ਪੰਜਾਬ ਦੇ ਤਰਨਤਾਰਨ ਵਿੱਚ ਮਹਿਲਾ ਦੀ ਹੱਤਿਆ ਦੇ ਮਾਮਲੇ ਵਿੱਚ ਹੈਰਾਨ ਕਰਨ ਵਾਲਾ ਖੁਲਾਸਾ ਹੋਇਆ। ਪਤਨੀ ਦੀ ਹੱਤਿਆ ਕਿਸੇ ਹੋਰ ਨੇ ਨਹੀਂ ਸਗੋਂ ਉਸਦੇ ਪਤੀ ਨੇ ਹੀ ਕਰਵਾਈ ਸੀ। ਉਹ ਪਤਨੀ ਨਾਲ ਆਪਣੀ ਗੱਲ ਨਾ ਮੰਨਣ ਕਰਕੇ ਘਰੇਲੂ ਝਗੜੇ ਕਾਰਨ ਪ੍ਰੇਸ਼ਾਨ ਸੀ। ਉਸਦੀ ਪਤਨੀ ਉਸ ਉੱਤੇ ਹਮੇਸ਼ਾ ਹੀ ਨਾਜਾਇਜ ਸਬੰਧਾਂ ਦਾ ਇਲਜਾਮ ਲਗਾਉਂਦੀ ਸੀ। ਇਸ ਤੋਂ ਤੰਗ ਆਕੇ ਉਸ ਨੇ ਪਤਨੀ ਨੂੰ ਮਾਰਨ ਲਈ ਆਪਣੇ ਭਰਾ ਨੂੰ ਕਿਹਾ। ਪੁਲਿਸ ਨੇ ਦੋਸ਼ੀ ਪਤੀ ਨੂੰ ਗ੍ਰਿਫਤਾਰ ਕਰ ਲਿਆ ਹੈ।
ਤੁਹਾਨੂੰ ਦੱਸ ਦੇਈਏ ਕਿ ਸ਼ੁੱਕਰਵਾਰ ਨੂੰ ਜਸਬੀਰ ਸਿੰਘ ਦੀ ਪਤਨੀ ਸਰਬਜੀਤ ਕੌਰ ਉਮਰ 35 ਸਾਲ ਸ਼ਾਮ ਕਰੀਬ ਸਾਢੇ ਛੇ ਵਜੇ ਆਪਣੇ ਬੈਡਰੂਮ ਵਿੱਚ ਖੂਨ ਨਾਲ ਲਿਬੜੀ ਪਈ ਸੀ। ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ। ਪੁਲਿਸ ਨੇ ਮੌਕੇ ਤੇ ਪਹੁੰਚ ਕੇ ਜਾਂਚ ਪੜਤਾਲ ਸ਼ੁਰੂ ਕੀਤੀ। ਪੁਲਿਸ ਨੂੰ ਪਹਿਲਾਂ ਤੋਂ ਹੀ ਪਤੀ ਜਸਬੀਰ ਸਿੰਘ ਉੱਤੇ ਸ਼ੱਕ ਸੀ। ਇਸ ਲਈ ਪਹਿਲਾਂ ਉਸ ਤੋਂ ਗਹਿਰੀ ਪੁੱਛਗਿੱਛ ਕੀਤੀ ਗਈ ਤਾਂ ਉਹ ਨਾ ਮੰਨਿਆ ਲੇਕਿਨ ਫਿਰ ਟੈਕਨੀਕਲ ਟੀਮ ਦੀ ਮਦਦ ਨਾਲ ਸਖਤੀ ਨਾਲ ਪੁੱਛਗਿੱਛ ਕੀਤੀ ਗਈ ਤਾਂ ਉਸ ਨੇ ਪੂਰੇ ਮਾਮਲੇ ਦਾ ਖੁਲਾਸਾ ਕਰ ਦਿੱਤਾ।
ਉਸ ਨੇ ਕਿਹਾ ਪਤਨੀ ਕਰਦੀ ਸੀ ਸ਼ੱਕ
ਇਸ ਵਾਰਦਾਤ ਬਾਰੇ ਉਸ ਨੇ ਦੱਸਿਆ ਦੀ ਉਸਦੀ ਪਤਨੀ ਅਕਸਰ ਹੀ ਉਸ ਉੱਤੇ ਸ਼ੱਕ ਕਰਦੀ ਸੀ ਅਤੇ ਉਸਦਾ ਏਟੀਐਮ ATM ਵੀ ਆਪਣੇ ਕੋਲ ਰੱਖਦੀ ਸੀ। ਉਹ ਹਮੇਸ਼ਾ ਆਪਣੇ ਪੇਕੇ ਵਾਲਿਆਂ ਦੀ ਗੱਲ ਮੰਨਦੀ ਸੀ। ਦੋਸ਼ੀ ਨੇ ਕਿਹਾ ਕਿ ਪਤਨੀ ਕਹਿੰਦੀ ਸੀ ਦੀ ਉਸਦਾ ਕਿਤੇ ਹੋਰ ਨਾਜਾਇਜ ਸੰਬੰਧ ਹੈ। ਜਿਸ ਕਰਕੇ ਦੁਖੀ ਹੋਕੇ ਉਸਨੇ ਆਪਣੇ ਭਰਾ ਲਖਬੀਰ ਸਿੰਘ ਤੋਂ ਉਸਦਾ ਕਤਲ ਕਰਵਾ ਦਿੱਤਾ ਅਤੇ ਫਰਾਰ ਹੋ ਗਿਆ।
ਜਸਬੀਰ ਸਿੰਘ ਦਾ ਭਾਈ ਲਖਬੀਰ ਸਿੰਘ ਫਰਾਰ
ਇਸ ਮਾਮਲੇ ਤੇ ਤਰਨਤਾਰਨ ਸਿਟੀ ਪੁਲਿਸ ਦੇ ਐਸਐਚਓ SHO ਉਪਕਾਰ ਸਿੰਘ ਨੇ ਦੱਸਿਆ ਕਿ ਦੋਸ਼ੀ ਜਸਬੀਰ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਜਦੋਂ ਕਿ ਲਖਬੀਰ ਸਿੰਘ ਫਰਾਰ ਹੈ। ਛੇਤੀ ਹੀ ਉਸ ਨੂੰ ਵੀ ਗ੍ਰਿਫਤਾਰ ਕਰ ਲਿਆ ਜਾਵੇਗਾ।
ਜਸਬੀਰ ਸਿੰਘ ਨੇ ਭਾਰਤੀ ਫੌਜ 2005 ਵਿੱਚ ਕੀਤੀ ਸੀ ਜੁਆਇਨ
ਦੋਸ਼ੀ ਜਸਬੀਰ ਸਿੰਘ ਭਾਰਤੀ ਫੌਜ ਵਿੱਚ ਤੈਨਾਤ ਸੀ। ਉਸਨੇ 2005 ਵਿੱਚ ਭਾਰਤੀ ਫੌਜ ਜੁਆਇਨ ਕੀਤੀ ਸੀ। ਉਹ ਉਸੀ ਦਿਨ ਹੀ ਫੌਜ ਤੋਂ ਰਿਟਾਇਰਮੈਂਟ ਲੈ ਕੇ ਘਰ ਪਹੁੰਚਿਆ ਸੀ, ਜਿਸ ਦਿਨ ਪਤਨੀ ਦੀ ਹੱਤਿਆ ਹੋਈ ਸੀ। ਉਸ ਨੇ ਹੀ ਪੁਲਿਸ ਨੂੰ ਸ਼ਿਕਾਇਤ ਪੁਲਿਸ ਕੀਤੀ ਸੀ। ਸ਼ਿਕਾਇਤ ਮਿਲਣ ਤੋਂ ਬਾਅਦ ਪੁਲਿਸ ਨੇ ਅਣਪਛਾਤੇ ਦੇ ਖਿਲਾਫ ਮਾਮਲਾ ਦਰਜ ਕੀਤਾ ਸੀ। ਇਸਦੇ ਬਾਅਦ ਜਦੋਂ ਜਾਂਚ ਪੜਤਾਲ ਚੱਲੀ ਤਾਂ ਉਹ ਹੀ ਮੁੱਖ ਦੋਸ਼ੀ ਨਿਕਲਿਆ।