ਪੁਲ ਉਪਰੋਂ ਲੰਘ ਰਹੇ ਆਟੋ ਨਾਲ ਵਾਪਰ ਗਿਆ ਹਾਦਸਾ, ਡਰਾਈਵਰ ਅਤੇ ਮਹਿਲਾ ਸਵਾਰੀ ਪੁਲ ਤੋਂ ਹੇਠਾਂ ਡਿੱਗੇ

Punjab

ਇਹ ਮੰਦਭਾਗੀ ਖ਼ਬਰ ਪੰਜਾਬ ਦੇ ਜਿਲ੍ਹਾ ਅੰਮ੍ਰਿਤਸਰ ਤੋਂ ਸਾਹਮਣੇ ਆਈ ਹੈ। ਇਥੇ ਇਕ ਤੇਜ ਰਫਤਾਰ ਆਟੋ ਰਿਕਸ਼ਾ ਭੰਡਾਰੀ ਪੁੱਲ ਦੀ ਲੂਪ ਲਾਈਨ ਉੱਤੇ ਐਤਵਾਰ ਸਵੇਰੇ ਦੁਰਘਟਨਾ ਦਾ ਸ਼ਿਕਾਰ ਹੋ ਗਿਆ। ਆਟੋ ਰਿਕਸ਼ਾ ਪੁੱਲ ਦੀ ਦੀਵਾਰ ਦੇ ਨਾਲ ਜਾ ਟਕਰਾਇਆ ਅਤੇ ਉਸ ਵਿੱਚ ਸਵਾਰ ਡਰਾਈਵਰ ਅਤੇ ਇੱਕ ਮਹਿਲਾ ਸਵਾਰੀ ਪੁੱਲ ਦੇ ਉਪਰ ਤੋਂ ਹੇਠਾਂ ਡਿੱਗ ਪਏ।

ਸਬੰਧਤ ਵੀਡੀਓ ਰਿਪੋਰਟ ਪੋਸਟ ਦੇ ਹੇਠਾਂ ਦੇਖੋ 

ਇਸ ਹਾਦਸੇ ਦੌਰਾਨ ਘਟਨਾ ਵਾਲੀ ਥਾਂ ਉੱਤੇ ਹੀ ਆਟੋ ਰਿਕਸ਼ਾ ਡਰਾਈਵਰ ਦੀ ਮੌਤ ਹੋ ਗਈ ਜਦੋਂ ਕਿ ਬੇਸੁਰਤੀ ਦੀ ਹਾਲਤ ਵਿੱਚ ਮਹਿਲਾ ਮੁਸਾਫਿਰ ਨੂੰ ਗੁਰੂ ਨਾਨਕ ਦੇਵ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਹੈ। ਇਸ ਮਾਮਲੇ ਤੇ ਏਐਸਆਈ ASI ਗੁਰਿਦਰ ਸਿੰਘ ਨੇ ਦੱਸਿਆ ਹੈ ਕਿ ਮਹਿਲਾ ਦੀ ਪਹਿਚਾਣ ਸਬੰਧੀ ਕਾਰਵਾਈ ਕੀਤੀ ਜਾ ਰਹੀ ਹੈ। ਆਟੋ ਦੇ ਡਰਾਈਵਰ ਦੇ ਮ੍ਰਿਤਕ ਸਰੀਰ ਦਾ ਪੋਸਟਮਾਰਟਮ ਕਰਾ ਕੇ ਪਰਿਵਾਰਕ ਮੈਂਬਰਾਂ ਦੇ ਹਵਾਲੇ ਕਰ ਦਿੱਤਾ ਗਿਆ ਹੈ।

ਇਸ ਮਾਮਲੇ ਜਾਣਕਾਰੀ ਦਿੰਦਿਆਂ ਹੋਇਆਂ ਮਜੀਠੀਆ ਰੋਡ ਸਥਿਤ ਪੰਡੋਰੀ ਵੜੈਚ ਪਿੰਡ ਵਾਸੀ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦਾ ਭਤੀਜਾ ਨੀਰਜ ਉਮਰ 35 ਸਾਲ ਆਟੋ ਰਿਕਸ਼ਾ ਚਲਾਕੇ ਆਪਣੇ ਪਰਿਵਾਰ ਦਾ ਪਾਲਣ ਪੋਸਣ ਕਰਦਾ ਸੀ। ਉਹ ਰੋਜਾਨਾ ਹੀ ਬੱਸ ਅੱਡੇ ਤੋਂ ਛੇਹਰਟੇ ਦੇ ਵਿੱਚ ਆਟੋ ਚਲਾਉਂਦਾ ਸੀ। ਐਤਵਾਰ ਦੀ ਸਵੇਰੇ ਉਹ ਬੱਸ ਅੱਡੇ ਤੋਂ ਸਵਾਰੀ ਲੈ ਕੇ ਛੇਹਰਟਾ ਦੀ ਤਰਫ ਇੱਕ ਮਹਿਲਾ ਨੂੰ ਛੱਡਣ ਲਈ ਜਾ ਰਿਹਾ ਸੀ। ਸੱਬਜੀ ਮੰਡੀ ਦੇ ਕੋਲ ਉਹ ਭੰਡਾਰੀ ਪੁੱਲ ਦੀ ਲੂਪ ਲਾਇਨ ਉੱਤੇ ਨਿਕਲ ਪਿਆ। ਪੁੱਲ ਉੱਤੇ ਆਟੋ ਰਿਕਸ਼ਾ ਦੀ ਰਫਤਾਰ ਕਾਫ਼ੀ ਜ਼ਿਆਦਾ ਸੀ। ਨੀਰਜ ਦਾ ਆਪਣੇ ਆਟੋ ਰਿਕਸ਼ਾ ਉੱਤੇ ਕਾਬੂ ਨਹੀਂ ਰਿਹਾ ਅਤੇ ਆਟੋ ਰਿਕਸ਼ਾ ਪੁੱਲ ਦੀ ਦੀਵਾਰ ਵਿਚ ਤੇਜੀ ਨਾਲ ਜਾ ਟਕਰਾਇਆ। ਇਸ ਤੋਂ ਆਟੋ ਦਾ ਸੀਸਾ ਟੁੱਟ ਗਿਆ ਅਤੇ ਆਟੋ ਪਲਟ ਗਿਆ। ਇਸ ਹਾਦਸੇ ਦੌਰਾਨ ਡਰਾਈਵਰ ਨੀਰਜ ਅਤੇ ਮਹਿਲਾ ਮੁਸਾਫਿਰ ਆਟੋ ਤੋਂ ਪੁੱਲ ਦੇ ਹੇਠਾਂ ਡਿੱਗ ਗਏ। ਨੀਰਜ ਦਾ ਸਿਰ ਪੁੱਲ ਦੇ ਹੇਠਾਂ ਲੰਘਣ ਵਾਲੀ ਸੜਕ ਉੱਤੇ ਜਾ ਲੱਗਿਆ ਅਤੇ ਮੌਕੇ ਉੱਤੇ ਹੀ ਉਸਦੀ ਮੌਤ ਹੋ ਗਈ ਜਦੋਂ ਕਿ ਮਹਿਲਾ ਦੀ ਹਾਲਤ ਗੰਭੀਰ ਬਣੀ ਹੋਈ ਹੈ।

ਦੇਖੋ ਖਬਰ ਨਾਲ ਸਬੰਧਤ ਵੀਡੀਓ ਰਿਪੋਰਟ 

Leave a Reply

Your email address will not be published. Required fields are marked *