਤ ਪਰਿਵਾਰ ਦੇ ਬਿਆਨ ਅਤੇ ਜਾਂਚ ਤੱਥਾਂ ਦੇ ਆਧਾਰ ਤੇ ਬਣਦੀ ਕਾਰਵਾਈ ਕੀਤੀ ਜਾਵੇਗੀ।
ਇਸ ਪੂਰੇ ਮਾਮਲੇ ਬਾਰੇ ਅਮ੍ਰਿਤ ਲਾਲ ਨੇ ਦੱਸਿਆ ਹੈ ਕਿ ਉਨ੍ਹਾਂ ਦੀ ਪਤਨੀ ਰਿਤੁ ਕੱਪੜੇ ਦੀ ਫੈਕਟਰੀ ਵਿੱਚ ਪੈਕਿਗ ਦਾ ਕੰਮ ਕਰਦੀ ਸੀ। ਉਹ ਆਪਣੀਆਂ ਦੋ ਬੇਟੀਆਂ ਅਤੇ ਪਤਨੀ ਦੇ ਨਾਲ ਘਰ ਵਿੱਚ ਰਹਿੰਦਾ ਹੈ। ਐਤਵਾਰ ਦੀ ਦੁਪਹਿਰ ਨੂੰ ਰਿਤੁ ਫੈਕਟਰੀ ਵਿੱਚ ਕੰਮ ਕਰਨ ਲਈ ਚੱਲੀ ਗਈ ਸੀ। ਉਥੇ ਹੀ ਉਸ ਨੇ ਕੋਈ ਜਹਰੀਲਾ ਪਦਾਰਥ ਪੀ ਲਿਆ ਅਤੇ ਫੈਕਟਰੀ ਵਿੱਚ ਕੰਮ ਕਰਨ ਵਾਲੇ ਲੋਕਾਂ ਵਲੋਂ ਰਿਤੁ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਇਸ ਘਟਨਾ ਦੀ ਜਾਣਕਾਰੀ ਉਨ੍ਹਾਂ ਨੂੰ ਐਤਵਾਰ ਦੇਰ ਰਾਤ ਉਦੋਂ ਦਿੱਤੀ ਗਈ ਜਦੋਂ ਰਿਤੁ ਦੀ ਮੌਤ ਹੋ ਚੁੱਕੀ ਸੀ। ਅਮ੍ਰਿਤ ਲਾਲ ਨੇ ਇਲਜ਼ਾਮ ਲਾਇਆ ਹੈ ਕਿ ਫੈਕਟਰੀ ਮਾਲਿਕ ਅਤੇ ਠੇਕੇਦਾਰ ਤੋਂ ਦੁਖੀ ਹੋਕੇ ਰਿਤੁ ਨੇ ਜਹਰੀਲੇ ਪਦਾਰਥ ਨੂੰ ਨਿਗਲਿਆ ਹੈ। ਉਥੇ ਹੀ ਉਨ੍ਹਾਂ ਨੂੰ ਘਟਨਾ ਦੀ ਜਾਣਕਾਰੀ ਵੀ ਕਾਫ਼ੀ ਦੇਰ ਬਾਅਦ ਦਿੱਤੀ ਗਈ।
ਦੇਖੋ ਸਬੰਧਤ ਵੀਡੀਓ ਰਿਪੋਰਟ