ਇਹ ਦਰਦਨਾਕ ਖ਼ਬਰ ਪੰਜਾਬ ਵਿਚ ਜਿਲ੍ਹਾ ਫਰੀਦਕੋਟ ਦੇ ਕਸਬਾ ਮਾਨਸਾ ਤੋਂ ਸਾਹਮਣੇ ਆਈ ਹੈ। ਮਾਨਸਾ ਦੇ ਵਿੱਚ ਅਵਾਰਾ ਕੁੱਤਿਆਂ ਦੇ ਵੱਲੋਂ ਇੱਕ ਢਾਈ ਸਾਲ ਦਾ ਮਾਸੂਮ ਬੱਚੀ ਦੇ ਉੱਤੇ ਹਮਲਾ ਕਰ ਕੇ ਉਸ ਨੂੰ ਬੁਰੀ ਤਰ੍ਹਾਂ ਜਖਮੀ ਕਰ ਦਿੱਤਾ ਗਿਆ। ਪੀਡ਼ਤ ਪਰਵਾਰਿਕ ਮੈਂਬਰ ਦੇ ਦੱਸਣ ਅਨੁਸਾਰ ਉਸ ਨੂੰ ਸਿਵਲ ਹਸਪਤਾਲ ਵਿੱਚ ਇਲਾਜ ਲਈ ਲੈ ਜਾਇਆ ਗਿਆ ਸੀ। ਜਿੱਥੋਂ ਬੱਚੀ ਨੂੰ ਫਰਦੀਕੋਟ ਰੈਫਰ ਕਰ ਦਿੱਤਾ ਗਿਆ ਅਤੇ ਰਸਤੇ ਵਿੱਚ ਹੀ ਬੱਚੀ ਦੀ ਮੌਤ ਹੋ ਗਈ।
ਮਿਲੀ ਜਾਣਕਾਰੀ ਦੇ ਅਨੁਸਾਰ ਰਮਦਿੱਤਾ ਚੌਕ ਨਜਦੀਕ ਜਵਾਹਰਕੇ ਰੋਡ ਡੀ. ਡੀ ਫੋਰਟ ਦੇ ਨੇੜੇ ਇੱਕ ਵਿਅਕਤੀ ਕ੍ਰਿਸ਼ਣ ਜੋ ਕਿ ਮਾਲੀ ਦਾ ਕੰਮ ਕਰਦਾ ਹੈ ਦੀ ਢਾਈ ਸਾਲ ਦੀ ਬੱਚੀ ਅੰਮ੍ਰਿਤਾ ਜਦੋਂ ਘਰ ਦੇ ਅੱਗੇ ਖੇਡ ਰਹੀ ਸੀ ਤਾਂ ਇਸ ਦੌਰਾਨ ਅਵਾਰਾ ਕੁੱਤਿਆਂ ਦੇ ਝੁੰਡ ਨੇ ਉਸ ਦੇ ਉਪਰ ਹਮਲਾ ਕਰ ਦਿੱਤਾ ਜਿਸ ਦੇ ਕਾਰਨ ਉਹ ਬੁਰੀ ਤਰ੍ਹਾਂ ਨਾਲ ਜਖ਼ਮੀ ਹੋ ਗਈ। ਪੀਡ਼ਤ ਮਾਂ ਬਾਪ ਨੇ ਦੱਸਿਆ ਹੈ ਕਿ ਉਹ ਸਿਵਲ ਹਸਪਤਾਲ ਦੇ ਵਿਚ ਜਖਮੀ ਬੱਚੀ ਨੂੰ ਇਲਾਜ ਲਈ ਲੈ ਗਏ ਅਤੇ ਉੱਥੋਂ ਉਨ੍ਹਾਂ ਨੂੰ ਮੈਡੀਕਲ ਕਾਲਜ ਫਰੀਦਕੋਟ ਲਈ ਰੈਫਰ ਕਰ ਦਿੱਤਾ ਗਿਆ। ਪਰ ਫਰੀਦਕੋਟ ਨੂੰ ਜਾਂਦਿਆਂ ਰਸਤੇ ਵਿਚ ਹੀ ਬੱਚੀ ਦੀ ਮੌਤ ਹੋ ਗਈ ।
ਇਸ ਘਟਨਾ ਬਾਰੇ ਵਾਰਡ ਨੰਬਰ 26 ਦੇ ਕਾਉਂਸਲਰ ਕ੍ਰਿਸ਼ਣ ਕੁਮਾਰ ਨੇ ਕਿਹਾ ਹੈ ਕਿ ਮਾਲੀ ਕ੍ਰਿਸ਼ਣ ਕੁਮਾਰ ਕਿਰਾਏ ਦੇ ਮਕਾਨ ਵਿਚ ਰਹਿੰਦਾ ਹੈ। ਉਸ ਦੀ ਬੱਚੀ ਜਦੋਂ ਖੇਡ ਰਹੀ ਸੀ ਤਾਂ ਉਸ ਉੱਤੇ ਕੁੱਤਿਆਂ ਨੇ ਹਮਲਾ ਕਰ ਦਿੱਤਾ ਪਰ ਜੇਕਰ ਹਸਪਤਾਲ ਵਿੱਚ ਉਸ ਦਾ ਇਲਾਜ ਠੀਕ ਸਮੇਂ ਤੇ ਹੋ ਜਾਂਦਾ ਤਾਂ ਉਸਦੀ ਜਾਨ ਬੱਚ ਸਕਦੀ ਸੀ। ਉਨ੍ਹਾਂ ਨੇ ਮੰਗ ਕੀਤੀ ਹੈ ਕਿ ਬੱਚੀ ਦੇ ਮਾਂ ਬਾਪ ਦੀ ਮਦਦ ਕੀਤੀ ਜਾਵੇ ਅਤੇ ਹਸਪਤਾਲ ਵਿੱਚ ਹਰ ਤਰ੍ਹਾਂ ਦੀਆਂ ਸਹੂਲਤਾਂ ਨੂੰ ਉਪਲੱਬਧ ਕਰਵਾਇਆ ਜਾਵੇ। ਜਿਸਦੇ ਨਾਲ ਕਿਸੇ ਨੂੰ ਮੁਸ਼ਕਲ ਸਮੇਂ ਕਿਸੇ ਹੋਰ ਹਸਪਤਾਲ ਵਿੱਚ ਜਾਣਾ ਨਾ ਪਵੇ।