ਵੱਡੇ ਹੌਸਲੇ, 28 ਸਾਲ ਦੀ ਜਿਲੋਮੋਲ ਦੇ ਹੌਸਲੇ ਕਿੰਨੇ ਬੁਲੰਦ ਹਨ। ਇਸ ਗੱਲ ਦਾ ਅੰਦਾਜ਼ਾ ਤੁਸੀਂ ਇਸ ਗੱਲ ਤੋਂ ਹੀ ਲਾ ਸਕਦੇ ਹੈ ਕਿ ਬਚਪਨ ਤੋਂ ਹੀ ਦੋਵੇਂ ਹੱਥ ਨਾ ਹੋਣ ਤੋਂ ਬਾਅਦ ਵੀ ਕਾਰ ਡਰਾਇਵ ਕਰਨ ਦਾ ਡਰਾਇਵਿੰਗ ਲਾਇਸੈਂਸ ਪਾਉਣ ਵਾਲੀ ਉਹ ਏਸ਼ੀਆ ਦੀ ਖਾਸ਼ ਮਹਿਲਾ ਬਣ ਗਈ ਹੈ। ਅਸਲ ਵਿਚ ਜਿਲੋਮੋਲ ਨੂੰ ਬਚਪਨ ਤੋਂ ਹੀ ਕਾਰ ਡਰਾਇਵ ਕਰਨਾ ਬਹੁਤ ਪਸੰਦ ਸੀ ਜਾਂ ਇਹ ਕਹਿ ਸਕਦੇ ਹਾਂ ਕਿ ਇਹ ਉਸ ਦਾ ਬਚਪਨ ਦਾ ਸੁਫ਼ਨਾ ਸੀ।
ਜਿਲੋਮੋਲ ਕੇਰਲ ਦੇ ਪਿੰਡ ਕਰੀਮਨੂਰ ਦੀ ਰਹਿਣ ਵਾਲੀ ਹੈ। ਜਿਲੋਮੋਲ ਦੇ ਬਚਪਨ ਤੋਂ ਹੀ ਦੋਵੇਂ ਹੱਥ ਨਹੀਂ ਹਨ। ਜਿਲੋਮੋਲ ਦਾ ਮੰਨਣਾ ਹੈ ਕਿ ਜੇਕਰ ਜਿਦੰਗੀ ਵਿੱਚ ਕੁੱਝ ਵੀ ਪਾਉਣਾ ਹੋਵੇ ਤਾਂ ਉਸਦੇ ਲਈ ਬੁਲੰਦ ਹੌਸਲੇ ਹੋਣੇ ਚਾਹੀਦੇ ਹਨ ਕਿਉਂਕਿ ਜੇਕਰ ਸਾਡੇ ਹੌਸਲੇ ਬੁਲੰਦ ਹੋਣਗੇ ਤਾਂ ਹੀ ਸਾਨੂੰ ਜਿੱਤ ਹਾਸਲ ਹੋਵੇਗੀ।
ਜਿਲੋਮੋਲ ਪੈਰਾਂ ਨਾਲ ਕਰਦੀ ਹੈ ਡਰਾਇਵਿੰਗ
ਜਿਲੋਮੋਲ ਨੇ 2018 ਵਿਚ ਆਪਣੀ ਪਹਿਲੀ ਕਾਰ ਕਸਟਮ ਬਿਲਟ ਮਾਰੂਤੀ ਸਿਲੇਰਯੋ ਆਟੋਮੈਟਿਕ ਖ੍ਰੀਦੀ। ਉਸ ਸਾਲ ਉਸ ਨੂੰ ਡਰਾਇਵਿੰਗ ਲਾਇਸੈਂਸ ਵੀ ਮਿਲਿਆ। ਉਹ ਆਪਣੀ ਕਾਰ ਸਟਾਰਟ ਕਰਨ ਲਈ ਆਪਣੇ ਗੋਡਿਆਂ ਅਤੇ ਪੈਰਾਂ ਦਾ ਇਸਤੇਮਾਲ ਕਰਦੀ ਹੈ। ਜਿਲੋਮੋਲ ਤੋਂ ਪਹਿਲਾਂ ਉਸ ਦੇ ਪਰਿਵਾਰ ਵਿੱਚ ਕਿਸੇ ਨੂੰ ਕਾਰ ਚਲਾਉਣਾ ਨਹੀਂ ਆਉਂਦੀ ਸੀ। ਲੇਕਿਨ ਜਿਲੋਮੋਲ ਪੂਰੇ ਆਤਮਵਿਸ਼ਵਾਸ ਦੇ ਨਾਲ ਸੜਕ ਤੇ ਕਾਰ ਲੈ ਕੇ ਨਿਕਲੀ। ਉਸ ਨੇ ਬ੍ਰੇਕ ਨੂੰ ਵੀ ਚੰਗੀ ਤਰ੍ਹਾਂ ਨਿਅੰਤਰਿਤ ਕੀਤਾ। ਪਿਛਲੇ ਦਿਨੀਂ ਆਨੰਦ ਮਹਿੰਦਰਾ ਨੇ ਜਿਲੋਮੋਲ ਦੀ ਪੈਰਾਂ ਨਾਲ ਡਰਾਇਵਿੰਗ ਕਰਦੀ ਹੋਈ ਇੱਕ ਵਾਇਰਲ ਵੀਡੀਓ ਵੇਖੀ। ਜਿਸ ਦੇ ਲਈ ਆਨੰਦ ਮਹਿੰਦਰਾ ਨੇ ਜਿਲੋਮੋਲ ਦੀ ਟਵਿਟਰ ਉੱਤੇ ਤਾਰੀਫ ਕੀਤੀ।
ਜਿਲੋਮੋਲ ਨੇ ਇਸ ਤਰ੍ਹਾਂ ਮਨਾਇਆ ਆਪਣੇ ਮਾਂ ਬਾਪ ਨੂੰ ਕਾਰ ਖ੍ਰੀਦਣ ਲਈ
ਜਿਲੋਮੋਲ ਬਚਪਨ ਤੋਂ ਹੀ ਪੜਾਈ ਵਿੱਚ ਬਹੁਤ ਤੇਜ ਸੀ। ਪੜ੍ਹਾਈ ਵਿੱਚ ਹਮੇਸ਼ਾ ਅੱਗੇ ਰਹਿਣ ਵਾਲੀ ਜਿਲੋਮੋਲ ਨੇ ਗਰਾਫਿਕ ਡਿਜਾਇਨ ਵਿੱਚ ਆਪਣਾ ਕੈਰੀਅਰ ਚੁਣਿਆ ਸੀ। ਇਸਦੇ ਨਾਲ ਹੀ ਜਿਲੋਮੋਲ ਨੂੰ ਪੇਂਟਿਗ ਕਰਨਾ ਬਹੁਤ ਪਸੰਦ ਹੈ। ਉਸ ਨੇ ਕਿਹਾ ਕਿ ਉਸ ਨੂੰ ਇਸ ਗੱਲ ਦੀ ਕੋਈ ਪ੍ਰਵਾਹ ਨਹੀ ਕਿ ਉਹ ਸਰੀਰਕ ਰੂਪ ਤੋਂ ਵਿਕਲਾਂਗ ਹੈ। ਜਿਲੋਮੋਲ ਜਨਮ ਤੋਂ ਹੀ ਬਿਨਾਂ ਹੱਥਾਂ ਦੇ ਪੈਦੇ ਹੋਈ ਸੀ। ਉਹ ਪੈਰਾਂ ਅਤੇ ਗੋਡਿਆਂ ਦੀ ਮਦਦ ਨਾਲ ਕਾਰ ਚਲਾਉਂਦੀ ਹੈ। ਉਸ ਨੇ ਦੱਸਿਆ ਕਿ ਕਾਰ ਖ੍ਰੀਦਣ ਲਈ ਉਸ ਨੂੰ ਘਰ ਦੇ ਮੈਂਬਰਾਂ ਨੂੰ ਮਨਾਉਣਾ ਪਿਆ ਸੀ। ਇਹ ਕੰਮ ਜਿਲੋਮੋਲ ਲਈ ਬਹੁਤ ਮੁਸ਼ਕਲ ਸੀ ਕਿਉਂਕਿ ਉਨ੍ਹਾਂ ਦੇ ਮਾਂ ਬਾਪ ਨੂੰ ਉਸ ਦੀ ਬਹੁਤ ਚਿੰਤਾ ਰਹਿੰਦੀ ਹੈ। ਇੰਨਾ ਹੀ ਨਹੀਂ ਜਿਲੋਮੋਲ ਸਰੀਰਕ ਰੂਪ ਤੋਂ ਵਿਕਲਾਂਗ ਲੋਕਾਂ ਲਈ ਸਥਾਪਤ ਸਟੇਟ ਮਾਉਥ ਐਂਡ ਫੁੱਟ ਐਸੋਸੀਏਸ਼ਨ ਦੀ ਫਾਉਂਡਿੰਗ ਮੈਂਬਰ ਹੈ।