ਪੰਜਾਬ ਦੇ ਜਿਲ੍ਹਾ ਜਲੰਧਰ ਵਿੱਚ ਲੁੱਟ ਝਪਟਮਾਰੀ ਦੇ ਮਾਮਲੇ ਰੁਕਣ ਦਾ ਨਾਮ ਨਹੀਂ ਲੈ ਰਹੇ। ਦੋਆਬਾ ਚੌਕ ਜੋ ਕਿ ਸ਼ਹਿਰ ਦੇ ਵਿਅਸਤ ਚੌਕ ਵਿੱਚੋਂ ਹੈ। ਉਸ ਦੇ ਕੋਲ ਸਕੂਟਰੀ ਉੱਤੇ ਜਾ ਰਹੇ ਪਤੀ ਪਤਨੀ ਨੂੰ ਲੁਟੇਰੇ ਆਪਣਾ ਸ਼ਿਕਾਰ ਬਣਾਕੇ ਫਰਾਰ ਹੋ ਗਏ। ਪਤੀ ਪਤਨੀ ਇੱਕ ਫੈਕਟਰੀ ਦਾ ਪੰਜ ਲੱਖ ਕੈਸ਼ ਲੈ ਕੇ ਸਕੂਟਰੀ ਉੱਤੇ ਜਾ ਰਹੇ ਸਨ। ਲੁਟੇਰੇ ਉਨ੍ਹਾਂ ਤੋਂ 5 ਲੱਖ ਰੁਪਏ ਖੋਹ ਕੇ ਫਰਾਰ ਹੋ ਗਏ।
ਇਸ ਮਾਮਲੇ ਤੇ ਵਿਕਾਸਪੁਰੀ ਵਾਸੀ ਸੁਰੇਸ਼ ਭਾਰਦਵਾਜ ਨੇ ਦੱਸਿਆ ਕਿ ਉਹ ਫੈਕਟਰੀ ਤੋਂ ਪੰਜ ਲੱਖ ਕੈਸ਼ ਲੈ ਕੇ ਬੈਂਕ ਵਿੱਚ ਜਮਾਂ ਕਰਵਾਉਣ ਦੇ ਲਈ ਜਾ ਰਹੇ ਸਨ। ਇਮਾਮ ਨਾਸਿਰ ਤੋਂ ਨਿਕਲ ਕੇ ਜਿਉਂ ਹੀ ਉਹ ਦੋਆਬਾ ਚੌਕ ਦੇ ਕੋਲ ਪਹੁੰਚੇ ਤਾਂ ਪਿੱਛੇ ਤੋਂ ਆ ਰਹੇ ਲੁਟੇਰਿਆਂ ਨੇ ਉਨ੍ਹਾਂ ਦੇ ਹੱਥ ਵਿਚੋਂ ਨਕਦੀ ਵਾਲਾ ਬੈਗ ਖੋਹ ਲਿਆ ਅਤੇ ਫਰਾਰ ਹੋ ਗਏ।
ਉਨ੍ਹਾਂ ਨੇ ਵੀ ਤੁਰੰਤ ਸਕੂਟਰੀ ਉੱਤੇ ਉਨ੍ਹਾਂ ਦਾ ਪਿੱਛਾ ਕੀਤਾ। ਜਦੋਂ ਉਹ ਉਨ੍ਹਾਂ ਦੇ ਕੋਲ ਪਹੁੰਚੇ ਤਾਂ ਉਨ੍ਹਾਂ ਨੇ ਚਲਦੇ ਮੋਟਰਸਾਇਕਲ ਤੋਂ ਉਨ੍ਹਾਂ ਨੂੰ ਧੱਕਾ ਮਾਰਿਆ। ਜਿਸਦੇ ਕਾਰਨ ਉਹ ਸਕੂਟਰੀ ਸਮੇਤ ਹੇਠਾਂ ਡਿੱਗ ਗਏ ਅਤੇ ਬੁਰੀ ਤਰ੍ਹਾਂ ਨਾਲ ਜਖਮੀ ਹੋ ਗਏ। ਸਕੂਟਰੀ ਉੱਤੇ ਪਿੱਛੇ ਉਨ੍ਹਾਂ ਦੀ ਪਤਨੀ ਵੀ ਬੈਠੀ ਹੋਈ ਸੀ। ਉਹ ਵੀ ਸਕੂਟਰੀ ਡਿੱਗਣ ਨਾਲ ਜਖ਼ਮੀ ਹੋ ਗਈ। ਦੋਵਾਂ ਪਤੀ ਪਤਨੀ ਨੂੰ ਸਿਰ ਬਾਂਹ ਅਤੇ ਲੱਤਾਂ ਉੱਤੇ ਡੂੰਘੀਆਂ ਸੱਟਾਂ ਲੱਗੀਆਂ ਹਨ।
ਇਸ ਲੁੱਟ ਦੀ ਸੂਚਨਾ ਮਿਲਦਿਆਂ ਹੀ ਮੌਕੇ ਉੱਤੇ ਪੁਲਿਸ ਥਾਣਾ ਅੱਠ ਦਾ ਸਟਾਫ ਪਹੁੰਚ ਗਿਆ। ਪੁਲਿਸ ਵਲੋਂ ਜਖ਼ਮੀਆਂ ਨੂੰ ਹਸਪਤਾਲ ਵਿੱਚ ਪਹੁੰਚਾਇਆ ਗਿਆ। ਪੁਲਿਸ ਥਾਣਾ ਅੱਠ ਦੇ ਇੰਨਚਾਰਜ ਮੁਕੇਸ਼ ਕੁਮਾਰ ਨੇ ਦੱਸਿਆ ਹੈ ਕਿ ਇਲਾਕੇ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਨੂੰ ਕਬਜੇ ਵਿੱਚ ਲਿਆ ਜਾ ਰਿਹਾ ਹੈ। ਇਸਦੇ ਨਾਲ ਹੀ ਆਪਣੇ ਨੈੱਟਵਰਕ ਨਾਲ ਲੁਟੇਰੀਆਂ ਦੇ ਬਾਰੇ ਵਿੱਚ ਜਾਣਕਾਰੀ ਇਕੱਠੀ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਪੁਲਿਸ ਆਪਣੀ ਜਾਂਚ ਵਿੱਚ ਲੱਗ ਗਈ ਹੈ।
ਤੁਹਾਨੂੰ ਦੱਸ ਦੇਈਏ ਕਿ ਜਲੰਧਰ ਵਿੱਚ ਲੁੱਟ ਮਾਰ ਚੋਰੀ ਗੁੰਡਾਗਰਦੀ ਦੀਆਂ ਵਾਰਦਾਤਾਂ ਅਚਾਨਕ ਕੁੱਝ ਦਿਨਾਂ ਦੇ ਅੰਦਰ ਬਹੁਤ ਵੱਧ ਗਈਆਂ ਹਨ। ਲੁਟੇਰੇ ਤਾਂ ਇਨ੍ਹੇ ਬੇਖੌਫ ਹਨ ਕਿ ਸਰੇਆਮ ਔਰਤਾਂ ਦੇ ਹੱਥ ਚੋਂ ਪਰਸ ਉਨ੍ਹਾਂ ਦੇ ਕੰਨਾਂ ਚੋਂ ਬਾਲੀਆਂ ਅਤੇ ਗਲੇ ਵਿਚੋਂ ਸੋਨੇ ਦੀਆਂ ਚੈਨਾ ਖੋਹ ਲੈ ਜਾ ਰਹੇ ਹਨ। ਸੀਸੀਟੀਵੀ ਵਿੱਚ ਵੀ ਕੈਦ ਹੋ ਰਹੇ ਹਨ। ਇਹ ਸੀਸੀਟੀਵੀ ਫੁਟੇਜ ਪੁਲਿਸ ਦੇ ਕੋਲ ਵੀ ਪਹੁੰਚ ਰਹੀ ਹੈ। ਲੇਕਿਨ ਫਿਰ ਵੀ ਇਹ ਪੁਲਿਸ ਦੇ ਹੱਥ ਨਹੀਂ ਆ ਰਹੇ।