ਦੋਸਤਾਂ ਨਾਲ ਵੰਡਰਲੈਂਡ ਵਿੱਚ ਘੁੰਮਣ ਗਏ ਨੌਜਵਾਨ ਦੇ ਨਾਲ, ਕੁਝ ਸੈਕਿੰਡ ਵਿਚ ਬੀਤ ਗਿਆ ਭਾਣਾ, ਉਜੜੀ ਮਾਂ ਦੀ ਦੁਨੀਆਂ

Punjab

ਪੰਜਾਬ ਦੇ ਜਿਲ੍ਹਾ ਜਲੰਧਰ ਤੋਂ ਦੋਸਤਾਂ ਦੇ ਨਾਲ ਵੰਡਰਲੈਂਡ ਘੁੱਮਣ ਦੇ ਲਈ ਗਏ 15 ਸਾਲ ਦੇ ਨੌਜਵਾਨ ਦੀ ਟੋਆਏ ਟ੍ਰੇਨ ਦੇ ਟ੍ਰੈਕ ਉੱਤੇ ਫੋਟੋ ਖਿਚਵਾਉਂਦੇ ਸਮੇਂ ਅਚਾਨਕ ਮੌਤ ਹੋ ਗਈ। ਮ੍ਰਿਤਕ ਪਲਵਿੰਦਰ ਸਿੰਘ ਭਿੰਦੇ ਦੇ ਪਿਤਾ ਨਛੱਤਰ ਸਿੰਘ ਵਾਸੀ ਪਿੰਡ ਵੈਂਡਲ ਨੇ ਦੱਸਿਆ ਕਿ ਪੁੱਤਰ ਪਲਵਿੰਦਰ ਮਾਨਵ ਸਹਿਯੋਗ ਸਕੂਲ ਸ਼ਾਹਪੁਰ ਵਿੱਚ ਦਸਵੀਂ ਦਾ ਸਟੂਡੈਂਟ ਸੀ। ਸ਼ੁੱਕਰਵਾਰ ਦੀ ਸਵੇਰੇ ਅੱਠ ਵਜੇ ਆਪਣੇ ਦੋਸਤਾਂ ਦੇ ਨਾਲ ਵੰਡਰਲੈਂਡ ਘੁੱਮਣ ਦਾ ਕਹਿਕੇ ਘਰ ਤੋਂ ਗਿਆ ਸੀ। ਉਸਦੇ ਦੋਸਤਾਂ ਨੇ ਦੱਸਿਆ ਕਿ 10: 30 ਵਜੇ ਉਹ ਵੰਡਰਲੈਂਡ ਪਹੁੰਚੇ ਤਾਂ ਵਾਟਰ ਪਾਰਕ ਅਜੇ ਸ਼ੁਰੂ ਨਹੀਂ ਹੋਇਆ ਸੀ। ਇਸ ਕਾਰਨ ਉਹ ਬੋਟਿੰਗ ਕਰਨ ਚਲੇ ਗਏ। ਬੋਟਿੰਗ ਤੋਂ ਬਾਅਦ ਘੁੰਮਦੇ ਹੋਏ ਟਾਏ ਟ੍ਰੇਨ ਦੇ ਵੱਲ ਚਲੇ ਗਏ।

ਉਨ੍ਹਾਂ ਦੱਸਿਆ ਕਿ ਉੱਥੇ ਫੋਟੋ ਖਿਚਵਾਉਣ ਸਮੇਂ ਪਲਵਿੰਦਰ ਪਟਰੀ ਤੇ ਲੇਟ ਗਿਆ। ਉਦੋਂ ਅਚਾਨਕ ਹੀ ਉਸਦੇ ਮੁੰਹ ਵਿਚੋਂ ਝੱਗ ਨਿਕਲਣ ਲੱਗੀ ਅਤੇ ਸਰੀਰ ਆਕੜਨ ਲੱਗ ਗਿਆ। ਉਸ ਨੂੰ ਨੇੜੇ ਦੇ ਪ੍ਰਾਇਵੇਟ ਹਸਪਤਾਲ ਵਿਚ ਲਿਜਾਇਆ ਗਿਆ ਲੇਕਿਨ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ। ਲਾਂਬੜਾ ਥਾਣੇ ਦੀ ਪੁਲਿਸ ਨੇ ਮ੍ਰਿਤਕ ਸਰੀਰ ਪੋਸਟਮਾਰਟਮ ਲਈ ਸਿਵਲ ਹਸਪਤਾਲ ਜਲੰਧਰ ਭੇਜ ਦਿੱਤਾ। ਪੁਲਿਸ ਨੇ ਪਲਵਿੰਦਰ ਦੇ ਦੋਸਤਾਂ ਨੂੰ ਹਿਰਾਸਤ ਵਿੱਚ ਲੈ ਕੇ ਪੁੱਛਗਿਛ ਕੀਤੀ ਅਤੇ ਫਿਰ ਛੱਡ ਦਿੱਤਾ। ਉਨ੍ਹਾਂ ਦੇ ਮੋਬਾਇਲ ਜਾਂਚ ਲਈ ਜਬਤ ਕਰ ਲਏ।

ਮਾਂ ਦਾ ਦਰਦ, ਕਿਹਾ ਸਾਡੀ ਤਾਂ ਦੁਨੀਆ ਹੀ ਖਤਮ ਹੋ ਗਈ

ਇਸ ਘਟਨਾ ਬਾਰੇ ਜਦੋਂ ਦੋਸਤਾਂ ਨੇ ਪਲਵਿੰਦਰ ਦੀ ਮੌਤ ਦੀ ਖਬਰ ਫੋਨ ਕਰਕੇ ਉਸਦੇ ਘਰ ਵਿੱਚ ਦਿੱਤੀ ਤਾਂ ਚੀਕ ਚਿਹਾੜਾ ਮੱਚ ਗਿਆ। ਜਿਸ ਨੂੰ ਪਤਾ ਲਗਾ ਉਹ ਉਸਦੇ ਘਰ ਵੱਲ ਨੂੰ ਭੱਜਿਆ। ਪਿੰਡ ਦੇ ਕੁੱਝ ਲੋਕ ਹਸਪਤਾਲ ਪਹੁੰਚ ਗਏ। ਲੇਕਿਨ ਪਲਵਿੰਦਰ ਦੁਨੀਆਂ ਨੂੰ ਅਲਵਿਦਾ ਕਹਿ ਚੁੱਕਿਆ ਸੀ। ਮ੍ਰਿਤਕ ਸਰੀਰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ। ਘਰ ਵਿੱਚ ਮਾਂ ਅਤੇ ਹੋਰ ਮੈਂਬਰ ਰੋਈ ਜਾ ਰਹੇ ਸਨ। ਬੇਹਾਲ ਹੋਈ ਮਾਂ ਬੋਲੀ, ਮੇਰਾ ਪੁੱਤਰ ਜਵਾਨ ਹੋ ਗਿਆ ਸੀ। ਮੈਨੂੰ ਹੁਣ ਕੋਈ ਫਿਕਰ ਨਹੀਂ ਸੀ। ਸੋਚਿਆ ਸੀ ਕਿ ਕੰਮ ਕਾਰ ਸੰਭਾਲ ਲਵੇਗਾ। ਆਪਣੇ ਪਾਪਾ ਦੀ ਮਦਦ ਕਰੇਗਾ ਹੁਣ ਤਾਂ ਸਭ ਕੁਝ ਖਤਮ ਹੋ ਗਿਆ। ਉਸ ਦੇ ਨਾਲ ਹੀ ਸਾਡੀ ਦੁਨੀਆਂ ਵੀ ਖਤਮ ਹੋ ਗਈ। ਰਾਤ ਤੱਕ ਪਲਵਿੰਦਰ ਦੇ ਘਰ ਲੋਕ ਆਉਂਦੇ ਰਹੇ ਕਿਸੇ ਨੂੰ ਭਰੋਸਾ ਹੀ ਨਹੀਂ ਹੋ ਰਿਹਾ ਸੀ ਕਿ ਜਿਸ ਨੂੰ ਸਵੇਰੇ ਹੱਸਦੇ ਦੇਖਿਆ ਉਸ ਨੂੰ ਹੁਣ ਉਹ ਕਦੇ ਵੀ ਦੇਖ ਨਹੀਂ ਸਕਣਗੇ।

ਪਲਵਿੰਦਰ ਦੀ ਵੱਡੀ ਭੈਣ ਕੁੱਝ ਸਾਲ ਪਹਿਲਾਂ ਸਟਡੀ ਲਈ ਕੈਨੇਡਾ ਚੱਲੀ ਗਈ ਸੀ। ਉਸ ਦਾ ਪਿਤਾ ਖੇਤੀਬਾੜੀ ਕਰਦੇ ਹੈ। ਦੋਸਤਾਂ ਨੇ ਦੱਸਿਆ ਕਿ ਪਲਵਿੰਦਰ ਸਿੰਘ ਅਕਸਰ ਕਹਿੰਦਾ ਸੀ ਕਿ ਇਕ ਸਾਲ ਰੁਕਿਆ ਹੋਇਆ ਹਾਂ ਫਿਰ ਮੈਂ ਵੀ ਕੈਨੇਡਾ ਚਲਿਆ ਜਾਵਾਂਗਾ। ਓੱਥੇ ਹੀ ਸੈਟ ਹੋਵਾਂਗਾ।

ਹਾਦਸਾ ਕਰੰਟ ਲੱਗਣ ਨਾਲ ਨਹੀਂ ਹੋਇਆ

ਵੰਡਰਲੈਂਡ ਦੇ ਮੈਨੇਜਰ ਪਰਮਵੀਰ ਸਿੰਘ ਨੇ ਦੱਸਿਆ ਕਿ ਪਲਵਿੰਦਰ ਸਿੰਘ ਭਿੰਦਾ ਆਪਣੇ ਪੰਜ ਸਾਥੀਆਂ ਦੇ ਨਾਲ ਆਇਆ ਸੀ। ਜਿਵੇਂ ਹੀ ਉਨ੍ਹਾਂ ਨੂੰ ਪਲਵਿੰਦਰ ਦੀ ਤਬੀਅਤ ਵਿਗੜਨ ਦੀ ਸੂਚਨਾ ਮਿਲੀ ਉਹ ਗੱਡੀ ਵਿੱਚ ਉਸਨੂੰ ਹਸਪਤਾਲ ਲੈ ਗਏ। ਟੋਆਏ ਟ੍ਰੇਨ ਬੰਦ ਸੀ ਜੋਕਿ ਬੈਟਰੀ ਵਾਲੇ ਡੀਸੀ ਕਰੰਟ ਨਾਲ ਚਲਾਈ ਜਾਂਦੀ ਹੈ। ਇਸ ਤੋਂ ਕਰੰਟ ਜਾਂ ਜਾਨ ਜਾਣ ਦਾ ਖ਼ਤਰਾ ਨਹੀਂ ਹੈ। ਉੱਥੇ ਸੁਰੱਖਿਆ ਦਾ ਪੂਰਾ ਪ੍ਰਬੰਧ ਹੈ।

Leave a Reply

Your email address will not be published. Required fields are marked *