ਜਮੀਨ ਵੇਚ ਕੇ ਵਿਦੇਸ਼ ਭੇਜੀ ਪਤਨੀ ਨਿਕਲੀ ਧੋਖੇਬਾਜ, ਸਦਮੇ ਵਿੱਚ ਪਤੀ ਨਾਲ ਬੀਤਿਆ ਦਰਦਨਾਕ ਭਾਣਾ

Punjab

ਪੰਜਾਬ ਦੇ ਜਿਲ੍ਹਾ ਅੰਮ੍ਰਿਤਸਰ ਵਿਚ ਤਰਨਤਾਰਨ ਦੇ ਭਿਖੀਵਿੰਡ ਦੇ ਪਿੰਡ ਸਾਂਧਰਾ ਵਿੱਚ ਇੱਕ ਨੌਜਵਾਨ ਆਪਣੀ ਪਤਨੀ ਦੇ ਕਾਰਨ ਡਿਪ੍ਰੈਸ਼ਨ ਵਿੱਚ ਚਲਿਆ ਗਿਆ ਅਤੇ ਉਸ ਦੀ ਮੌਤ ਹੋ ਗਈ। ਹੁਣ ਮ੍ਰਿਤਕ ਨੌਜਵਾਨ ਦਾ ਪਰਿਵਾਰ ਆਪਣੇ ਪੁੱਤਰ ਦੀ ਮੌਤ ਲਈ ਪਤਨੀ ਤੇ ਕਾਰਵਾਈ ਦੀ ਮੰਗ ਕਰ ਰਿਹਾ ਹੈ। ਅਸਲ ਵਿਚ ਪਤਨੀ ਨੇ ਵਿਦੇਸ਼ ਜਾਣ ਲਈ ਮ੍ਰਿਤਕ ਦਾ ਸਹਾਰਾ ਲਿਆ ਅਤੇ ਵਿਦੇਸ਼ ਪਹੁੰਚਦਿਆਂ ਹੀ ਸਾਰੇ ਸੰਬੰਧ ਖਤਮ ਕਰ ਲਏ।

ਇਸ ਖਬਰ ਨਾਲ ਸਬੰਧਤ ਵੀਡੀਓ ਰਿਪੋਰਟ ਦੇਖਣ ਲਈ ਪੋਸਟ ਦੇ ਹੇਠਾਂ ਜਾਓ 

ਇਸ ਮਾਮਲੇ ਤੇ ਮ੍ਰਿਤਕ ਦੀ ਮਾਂ ਕੁਲਵਿੰਦਰ ਕੌਰ ਨੇ ਦੱਸਿਆ ਹੈ ਕਿ ਉਸਦੇ ਪੁੱਤਰ ਕੰਵਲ ਸਿੰਘ ਦਾ ਵਿਆਹ ਅਪ੍ਰੈਲ 2021 ਵਿੱਚ ਸਬਰਾ ਵਾਸੀ ਲਵਪ੍ਰੀਤ ਦੇ ਨਾਲ ਹੋਇਆ ਸੀ। ਵਿਆਹ ਤੋਂ ਪਹਿਲਾਂ ਲਵਪ੍ਰੀਤ ਦੇਸ਼ ਤੋਂ ਬਾਹਰ ਜਾਣਾ ਚਾਹੁੰਦੀ ਸੀ। ਕੰਵਲ ਸਿੰਘ ਨੇ ਆਪਣੀ 4 ਏਕਡ਼ ਜ਼ਮੀਨ ਵੇਚ ਕੇ ਲਵਪ੍ਰੀਤ ਨੂੰ ਇੰਗਲੈਂਡ ਭੇਜ ਦਿੱਤਾ। ਲਵਪ੍ਰੀਤ ਨੇ ਇੰਗਲੈਂਡ ਪਹੁੰਚਦੇ ਹੀ ਉਸ ਤੋਂ 6 ਲੱਖ ਰੁਪਏ ਦੀ ਮੰਗ ਕੀਤੀ ਅਤੇ ਕੰਵਲ ਨੇ ਬਿਨਾਂ ਸੋਚੇ ਤੁਰੰਤ ਪੈਸੇ ਭੇਜ ਦਿੱਤੇ ਲੇਕਿਨ ਉਸ ਤੋਂ ਬਾਅਦ ਲਵਪ੍ਰੀਤ ਨੇ ਕੰਵਲ ਦਾ ਫੋਨ ਤੱਕ ਚੁੱਕਣਾ ਬੰਦ ਕਰ ਦਿੱਤਾ।

ਰਿਸ਼ਤੇਦਾਰਾਂ ਨਾਲ ਵੀ ਗੱਲ ਕੀਤੀ ਪਰ ਕੋਈ ਹੱਲ ਨਹੀਂ ਨਿਕਲਿਆ

ਇਸ ਮਾਮਲੇ ਤੇ ਕੰਵਲ ਦੇ ਜੀਜੇ ਪੰਥਪ੍ਰੀਤ ਸਿੰਘ ਬਾਸਰਕੇ ਨੇ ਦੱਸਿਆ ਹੈ ਕਿ ਪਰਿਵਾਰ ਨੇ ਕੁੜੀ ਦੇ ਰਿਸ਼ਤੇਦਾਰਾਂ ਨਾਲ ਵੀ ਗੱਲ ਕੀਤੀ ਪਰ ਕੁੜੀ ਨਹੀਂ ਮੰਨੀ। ਇਸ ਤੋਂ ਬਾਅਦ ਕੰਵਲ ਨੇ ਪੁਲਿਸ ਵਿੱਚ ਵੀ ਸ਼ਿਕਾਇਤ ਕੀਤੀ ਪਰ ਪੁਲਿਸ ਨੇ ਵੀ ਮਾਮਲਾ ਦਰਜ ਕਰਨ ਦੀ ਜਗ੍ਹਾ ਟਾਲਮਟੋਲ ਹੀ ਕੀਤਾ। ਇਸ ਤੋਂ ਬਾਅਦ ਕੰਵਲ ਡਿਪ੍ਰੇਸ਼ਨ ਵਿੱਚ ਚਲਿਆ ਗਿਆ ਅਤੇ ਹਸਪਤਾਲ ਵਿੱਚ ਉਸ ਦੀ ਮੌਤ ਹੋ ਗਈ।

ਕੁੜੀ ਕਰਵਾ ਚੁੱਕੀ ਹੈ ਦੂਜਾ ਵਿਆਹ

ਪੰਥਪ੍ਰੀਤ ਸਿੰਘ ਨੇ ਜਾਣਕਾਰੀ ਦਿੱਤੀ ਕਿ ਕੰਵਲ ਨੇ ਬਚਪਨ ਤੋਂ ਹੀ ਦੁੱਖ ਦੇਖੇ ਹਨ। ਛੋਟੀ ਉਮਰ ਵਿੱਚ ਹੀ ਉਸਦੇ ਸਿਰ ਤੋਂ ਪਿਤਾ ਦਾ ਸਹਾਰਾ ਉਠ ਗਿਆ ਸੀ। ਉਸ ਨੇ ਮਿਹਨਤ ਕਰਕੇ ਪਰਿਵਾਰ ਨੂੰ ਖਡ਼ਾ ਕੀਤਾ। ਹੁਣ ਜਦੋਂ ਵਿਆਹ ਹੋਇਆ ਤਾਂ ਪਤਨੀ ਨੇ ਉਸ ਨੂੰ ਧੋਖਾ ਦੇ ਦਿੱਤਾ। ਉਨ੍ਹਾਂ ਨੂੰ ਜਾਣਕਾਰੀ ਹੈ ਕਿ ਲਵਪ੍ਰੀਤ ਵਿਦੇਸ਼ ਵਿੱਚ ਦੂਜੀ ਵਿਆਹ ਵੀ ਕਰਵਾ ਚੁੱਕੀ ਹੈ। ਉਨ੍ਹਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਕੰਵਲ ਨੂੰ ਇੰਨਸਾਫ ਦਵਾਇਆ ਜਾਵੇ ਤਾਂਕਿ ਉਸ ਨੂੰ ਆਤਮਕ ਸ਼ਾਂਤੀ ਮਿਲ ਸਕੇ।

ਦੇਖੋ ਖਬਰ ਨਾਲ ਸਬੰਧਤ ਵੀਡੀਓ ਰਿਪੋਰਟ

Leave a Reply

Your email address will not be published. Required fields are marked *