ਇਹ ਖ਼ਬਰ ਪੰਜਾਬ ਦੇ ਜਿਲ੍ਹਾ ਤਰਨਤਾਰਨ ਤੋਂ ਸਾਹਮਣੇ ਆਈ ਹੈ। ਤਰਨਤਾਰਨ ਦੇ ਪਿੰਡ ਧਗਾਣਾ ਦੇ ਕੋਲ ਬੇਕਾਬੂ ਹੋਈ ਸਵਿਫਟ ਕਾਰ ਬਿਜਲੀ ਦੇ ਖੰਭੇ ਨਾਲ ਟਕਰਾ ਗਈ। ਖੰਭਾ ਡਿੱਗਦੇ ਸਮੇਂ ਰਸਤੇ ਵਿਚ ਜਾ ਰਹੇ ਮੋਟਰਸਾਈਕਲ ਚਾਲਕ ਰਾਂਝਾ ਸਿੰਘ ਦੇ ਸਿਰ ਉੱਤੇ ਜਾ ਡਿੱਗਿਆ। ਇਸ ਹਾਦਸੇ ਦੌਰਾਨ ਰਾਂਝਾ ਸਿੰਘ ਦੀ ਮੌਕੇ ਤੇ ਹੀ ਮੌਤ ਹੋ ਗਈ। ਜਦੋਂ ਕਿ ਖੰਭੇ ਨਾਲ ਟਕਰਾ ਕੇ ਕਾਰ ਪਲਟਦਿਆਂ ਹੋਇਆਂ ਖੇਤਾਂ ਵਿੱਚ ਜਾ ਡਿੱਗੀ। ਇਸ ਕਾਰ ਦੇ ਵਿੱਚ ਸਵਾਰ ਦੋ ਬੱਚਿਆਂ ਸਮੇਤ ਛੇ ਲੋਕ ਜਖ਼ਮੀ ਹੋ ਗਏ ਹਨ। ਉਨ੍ਹਾਂ ਨੂੰ ਇਲਾਜ ਲਈ ਹਸਪਤਾਲ ਵਿਚ ਦਾਖਲ ਕਰਵਾ ਦਿੱਤਾ ਗਿਆ ਹੈ। ਇਸ ਹਾਦਸੇ ਦੀ ਥਾਣਾ ਸਦਰ ਪੱਟੀ ਦੀ ਪੁਲਿਸ ਨੇ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ਹੈ।
ਪ੍ਰਾਪਤ ਹੋਈ ਜਾਣਕਾਰੀ ਦੇ ਅਨੁਸਾਰ ਖੇਮਕਰਨ ਦੇ ਪਿੰਡ ਮਸਤਗੜ ਵਾਸੀ ਗਗਨਦੀਪ ਸਿੰਘ ਆਪਣੇ ਪਰਿਵਾਰ ਦੇ ਨਾਲ ਸਵਿਫਟ ਕਾਰ ਨੰਬਰ ਐਚਆਰ 51 ਏਕਿਊ 7858 ਤੇ ਸਵਾਰ ਹੋਕੇ ਪੱਟੀ ਜਾ ਰਿਹਾ ਸੀ। ਪਿੰਡ ਧਗਾਣਾ ਦੇ ਕੋਲ ਅਚਾਨਕ ਟਾਇਰ ਦੇ ਫਟਣ ਕਾਰਨ ਕਾਰ ਬੇਕਾਬੂ ਹੋ ਗਈ। ਬੇਕਾਬੂ ਹੋਈ ਕਾਰ ਸੜਕ ਦੇ ਕਿਨਾਰੇ ਲੱਗੇ ਬਿਜਲੀ ਦੇ ਖੰਭੇ ਨਾਲ ਜਾ ਟਕਰਾਈ ਅਤੇ ਖੰਭਾ ਟੁੱਟ ਕੇ ਰਸਤੇ ਵਿਚ ਜਾਂਦੇ ਮੋਟਰਸਾਇਕਲ ਪੀਬੀ 38 ਓ 4512 ਰਾਂਝਾ ਸਿੰਘ ਦੇ ਸਿਰ ਉੱਤੇ ਜਾ ਡਿੱਗਿਆ। ਰਾਂਝਾ ਸਿੰਘ ਦੀ ਮੌਕੇ ਉੱਤੇ ਮੌਤ ਹੋ ਗਈ। ਬਿਜਲੀ ਦੇ ਖੰਭੇ ਨਾਲ ਟਕਰਾ ਕੇ ਕਾਰ ਖੇਤ ਵਿੱਚ ਜਾ ਡਿੱਗੀ। ਇਸ ਹਾਦਸੇ ਦੌਰਾਨ ਕਾਰ ਵਿੱਚ ਸਵਾਰ ਛੇ ਲੋਕ ਜਖ਼ਮੀ ਹੋ ਗਏ।
ਇਨ੍ਹਾਂ ਜਖ਼ਮੀਆਂ ਵਿੱਚ ਡਰਾਈਵਰ ਗਗਨਦੀਪ ਸਿੰਘ ਤੋਂ ਇਲਾਵਾ ਮਹਿਲਾ ਸ਼ਰਨਜੀਤ ਕੌਰ ਉਰਮਿਲਜੀਤ ਕੌਰ ਹਰਸਿਮਰਤ ਕੌਰ ਦੇ ਇਲਾਵਾ ਦੋ ਬੱਚੇ ਹਰਸ਼ਪ੍ਰੀਤ ਸਿੰਘ ਉਮਰ 11 ਸਾਲ ਅਤੇ ਗੁਰਸਾਜਨ ਸਿੰਘ ਉਮਰ 6 ਸਾਲ ਸਾਰੇ ਵਾਸੀ ਪਿੰਡ ਮਸਤਗੜ ਸ਼ਾਮਿਲ ਹਨ। ਹਾਦਸੇ ਦਾ ਪਤਾ ਚਲਦਿਆਂ ਹੀ ਥਾਣਾ ਸਦਰ ਪੱਟੀ ਦੇ ਇੰਨਚਾਰਜ ਸਤਪਾਲ ਸਿੰਘ ਅਤੇ ਪੁਲਿਸ ਚੌਕੀ ਘਰਿਆਲਾ ਦੇ ਇੰਨਚਾਰਜ ਏਐੱਸਆਈ ASI ਬਲਵਿਦਰ ਸਿੰਘ ਮੌਕੇ ਉੱਤੇ ਪਹੁੰਚੇ। ਜਖ਼ਮੀਆਂ ਨੂੰ ਇਲਾਜ ਦੇ ਲਈ ਸਰਕਾਰੀ ਹਸਪਤਾਲ ਦਾਖਲ ਕਰਵਾ ਦਿੱਤਾ ਗਿਆ ਹੈ। ਡੀਐਸਪੀ DSP ਮਨਿਦਰਪਾਲ ਸਿੰਘ ਨੇ ਦੱਸਿਆ ਕਿ ਕਾਰ ਡਰਾਈਵਰ ਦੇ ਖਿਲਾਫ ਮਾਮਲਾ ਦਰਜ ਕਰਨ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।